ਪੰਜਾਬੀ

ਪੀ.ਏ.ਯੂ. ਨੇ ਸਮਾਰਟ ਸੀਡਰ ਦੇ ਪਸਾਰ ਲਈ ਸਮਝੌਤੇ ‘ਤੇ ਪਾਈ ਸਹੀ

Published

on

ਲੁਧਿਆਣਾ : ਪੀ.ਏ.ਯੂ. ਅਤੇ ਜ਼ਿਲ੍ਹਾ ਜਲੰਧਰ ਦੇ ਪਿੰਡ ਢੱਡਾ ਵਿਖੇ ਸਥਿਤ ਖੇਤੀ ਮਸ਼ੀਨਰੀ ਫਰਮ ਮੈਸ. ਹੁਸ਼ਿਆਰਪੁਰ ਸਟੀਲਜ਼ ਵਿਚਕਾਰ ਇੱਕ ਸਮਝੌਤੇ ਉੱਪਰ ਦਸਤਖਤ ਹੋਏ । ਇਹ ਸਮਝੌਤਾ ਟਰੈਕਟਰ ਨਾਲ ਚੱਲਣ ਵਾਲੇ ਪੀ.ਏ.ਯੂ. ਸਮਾਰਟ ਸੀਡਰ ਦੇ ਪਸਾਰ ਲਈ ਕੀਤਾ ਗਿਆ ।

ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਅਸ਼ੋਕ ਕੁਮਾਰ ਦੇ ਨਾਲ ਖੇਤ ਮਸ਼ੀਨਰੀ ਅਤੇ ਜੈਵਿਕ ਊਰਜਾ ਖੇਤਰ ਦੇ ਅਪਰ ਨਿਰਦੇਸ਼ਕ ਖੋਜ ਡਾ. ਗੁਰਸਾਹਿਬ ਸਿੰਘ ਮਨੇਸ ਨੇ ਪੀ.ਏ.ਯੂ. ਦੇ ਇੰਜਨੀਅਰਾਂ ਡਾ. ਰਾਜੇਸ਼ ਗੋਇਲ ਅਤੇ ਡਾ. ਮਨਪ੍ਰੀਤ ਸਿੰਘ ਨੂੰ ਪਰਾਲੀ ਦੀ ਸੰਭਾਲ ਕਰਨ ਵਾਲੀ ਇਸ ਮਸ਼ੀਨਰੀ ਦੇ ਵਪਾਰੀਕਰਨ ਲਈ ਵਧਾਈ ਦਿੱਤੀ ।

ਖੇਤ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਮਹੇਸ਼ ਕੁਮਾਰ ਨਾਰੰਗ ਨੇ ਦੱਸਿਆ ਕਿ ਇਹ ਮਸ਼ੀਨ ਪਰਾਲੀ ਦੀ ਸੰਭਾਲ ਦੇ ਮਾਮਲੇ ਵਿੱਚ ਹੈਪੀਸੀਡਰ ਅਤੇ ਸੁਪਰਸੀਡਰ ਨਾਲੋਂ ਵੀ ਵਿਕਸਿਤ ਤਕਨਾਲੋਜੀ ਹੈ । ਉਹਨਾਂ ਇਸ ਮਸ਼ੀਨ ਦੀਆਂ ਵਿਸ਼ੇਸ਼ਤਾਵਾਂ ਬਾਰੇ ਗੱਲ ਕਰਦਿਆਂ ਦੱਸਿਆ ਕਿ ਪੀ.ਏ.ਯੂ. ਸਮਾਰਟ ਸੀਡਰ ਠੀਕ ਤਰੀਕੇ ਨਾਲ ਜ਼ਮੀਨ ਦੀ ਵਹਾਈ ਅਤੇ ਕਣਕ ਦੀ ਬਿਜਾਈ ਨਾਲੋਂ-ਨਾਲ ਕਰਦਾ ਹੈ । ਇਸਦੀ ਵਰਤੋਂ ਲਈ 45-50 ਹਾਰਸ ਪਾਵਰ ਟਰੈਕਟਰ ਦੀ ਲੋੜ ਪੈਂਦੀ ਹੈ । ਇਹ ਮਸ਼ੀਨ ਹਰ ਘੰਟੇ ਵਿੱਚ 0.4 ਹੈਕਟੇਅਰ ਰਕਬੇ ਦੀ ਬਿਜਾਈ ਕਰ ਲੈਂਦੀ ਹੈ ਅਤੇ ਇਸ ਨੂੰ ਚਲਾਉਣ ਲਈ ਤੇਲ ਦੀ ਖਪਤ ਸਾਢੇ ਪੰਜ ਲਿਟਰ ਪ੍ਰਤੀ ਘੰਟਾ ਆਉਂਦੀ ਹੈ ।

ਤਕਨਾਲੋਜੀ ਮਾਰਕੀਟਿੰਗ ਸੈੱਲ ਦੇ ਡਾ. ਊਸ਼ਾ ਨਾਰਾ ਨੇ ਦੱਸਿਆ ਕਿ ਹੁਣ ਤੱਕ ਪੀ.ਏ.ਯੂ. ਨੇ ਵੱਖ-ਵੱਖ ਤਕਨੀਕਾਂ ਦੇ ਪਸਾਰ ਲਈ ਦੇਸ਼ ਭਰ ਦੀਆਂ ਕੰਪਨੀਆਂ ਅਤੇ ਫਰਮਾਂ ਨਾਲ 289 ਸੰਧੀਆਂ ਕੀਤੀਆਂ ਹਨ । ਉਹਨਾਂ ਦੱਸਿਆ ਕਿ ਸਮਾਰਟ ਸੀਡਰ ਦੇ ਵਪਾਰੀਕਰਨ ਲਈ ਇਹ 8ਵੀਂ ਸੰਧੀ ਹੈ ।

Facebook Comments

Trending

Copyright © 2020 Ludhiana Live Media - All Rights Reserved.