ਪੰਜਾਬੀ
MTSM ਕਾਲਜ ਫਾਰ ਵਿਮੈਨ ਵਿਖੇ ’ਤੀਆਂ ਅਤੇ ਮਿਸ ਫਰੈਸ਼ਰ’ ਦਾ ਆਯੋਜਨ
Published
2 years agoon

ਲੁਧਿਆਣਾ : ਮਾਸਟਰ ਤਾਰਾ ਸਿੰਘ ਮੈਮੋਰੀਅਲ਼ ਕਾਲਜ ਫਾਰ ਵਿਮੈਨ ਲੁਧਿਆਣਾ ਵਿਖੇ ਸਾਉਣ ਦੇ ਮਹੀਨੇ ਦੀਆਂ ਖੁਸ਼ੀਆਂ ਤੇ ਖੇੜਿਆਂ ਦਾ ਪ੍ਰਤੀਕ ਤਿਉਹਾਰ ਤੀਆਂ ਤੀਜ ਦੀਆਂ ਅਤੇ ਨਵੀਆਂ ਵਿਦਿਆਰਥਣਾਂ ਦੀ ਆਮਦ’ਤੇ ‘ਮਿਸ ਫਰੈਸ਼ਰ’ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪੰਜਾਬੀ ਦੇ ਨਵੇਂ ਉਭਰਦੇ ਗਾਇਕ ‘ਸ਼ੈਵੀ ਵਿੱਕ’ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਕਾਲਜ ਪ੍ਰਿੰਸੀਪਲ ਡਾ. ਕਿਰਨਦੀਪ ਕੌਰ, ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸਵਰਨ ਸਿੰਘ, ਸੱਕਤਰ ਸ. ਗੁਰਬਚਨ ਸਿੰਘ ਪਾਹਵਾ ਅਤੇ ਹੋਰ ਮੈਂਬਰ ਸਾਹਿਬਾਨ ਨੇ ਮੁੱਖ ਮਹਿਮਾਨ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ‘ਜੀ ਆਇਆ ਨੂੰ’ ਆਖਿਆ।
ਇਸ ਅਵਸਰ’ਤੇ ਵਿਦਿਆਰਥਣਾਂ ਨੇ ਡਾਂਸ,ਗੀਤ ਅਤੇ ਸੰਗੀਤ ਦੀਆਂ ਪੇਸ਼ਕਾਰੀਆਂ ਨਾਲ ਮੇਲੇ ਨੂੰ ਨਵੀਂ ਨੁਹਾਰ ਪ੍ਰਦਾਨ ਕੀਤੀ। ਸ਼ੈਵੀ ਵਿਕ ਨੇ ਆਪਣੇ ਗੀਤਾਂ ਨਾਲ ਸਮਾਂ ਬੰਨ੍ਹਿਆ। ਮੇਲੇ ਦਾ ਮੁੱਖ ਆਕਰਸ਼ਣ ‘ਤੀਆਂ ਦੀ ਰਾਣੀ’ ਅਤੇ ‘ਮਿਸ ਫਰੈਸ਼ਰ’ ਰਹੀ। ਜਿੱਥੇ ‘ਤੀਆ ਦੀ ਰਾਣੀ’ ਰਮਨਦੀਪ ਕੌਰ ਦੇ ਸਿਰ ਸਜਿਆ।ਰੀਆ ਕੁੜੀ ਪੰਜਾਬਣ,ਸਿਮਰਨ ਕੁੜੀ ਮਜਾਜਣ,ਨਵਨੀਤ ਕੌਰ ਗਿੱਧਿਆਂ ਦੀ ਰਾਣੀ ਅਤੇ ਐਸ਼ਮੀਨ ਸੁਨੱਖੀ ਮੁਟਿਆਰ ਦੇ ਖਿਤਾਬ ਨਾਲ ਨਿਵਾਜੀਆਂ ਗਈਆਂ। ਉੱਥੇ ਹੀ ਪਲਕ ਮਿਸ ਫਰੈਸ਼ਰ,ਦਿਵਅੰਕਾ ਫਸਟ ਰਨਰਅੱਪ ਖਿਤਾਬਾਂ ਨਾਲ ਨਿਵਾਜੀਆਂ ਗਈਆਂ। ਇਸੇ ਦੌਰਾਨ ਸੋਹਣੀ ਮਹਿੰਦੀ,ਸੋਹਣੀ ਪੰਜਾਬੀ ਜੱਤੀ,ਸੋਹਣਾ ਪਰਾਂਦਾ,ਸੋਹਣੀਆਂ ਚੂੜੀਆਂ ਅਤੇ ਕਿੱਕਲੀ ਪਾਉਣ ਆਦਿ ਦੇ ਮੁਕਾਬਲੇ ਵੀ ਕਰਵਾਏ ਗਏ ।
You may like
-
ਮਾਸਟਰ ਤਾਰਾ ਸਿੰਘ ਮੈਮੋਰੀਅਲ਼ ਕਾਲਜ ਵੱਲੋਂ ਮਨਾਇਆ ਗਿਆ ‘ਸਵੱਛਤਾ’ ਦਿਵਸ
-
ਬੀ.ਸੀ.ਐਮ. ਆਰੀਆ ਸਕੂਲ ਵਿਖੇ ਕਿੰਡਰਗਾਰਟਨ ਦੇ ਤਿੰਨ ਰੋਜ਼ਾ ਸਲਾਨਾ ਫਿਏਸਟਾ ਦੀ ਹੋਈ ਸ਼ੁਰੂਆਤ
-
‘ਖੇਤਰੀ ਸਰਸ ਮੇਲੇ’ ਦੀ ਤੀਜੀ ਵਾਰ ਮੇਜ਼ਬਾਨੀ ਮਿਲਣਾ ਮਾਣ ਵਾਲੀ ਗੱਲ- ਡਿਪਟੀ ਕਮਿਸ਼ਨਰ
-
ਮਾਸਟਰ ਤਾਰਾ ਸਿੰਘ ਕਾਲਜ ਵਿਖੇ ਨਵੇਂ ਵਿੱਦਿਅਕ ਵਰ੍ਹੇ ਲਈ ਵਿਦਿਆਰਥੀ ਕੌਂਸਿਲ ਦਾ ਗਠਨ
-
ਸੈਸ਼ਨ ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਲਈ ਫਰੈਸ਼ਰ ਪਾਰਟੀ ਦਾ ਆਯੋਜਨ
-
ਜੀਜੀਐਨਆਈਐਮਟੀ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਕੀਤਾ ਸ਼ਾਨਦਾਰ ਪ੍ਰਦਰਸ਼ਨ