ਪੰਜਾਬੀ

ਖ਼ਾਲਸਾ ਕਾਲਜ ਫਾਰ ਵਿਮੈਨ ਵਿਖੇ ਓਰੀਐਂਟੇਸ਼ਨ ਪ੍ਰੋਗਰਾਮ ਦਾ ਆਯੋਜਨ

Published

on

ਲੁਧਿਆਣਾ : ਖ਼ਾਲਸਾ ਕਾਲਜ ਫਾਰ ਵਿਮੈਨ, ਲੁਧਿਆਣਾ ਵੱਲੋਂ ਨਵੇਂ ਵਿਦਿਅਕ ਵਰ੍ਹੇ ਦੀ ਸ਼ੁਰੂਆਤ ਲਈ  ਅੰਡਰ ਗਰੈਜੂਏਟ ਦੀਆਂ ਵਿਦਿਆਰਥਣਾਂ ਲਈ ਓਰੀਐਂਟੇਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਆਰੰਭ  ‘ ਦੇਹਿ ਸ਼ਿਵਾ ਬਰ ਮੋਹਿ ਇਹੈ ‘ ਕਾਲਜ  ਸ਼ਬਦ  ਗਾਇਨ  ਨਾਲ ਹੋਇਆ । ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਨਵੀਆਂ  ਵਿਦਿਆਰਥਣਾਂ ਨੂੰ ਕਾਲਜ ਦੇ ਪਾਠਕ੍ਰਮ, ਅਕਾਦਮਿਕ ਗਤੀਵਿਧੀਆਂ ਦੇ ਨਾਲ -ਨਾਲ ਹੋਰਨਾਂ ਗਤੀਵਿਧੀਆਂ ਬਾਰੇ ਜਾਣੂੰ ਕਰਵਾਉਣਾ ਸੀ।

ਡਾ. ਪ੍ਭਲੀਨ ਤੂਰ ਵੱਲੋਂ ਕਾਲਜ ਕੈਂਪਸ ਅਤੇ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ । ਕੰਪਿਊਟਰ ਵਿਭਾਗ ਵੱਲੋਂ ਕਾਲਜ ਦੀਆਂ ਗਤੀਵਿਧੀਆਂ ਨਾਲ ਸੰਬੰਧਿਤ ਡਾਕੂਮੈਂਟਰੀ ਦਿਖਾਈ ਗਈ। ਕਾਲਜ ਪ੍ਰਿੰਸੀਪਲ ਡਾ. ਇਕਬਾਲ ਕੌਰ ਨੇ ਨਵੀਆਂ ਵਿਦਿਆਰਥਣਾਂ ਨੂੰ ਇਸ ਕਾਲਜ ਵਿੱਚ ਦਾਖ਼ਲਾ ਲੈਣ ‘ਤੇ ਵਧਾਈ ਦਿੰਦਿਆਂ ਕਿਹਾ ਕਿ ਇਹ ਕਾਲਜ ਵਿਦਿਆਰਥਣਾਂ ਦੇ ਉਜਵਲ ਭਵਿੱਖ ਲਈ ਨਿਰੰਤਰ ਸੇਵਾ ਪ੍ਰਦਾਨ ਕਰਨ ਲਈ ਵਚਨਬੱਧ ਹੈ।

ਦੀਪਿਕਾ ਕੋਚਰ ਅਤੇ ਡਾ ਮਨੀਸ਼ਾ ਮਿੱਤਲ ਨੇ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ। ਕਾਲਜ ਪ੍ਰਿੰਸੀਪਲ ਡਾ ਇਕਬਾਲ ਕੌਰ ਅਤੇ ਡਾਇਰੈਕਟਰ ਡਾ ਮੁਕਤੀ ਗਿੱਲ ਵਲੋਂ ਆਏ ਮੁੱਖ ਪ੍ਰਵਕਤਾਵਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਮੈਡਮ ਦੀਪਿਕਾ ਕੋਚਰ ਨੇ ‘ Behind the Hustle ‘ ਦੇ ਅੰਤਰਗਤ ਵੱਖ ਵੱਖ ਸ਼ਖਸੀਅਤਾਂ ਦੇ ਜੀਵਨ ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਹਿੰਮਤ,  ਮਿਹਨਤ ਹੀ ਸਫਲਤਾ ਦੀ ਕੁੰਜੀ ਹੈ। ਵਿਦਿਆਰਥਣਾਂ ਨੂੰ ਪੜ੍ਹਾਈ ਦੇ ਨਾਲ -ਨਾਲ ਹੁਨਰ ਵਿਕਾਸ ਅਤੇ ਸਿਖਲਾਈ ਲਈ ਉਤਸ਼ਾਹਿਤ ਕੀਤਾ ।

ਡਾ ਮਨੀਸ਼ਾ ਮਿੱਤਲ  ਨੇ ਵਿਦਿਆਰਥਣਾਂ ਨੂੰ ਔਰਤਾਂ ਦੇ ਰੋਗ, ਬਾਂਝਪਨ ਅਤੇ ਸਿਹਤ ਦੀ ਦੇਖਭਾਲ ਲਈ ਜਾਗਰੂਕ ਕੀਤਾ । ਸੰਗੀਤ ਵਿਭਾਗ ਵੱਲੋਂ ਗਿਟਾਰ ਦੀ ਪੇਸ਼ਕਾਰੀ ਕੀਤੀ ਗਈ। ਕਾਲਜ ਡਾਇਰੈਕਟਰ ਡਾ ਮੁਕਤੀ ਗਿੱਲ ਨੇ ਸਭ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਉਜਵਲ ਭਵਿੱਖ ਲਈ ਕਾਮਨਾ ਕੀਤੀ। ਕਾਮਰਸ ਵਿਭਾਗ ਵੱਲੋਂ Zomba  ਦੀ ਪੇਸ਼ਕਾਰੀ ਕੀਤੀ ਗਈ।

Facebook Comments

Trending

Copyright © 2020 Ludhiana Live Media - All Rights Reserved.