Connect with us

ਪੰਜਾਬ ਨਿਊਜ਼

ਪੀ.ਏ.ਯੂ. ‘ਚ ਖੋਜ, ਪਸਾਰ ਅਤੇ ਅਧਿਆਪਨ ਬਾਰੇ ਵਿਚਾਰ-ਚਰਚਾ ਸੈਸ਼ਨ ਹੋਇਆ

Published

on

P.A.U. A discussion session on research, extension and teaching was held in

ਲੁਧਿਆਣਾ : ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਨੇ ਬੀਤੇ ਦਿਨੀਂ ਕਿ੍ਰਸ਼ੀ ਵਿਗਿਆਨ ਕੇਂਦਰਾਂ, ਖੇਤਰੀ ਖੋਜ ਕੇਂਦਰਾਂ ਅਤੇ ਆਪਣੇ ਵਿਭਾਗ ਤੋਂ ਸੇਵਾ ਮੁਕਤ ਹੋਏ ਮਾਹਿਰਾਂ ਨਾਲ ਵਿਚਾਰ-ਚਰਚਾ ਸੈਸ਼ਨ ਕਰਵਾਇਆ । ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕੀਤਾ ।

ਉਹਨਾਂ ਨੇ ਸੇਵਾ ਨਿਭਾ ਚੁੱਕੇ ਅਧਿਆਪਕਾ ਨੂੰ ਗੁਰੂ ਕਹਿ ਕੇ ਉਹਨਾਂ ਦੇ ਪ੍ਰੇਰਨਾ ਅਤੇ ਉਤਸ਼ਾਹ ਲਈ ਧੰਨਵਾਦ ਕੀਤਾ । ਡਾ. ਕੁਲਦੀਪ ਸਿੰਘ ਨੇ ਸੇਵਾ ਮੁਕਤ ਅਮਲੇ ਦੇ ਤਜਰਬੇ ਤੋਂ ਬੜਾ ਕੁਝ ਸਿੱਖਣ ਅਤੇ ਉਸਨੂੰ ਮੌਜੂਦਾ ਦੌਰ ਵਿੱਚ ਲਾਗੂ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਜਿਸ ਨਾਲ ਕਿਸਾਨੀ ਸਮਾਜ ਦਾ ਭਲਾ ਹੋ ਸਕੇ ।

ਵਿਭਾਗ ਦੇ ਮਾਹਿਰ ਡਾ. ਮਨਮੀਤ ਕੌਰ ਨੇ ਪਿਛਲੇ ਦੋ ਸਾਲਾਂ ਵਿੱਚ ਵਿਭਾਗ ਦੀਆਂ ਪ੍ਰਾਪਤੀਆਂ ਸਾਂਝੀਆਂ ਕੀਤੀਆਂ । ਉਹਨਾਂ ਕਿਹਾ ਕਿ ਲੁਧਿਆਣਾ ਜ਼ਿਲ੍ਹੇ ਵਿੱਚ 14 ਕਿਸਾਨ ਸੂਚਨਾ ਕੇਂਦਰ ਸਥਾਪਿਤ ਕੀਤੇ ਗਏ ਹਨ । ਇਸ ਤੋਂ ਇਲਾਵਾ ਰਾਜ ਦੇ ਵੱਖ-ਵੱਖ ਵਿਭਾਗਾਂ ਨਾਲ ਮਜ਼ਬੂਤ ਸੰਬੰਧਾਂ ਦੀ ਸਥਾਪਤੀ ਹੋਈ ਹੈ । ਇਸ ਸਿਲਸਿਲੇ ਵਿੱਚ ਪੀ.ਏ.ਯੂ. ਦੀਆਂ ਸਿਫ਼ਾਰਸ਼ਾਂ ਨੂੰ ਪਿੰਡ ਪੱਧਰ ਤੱਕ ਪਹੁੰਚਾੳਣੁ ਵਿੱਚ ਕਾਮਯਾਬੀ ਮਿਲੀ ਹੈ ।

ਕਿ੍ਰਸ਼ੀ ਵਿਗਿਆਨ ਕੇਂਦਰ ਮਾਨਸਾ ਦੇ ਉਪ ਨਿਰਦੇਸ਼ਕ ਡਾ. ਗੁਰਦੀਪ ਸਿੰਘ ਨੇ ਸਲਾਹ ਦਿੱਤੀ ਕਿ ਕਿਸਾਨਾਂ ਨੂੰ ਆ ਰਹੀਆਂ ਮਨੋਵਿਗਿਆਨਕ ਸਮੱਸਿਆਵਾਂ ਬਾਰੇ ਜਾਗਰੂਕ ਕਰਨ ਲਈ ਤਣਾਅ ਪ੍ਰਬੰਧਨ ਦੇ ਸੈਸ਼ਨ ਕਰਵਾਉਣੇ ਚਾਹੀਦੇ ਹਨ । ਸੇਵਾ ਮੁਕਤ ਪ੍ਰੋਫੈਸਰ ਡਾ. ਜੀ ਐੱਸ ਸੈਣੀ ਨੇ ਕਿਹਾ ਕਿ ਪਸਾਰ ਸਿਧਾਂਤ ਨੂੰ ਖੇਤ ਵਿੱਚ ਲਾਗੂ ਕਰਨ ਵਿਚਕਾਰ ਜੋ ਪਾੜਾ ਹੈ ਉਸ ਦਾ ਮੇਟਿਆ ਜਾਣਾ ਜ਼ਰੂਰੀ ਹੈ ।

ਸਾਬਕਾ ਨਿਰਦੇਸ਼ਕ ਪਸਾਰ ਸਿੱਖਿਆ ਡਾ ਐੱਸ ਐੱਸ ਗਿੱਲ ਨੇ ਵੱਖ-ਵੱਖ ਸਿਖਲਾਈਆਂ ਰਾਹੀਂ ਖੇਤੀ ਦੇ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਨੂੰ ਪਿੰਡ ਪੱਧਰ ਤੇ ਲਾਗੂ ਕਰਨ ਦੀ ਲੋੜ ਤੇ ਜ਼ੋਰ ਦਿੱਤਾ । ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਕੁਦਰਤ ਦੀ ਸੰਭਾਲ ਬਾਰੇ ਜਾਗਰੂਕ ਕਰਨ ਲਈ ਇੱਕ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ ।

Facebook Comments

Trending