Connect with us

ਅਪਰਾਧ

ਰੰਜਿਸ਼ ਦੇ ਚਲਦਿਆਂ ਘਰ ‘ਚ ਵੜ ਕੇ ਡੇਅਰੀ ਮਾਲਕ ‘ਤੇ ਕੀਤਾ ਹਮਲਾ

Published

on

Out of resentment, he broke into the house and attacked the dairy owner

ਲੁਧਿਆਣਾ : ਸਥਾਨਕ ਸੀੜਾ ਰੋਡ ਹਰਕ੍ਰਿਸ਼ਨ ਵਿਹਾਰ ਇਲਾਕੇ ਵਿਚ ਰਹਿਣ ਵਾਲੇ ਮੁਹੰਮਦ ਸਦੀਕ ਦੇ ਘਰ ਅੰਦਰ ਦਾਖ਼ਲ ਹੋ ਕੇ ਕੁਝ ਲੋਕਾਂ ਨੇ ਰੰਜਿਸ਼ਨ ਕੁੱਟਮਾਰ ਕੀਤੀ। ਉਕਤ ਮਾਮਲੇ ਵਿਚ ਥਾਣਾ ਮੇਹਰਬਾਨ ਪੁਲਿਸ ਨੇ ਮੁਹੰਮਦ ਸਦੀਕ ਦੇ ਬਿਆਨ ਉਪਰ ਹਮਲਾ ਕਰਨ ਤੇ ਮੁਲਜ਼ਮ ਬੱਚਾ, ਘੁੱਗੀ, ਦੀਪੀ, ਗਿੰਨੀ, ਕਾਲੂ ਬੱਤਰਾ, ਸੋਭੀ, ਸੀਰ ਜੋਤ, ਸਮਰ , ਨਾਹੀਦ, ਗੌਰਵ ਬੱਤਰਾ, ਟਿੰਕੂ ਅਤੇ ਭੂਸ਼ਨ ਖ਼ਿਲਾਫ਼ ਵੱਖ ਵੱਖ ਦੋਸ਼ਾ ਅਧੀਨ ਪਰਚਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਸ਼ਿਕਾਇਤਕਰਤਾ ਮੁਹੰਮਦ ਸਦੀਕ ਮੁਤਾਬਕ ਉਹ ਸੀੜਾ ਰੋਡ ਹਰਕਿਸ਼ਨ ਵਿਹਾਰ ਵਿਚ ਆਪਣੇ ਘਰੋਂ ਹੀ ਦੁੱਧ ਦੀ ਡੇਅਰੀ ਦਾ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਆਰੋਪੀ ਬੱਚਾ ਅਤੇ ਘੁੱਗੀ ਨਾਮ ਦੇ ਲੜਕੇ ਉਸ ਦੇ ਘਰ ਦੁੱਧ ਲੈਣ ਦੀ ਗੱਲ ਕਰਨ ਆਏ। ਇਸ ਦੌਰਾਨ ਜਦ ਮੁੱਦਈ ਉਹਨਾਂ ਨਾਲ ਘਰੋਂ ਬਾਹਰ ਆਇਆ ਤਾਂ ਪੁਰਾਣੀ ਰੰਜਿਸ਼ ਦੇ ਚਲਦਿਆਂ ਉਕਤ ਮੁਲਜ਼ਮਾਂ ਨੇ ਪਹਿਲਾਂ ਘਰ ਦੇ ਬਾਹਰ ਉਸ ਨਾਲ ਕੁੱਟਮਾਰ ਕੀਤੀ।

ਜਦ ਉਹ ਜਾਨ ਬਚਾਉਣ ਲਈ ਘਰ ਵੱਲ ਦੌੜਿਆ ਤਾਂ ਸਾਰਿਆਂ ਨੇ ਪਿੱਛਾ ਕਰਕੇ ਜਬਰੀ ਘਰ ਅੰਦਰ ਦਾਖ਼ਲ ਹੋਣ ਮਗਰੋਂ ਉਸ ਉਪਰ ਦੁਬਾਰਾ ਹਮਲਾ ਕਰ ਦਿੱਤਾ। ਉਨ੍ਹਾਂ ਦੋਸ਼ ਲਗਾਇਆ ਕਿ ਝਗੜੇ ਦੌਰਾਨ ਵਿਚ ਬਚਾਅ ਕਰਨ ਆਈ ਉਸ ਦੀ ਭਰਜਾਈ ਜ਼ੈਨਬ ਨਾਲ ਵੀ ਆਰੋਪੀਆਂ ਨੇ ਬਹੁਤ ਮਾੜਾ ਵਿਵਹਾਰ ਕਰਦਿਆਂ ਢਿੱਡ ਵਿਚ ਲੱਤਾਂ ਮਾਰੀਆਂ। ਜਦ ਉਨ੍ਹਾਂ ਰੌਲਾ ਪਾਉਣਾ ਸ਼ੁਰੂ ਕੀਤਾ ਤਾਂ ਸਾਰੇ ਮੁਲਜ਼ਮ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ।

Facebook Comments

Trending