ਪੰਜਾਬੀ

ਸੋਮਵਾਰ ਤੋਂ ਕੰਮ ਛੱਡੋ ਹੜਤਾਲ ਕਰਨਗੇ ਸਿਵਲ ਹਸਪਤਾਲ ਦੇ ਆਊਟ ਸੋਰਸਿੰਗ ਮੁਲਾਜ਼ਮ

Published

on

ਲੁਧਿਆਣਾ : ਸਿਹਤ ਮੰਤਰੀ ਤੇ ਮੁੱਖ ਮੰਤਰੀ ਅੱਗੇ ਪੱਕਾ ਕਰਨ ਦੀ ਅਪੀਲ ਕਰ ਚੁੱਕੇ ਸਿਵਲ ਹਸਪਤਾਲ ਦੇ ਯੂਜ਼ਰ ਚਾਰਜਿਸ ਨੀਤੀ ਅਧੀਨ ਕੰਮ ਕਰ ਰਹੇ ਆਊਟ ਸੋਰਸਿੰਗ ਮੁਲਾਜ਼ਮ ਸੋਮਵਾਰ ਤੋਂ ਕੰਮ ਛੱਡੋ ਹੜਤਾਲ ਕਰਨਗੇ। ਇਸ ਸਬੰਧੀ ਯੂਜ਼ਰ ਚਾਰਜਿਸ ਮੁਲਾਜ਼ਮ ਸੰਘਰਸ਼ ਕਮੇਟੀ ਦੇ ਬੈਨਰ ਹੇਠ ਇੰਚਾਰਜ ਸੀਨੀਅਰ ਮੈਡੀਕਲ ਅਫਸਰ ਡਾ. ਅਮਰਜੀਤ ਕੌਰ ਨੂੰ 72 ਘੰਟਿਆਂ ਦਾ ਨੋਟਿਸ ਪੱਤਰ ਸੌਂਪਿਆ ਗਿਆ। ਨੋਟਿਸ ਪੱਤਰ ਨਾਲ ਕਮੇਟੀ ਨੇ ਮੰਗ ਪੱਤਰ ਵੀ ਸੌਂਪਿਆ ਹੈ।

ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤਂੋ ਉਹ ਖੁਦ ਨੂੰ ਰੈਗੁਲਰ ਕਰਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ, ਸਿਵਲ ਸਰਜਨ ਤੋਂ ਇਲਾਵਾ ਰਾਜ ਦੇ ਸਿਹਤ ਮੰਤਰੀਆਂ ਬ੍ਹਮ ਮੋਹਿੰਦਰਾ ਤੇ ਬਲਬੀਰ ਸਿੰਘ ਸਿੱਧੂ ਅਤੇ ਮੁੱਖ ਮੰਤਰੀਆਂ ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ ਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਲਿਖਤੀ ਤੌਰ ਤੇ ਅਪੀਲਾਂ ਕਰ ਚੁੱਕੇ ਹਨ।

ਪੰ੍ਤੂ ਉਨ੍ਹਾਂ ਨੂੰ ਪੱਕੇ ਹੋਣ ਦਾ ਭਰੋਸਾ ਦੇਣ ਦੀ ਬਜਾਏ ਸੇਹਤ ਵਿਭਾਗ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਵਿਭਾਗ ਦਾ ਮੁਲਾਜਮ ਹੀ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਕਾਰਨ ਮਜਬੂਰ ਹੋ ਕੇ ਉਨ੍ਹਾਂ ਨੂੰ ਕੰਮ ਛੱਡੋ ਹੜਤਾਲ ਦਾ ਫੈਸਲਾ ਲੈਣਾ ਪਿਆ। ਕਮੇਟੀ ਨੇ ਦੱਸਿਆ ਕਿ ਪਹਿਲੇ ਗੇੜ ਵਿਚ ਇਕ ਹਫਤੇ ਤਕ ਸਿਰਫ ਮੁਲਾਜ਼ਮ ਹੜਤਾਲ ਕਰਕੇ ਧਰਨੇ ‘ਤੇ ਬੈਠਣਗੇ। ਦੂਜੇ ਗੇੜ ਵਿਚ ਇਕ ਹਫਤੇ ਲਈ ਮੁਲਾਜ਼ਮਾਂ ਦੇ ਨਾਲ ਉਨ੍ਹਾਂ ਦੇ ਪਰਿਵਾਰ ਵੀ ਧਰਨੇ ਵਿਚ ਸ਼ਾਮਿਲ ਹੋਣਗੇ ਤੇ ਤੀਜੇ ਗੇੜ ਵਿਚ ਲੜੀਵਾਰ ਭੁੱਖ ਹੜਤਾਲ ਕੀਤੀ ਜਾਵੇਗੀ

Facebook Comments

Trending

Copyright © 2020 Ludhiana Live Media - All Rights Reserved.