Connect with us

ਪੰਜਾਬੀ

ਕੋਵਿਡ ਪ੍ਰਭਾਵਿਤ ਮਰੀਜ਼ਾਂ ‘ਚ ਛਾਤੀ ਦਰਦ ਸਮੇਤ ਕਈ ਹੋਰ ਪ੍ਰੇਸ਼ਾਨੀਆਂ – ਡਾ. ਸਿਬੀਆ

Published

on

Many other problems including chest pain in patients affected by covid - Dr. Sibia

ਲੁਧਿਆਣਾ : ਦਿਲ ਦੇ ਰੋਗਾਂ ਦੇ ਮਾਹਿਰ ਡਾ. ਐਸ.ਐਸ. ਸਿਬੀਆ ਮੁੱਖ ਪ੍ਰਬੰਧਕ ਸਿਬੀਆ ਮੈਡੀਕਲ ਸੈਂਟਰ ਸਿਵਲ ਲਾਈਨ ਲੁਧਿਆਣਾ ਨੇ ਹਸਪਤਾਲ ਵਿਚ ਕਰਵਾਈ ਇਕ ਕਾਰਜਸ਼ਾਲਾ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਜਿਹੜੇ ਮਰੀਜ਼ਾਂ ਨੂੰ ਕੋਰੋਨਾ ਹੋਇਆ ਸੀ, ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਨ੍ਹਾਂ ‘ਚੋਂ ਲਗਭਗ 50 ਫ਼ੀਸਦੀ ਮਰੀਜ਼ਾਂ ਨੂੰ ਛੇ ਮਹੀਨੇ ਜਾਂ ਇਸ ਤੋਂ ਵੱਧ ਸਮੇਂ ਬਾਅਦ ਵੀ ਤਰ੍ਹਾਂ ਤਰ੍ਹਾਂ ਦੀਆਂ ਸਰੀਰਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਪ੍ਰੇਸ਼ਾਨੀਆਂ ਵਿਚ ਮਰੀਜ਼ਾਂ ਨੂੰ ਦਿਮਾਗੀ ਧੁੰਦ, ਥਕਾਵਟ, ਛਾਤੀ ਵਿਚ ਬੇਅਰਾਮੀ, ਸਾਹ ਲੈਣ ਵਿਚ ਤਕਲੀਫ਼ ਤੇ ਤੁਰਨ ਵਿਚ ਮੁਸ਼ਕਲ ਹੋਣਾ ਆਦਿ ਸ਼ਾਮਲ ਹੈ। ਕਈ ਵਾਰ ਕੋਵਿਡ ਦੇ ਮਾੜੇ ਪ੍ਰਭਾਵ ਇੰਨੇ ਗੰਭੀਰ ਹੁੰਦੇ ਹਨ ਕਿ ਮਰੀਜ਼ ਕੰਮ ‘ਤੇ ਜਾਣ ਤੋਂ ਵੀ ਅਸਮਰੱਥ ਹੁੰਦੇ ਹਨ।

ਉਨ੍ਹਾਂ ਦੱਸਿਆ ਕਿ ਅਜਿਹੇ ਮਰੀਜ਼ਾਂ ਲਈ ਈ.ਈ.ਸੀ.ਪੀ. ਥੈਰੇਪੀ ਲਾਹੇਵੰਦ ਸਾਬਤ ਹੋ ਰਹੀ ਹੈ | ਉਨ੍ਹਾਂ ਦੱਸਿਆ ਕਿ ਉਕਤ ਥੈਰੇਪੀ ਨਾਲ ਥਕਾਵਟ, ਸਾਹ ਲੈਣ ਵਿਚ ਤਕਲੀਫ, ਛਾਤੀ ਵਿਚ ਦਰਦ, ਯਾਦਦਾਸ਼ਤ ਦੀ ਕਮੀ ਤੇ ਦਿਮਾਗ ਦੀ ਕਾਰਜਸ਼ੀਲਤਾ ਤੇ ਕੋਵਿਡ ਦੇ ਹੋਰ ਪ੍ਰਭਾਵਾਂ ਤੋਂ ਰਾਹਤ ਮਿਲਦੀ ਹੈ।

Facebook Comments

Trending