Connect with us

ਪੰਜਾਬ ਨਿਊਜ਼

ਪੀ.ਏ.ਯੂ. ਨੇ ਮੁੰਬਈ ਦੀ ਕੰਪਨੀ ਐੱਫ ਐੱਮ ਸੀ ਵਿਚਕਾਰ ਹੋਈ ਸੰਧੀ

Published

on

P.A.U. Agreement reached between Mumbai-based company FMC

ਲੁਧਿਆਣਾ :  ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਮੁੰਬਈ ਸਥਿਤ ਖੇਤੀ ਵਿਗਿਆਨ ਕੰਪਨੀ ਐੱਫ ਐੱਮ ਸੀ ਇੰਡੀਆ ਪ੍ਰਾਈਵੇਟ ਲਿਮਿਟਡ ਨਾਲ ਇੱਕ ਸਮਝੌਤੇ ਤੇ ਦਸਤਖਤ ਕੀਤੇ । ਇਸ ਸਮਝੌਤੇ ਅਨੁਸਾਰ ਐੱਫ ਐੱਮ ਸੀ ਕੰਪਨੀ ਪੀ.ਏ.ਯੂ. ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇਵੇਗੀ । ਇਸ ਸਮਝੌਤੇ ਦੀਆਂ ਸ਼ਰਤਾਂ ਉੱਪਰ ਪੀ.ਏ.ਯੂ. ਵੱਲੋਂ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਸੰਦੀਪ ਬੈਂਸ ਅਤੇ ਐੱਫ ਐੱਮ ਸੀ ਇੰਡੀਆ ਪ੍ਰਾਈਵੇਟ ਲਿਮਿਟਡ ਮੁੰਬਈ ਵੱਲੋਂ ਡਾ. ਆਨੰਦਕਿ੍ਰਸ਼ਨਨ ਬਾਲਾਰਮਨ, ਨਿਰਦੇਸ਼ਕ ਖੋਜ ਅਤੇ ਵਿਕਾਸ ਨੇ ਸਹੀ ਪਾਈ।

ਡੀਨ ਪੋਸਟ ਗ੍ਰੈਜੁਏਟ ਸਟੱਡੀਜ਼ ਡਾ. ਸੰਦੀਪ ਬੈਂਸ ਨੇ ਇਸ ਮੌਕੇ ਗੱਲ ਕਰਦਿਆਂ ਕਿਹਾ ਕਿ ਪੀ.ਏ.ਯੂ. ਖੇਤੀ ਅਤੇ ਸੰਬੰਧਤ ਖੇਤਰਾਂ ਵਿੱਚ ਅਧਿਆਪਨ, ਖੋਜ ਅਤੇ ਪਸਾਰ ਗਤੀਵਿਧੀਆਂ ਨੂੰ ਸਮਰਪਿਤ ਸੰਸਥਾ ਹੈ । ਉਹਨਾਂ ਇਸ ਸਮਝੌਤੇ ਬਾਰੇ ਗੱਲ ਕਰਦਿਆਂ ਦੱਸਿਆ ਕਿ ‘ਐੱਫ ਐੱਮ ਸਾਇੰਸ ਲੀਡਰਜ਼ ਸਕਾਲਰਸ਼ਿਪ ਪ੍ਰੋਗਰਾਮ’ ਨੇ ਪੀ ਐੱਚ ਡੀ (ਤਿੰਨ ਸਾਲ) ਅਤੇ ਮਾਸਟਰਜ਼ (ਦੋ ਸਾਲ) ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇਣ ਦੀ ਇੱਛਾ ਜਤਾਈ ਹੈ ।

ਇਸ ਮੌਕੇ ਗੱਲ ਕਰਦਿਆਂ ਐੱਫ ਐੱਮ ਸੀ ਦੇ ਖੋਜ ਅਤੇ ਵਿਕਾਸ ਨਿਰਦੇਸ਼ਕ ਡਾ. ਆਨੰਦਕਿ੍ਰਸ਼ਨਨ ਬਾਲਾਰਮਨ ਨੇ ਦੱਸਿਆ ਕਿ ਐੱਫ ਐੱਮ ਸੀ ਖੇਤੀ ਵਿਗਿਆਨਾਂ ਨੂੰ ਸਮਰਪਿਤ ਇੱਕ ਕੰਪਨੀ ਹੈ ਜਿਸ ਨੇ ਭਾਰਤ ਦੀਆਂ ਖੇਤੀ ਯੂਨੀਵਰਸਿਟੀਆਂ ਵਿੱਚ ਅਕਾਦਮਿਕ ਵਿਕਾਸ ਲਈ ‘ਐੱਫ ਐੱਮ ਸਾਇੰਸ ਲੀਡਰਜ਼ ਸਕਾਲਰਸ਼ਿਪ ਪ੍ਰੋਗਰਾਮ’ ਦੀ ਸ਼ੁਰੂਆਤ ਕੀਤੀ ਹੈ । ਇਸਦਾ ਉਦੇਸ਼ ਖੇਤੀ ਖੇਤਰ ਦੇ ਵਿਦਿਆਰਥੀਆਂ ਨੂੰ ਖੋਜ ਲਈ ਉਤਸ਼ਾਹਿਤ ਕਰਕੇ ਇਸ ਖੇਤਰ ਨੂੰ ਅਗਾਂਹਵਧੂ ਅਤੇ ਮਾਹਿਰ ਵਿਗਿਆਨੀ ਦੇਣਾ ਹੈ ।

 

Facebook Comments

Trending