Connect with us

ਪੰਜਾਬੀ

ਲੁਧਿਆਣਾ ਜ਼ਿਲ੍ਹਾ ਦੇ 36 ਗਰੁੱਪਾਂ ਦੇ 782 ਸ਼ਰਾਬ ਦੇ ਠੇਕਿਆਂ ਵਿਚੋਂ 650 ਸ਼ਰਾਬ ਦੇ ਠੇਕੇ ਅਲਾਟ

Published

on

Out of 782 liquor contracts of 36 groups of Ludhiana district, 650 liquor contracts were allotted

ਲੁਧਿਆਣਾ : ਜ਼ਿਲ੍ਹਾ ਲੁਧਿਆਣਾ ਵਿਚ 36 ਗਰੁੱਪਾਂ ਦੇ 782 ਸ਼ਰਾਬ ਦੇ ਠੇਕਿਆਂ ਵਿਚੋਂ 650 ਸ਼ਰਾਬ ਦੇ ਠੇਕੇ ਟੈਂਡਰ ਰਾਹੀਂ ਅਲਾਟ ਕਰ ਦਿੱਤੇ ਗਏ ਹਨ, ਜਿੰਨ੍ਹਾ ਵਿਚੋਂ ਬਹੁ ਗਿਣਤੀ ਸ਼ਰਾਬ ਦੇ ਠੇਕੇ ਖੁੱਲ੍ਹ ਗਏ ਹਨ। ਜਦਕਿ 9 ਸਮੂਹਾਂ ਦੇ 132 ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਬਕਾਇਆ ਪਈ ਹੈ।

ਵਿਭਾਗ ਵਲੋਂ ਲੁਧਿਆਣਾ ਪੱਛਮੀ ਤੇ ਲੁਧਿਆਣਾ ਪੂਰਬੀ ਸਰਕਲ ਦੇ ਬਾਕੀ ਰਹਿੰਦੇ 9 ਗਰੁੱਪਾਂ ਦੇ 132 ਸ਼ਰਾਬ ਦੇ ਠੇਕਿਆਂ ਨੂੰ ਟੈਂਡਰ ਰਾਹੀਂ ਅਲਾਟ ਕਰਨ ਲਈ ਅੱਜ 4 ਜੁਲਾਈ ਤੱਕ ਤਰੀਕ ਵਿਚ ਵਾਧਾ ਕੀਤਾ ਗਿਆ ਹੈ। ਆਬਕਾਰੀ ਵਿਭਾਗ ਨੂੰ 9 ਗਰੁੱਪਾਂ ਦੇ 132 ਸ਼ਰਾਬ ਦੇ ਠੇਕਿਆਂ ਲਈ ਠੇਕੇਦਾਰਾਂ ਦੀ ਉਡੀਕ ਹੈ। ਵਿਭਾਗ ਨੂੰ ਉਮੀਦ ਹੈ ਕਿ ਸੋਮਵਾਰ 4 ਜੁਲਾਈ ਨੂੰ ਸਾਰੇ ਗਰੁੱਪਾਂ ਦੀ ਟੈਂਡਰ ਰਾਹੀਂ ਅਲਾਟਮੈਂਟ ਹੋ ਜਾਵੇਗੀ।

ਲੁਧਿਆਣਾ ਸ਼ਹਿਰ ਦੇ ਆਈ.ਸੀ.ਡੀ. ਢੰਡਾਰੀ ਗਰੁੱਪ ਦੇ 15 ਸ਼ਰਾਬ ਦੇ ਠੇਕੇ, ਸ਼ੇਰਪੁਰ ਗਰੁੱਪ ਦੇ 13 ਸ਼ਰਾਬ ਦੇ ਠੇਕੇ, ਰੇਲਵੇ ਸਟੇਸ਼ਨ ਗਰੁੱਪ ਦੇ 14 ਸ਼ਰਾਬ ਦੇ ਠੇਕੇ, ਅਰੋੜਾ ਪੈਲੇਸ ਗਰੁੱਪ ਦੇ 14 ਸ਼ਰਾਬ ਦੇ ਠੇਕੇ, ਢੋਲੇਵਾਲ ਚੌਂਕ ਗਰੁੱਪ ਦੇ 16 ਸ਼ਰਾਬ ਦੇ ਠੇਕੇ, ਮਲਹਾਰ ਰੋਡ ਗਰੁੱਪ ਦੇ 15 ਸ਼ਰਾਬ ਦੇ ਠੇਕੇ, ਦੁੱਗਰੀ ਗਰੁੱਪ ਦੇ 16 ਸ਼ਰਾਬ ਦੇ ਠੇਕੇ, ਟਰਾਂਸਪੋਰਟ ਨਗਰ ਗਰੁੱਪ ਦੇ 16 ਸ਼ਰਾਬ ਦੇ ਠੇਕੇ ਅਤੇ ਜੀਵਨ ਨਗਰ ਗਰੁੱਪ ਦੇ 13 ਸ਼ਰਾਬ ਦੇ ਠੇਕੇ ਹਾਲ ਦੀ ਘੜੀ ਨਹੀਂ ਖੁੱਲ੍ਹ ਸਕੇ।

Facebook Comments

Trending