Connect with us

ਅਪਰਾਧ

ਰੰਜਿਸ਼ ਦੇ ਚਲਦਿਆਂ ਗੁਆਂਢੀ ਨੇ ਸਾਥੀਆਂ ਸਣੇ ਕੀਤੀ ਕੁੱਟਮਾਰ

Published

on

Out of resentment, the neighbor beat up the accomplices

ਲੁਧਿਆਣਾ : ਰੰਜਿਸ਼ ਦੇ ਚੱਲਦੇ ਰੜੀ ਮੁਹੱਲਾ ਦੇ ਰਹਿਣ ਵਾਲੇ ਗੁਰਪ੍ਰੀਤ ਗਾਬਾ ਨਾਲ ਗੁਆਂਢੀ ਨੇ ਸਾਥੀਆਂ ਸਣੇ ਕੁੱਟਮਾਰ ਕੀਤੀ। ਉਕਤ ਮਾਮਲੇ ਵਿਚ ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲਿਸ ਨੇ ਵਾਰਦਾਤ ਦਾ ਸ਼ਿਕਾਰ ਗੁਰਪ੍ਰੀਤ ਗਾਬਾ ਦੇ ਬਿਆਨ ਉਪਰ ਰੜੀ ਮੁਹੱਲਾ ਦੇ ਰਹਿਣ ਵਾਲੇ ਸਾਜਨ, ਉਸਦੇ ਭਰਾ ਸੌਰਭ ਤੇ ਨੰਨ੍ਹੀ ਨਾਮ ਦੇ ਤਿੰਨ ਆਰੋਪੀਆਂ ਖਿਲਾਫ਼ ਵੱਖ ਵੱਖ ਦੋਸ਼ਾਂ ਤਹਿਤ ਪਰਚਾ ਦਰਜ ਕੀਤਾ ਹੈ।

ਸ਼ਿਕਾਇਤ ਕਰਤਾ ਗੁਰਪ੍ਰੀਤ ਗਾਬਾ ਮੁਤਾਬਕ ਵਾਰਦਾਤ ਵਾਲੇ ਦਿਨ ਉਹ ਆਪਣੇ ਘਰ ਦੇ ਬਾਹਰ ਖੜ੍ਹਾ ਸੀ। ਇਸ ਦੌਰਾਨ ਸਾਜਨ,ਗੌਰਵ ਤੇ ਨੰਨ੍ਹੀ ਮੁਦਈ ਦੇ ਭਰਾ ਹਰੀਸ਼ ਨਾਲ ਕਿਸੇ ਗੱਲ ਨੂੰ ਲੈ ਕੇ ਹੱਥੋਪਾਈ ਕਰ ਰਹੇ ਸਨ। ਗੁਰਪ੍ਰੀਤ ਨੇ ਭਰਾ ਨੂੰ ਬਚਾਉਣ ਲਈ ਆਰੋਪੀ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਤਾਂ ਤਿੰਨਾਂ ਆਰੋਪੀਆਂ ਨੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ।

Facebook Comments

Trending