ਪੰਜਾਬੀ

“ਭਾਰਤ ਵਿਚ ਉੱਚ ਸਿੱਖਿਆ ਦਾ ਦ੍ਰਿਸ਼” ਵਿਸ਼ੇ ‘ਤੇ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਆਯੋਜਨ

Published

on

ਲੁਧਿਆਣਾ : ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ, ਲੁਧਿਆਣਾ ਦੇ ਇੰਟਰਨਲ ਕੁਆਲਟੀ ਐੈਸ਼ੋਰੈਂਸ ਸੈਲ ਵੱਲੋਂ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਦੀ ਅਗਵਾਈ ਅਧੀਨ “ਭਾਰਤ ਵਿਚ ਉੱਚ ਸਿੱਖਿਆ ਦਾ ਦ੍ਰਿਸ਼” ਵਿਸ਼ੇ ‘ਤੇ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸਨੂੰ ਕਾਲਜ ਡਿਵੈਲਪਮੈਂਟ ਕੌਂਸਲ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਸਪੋਂਸਰ ਕੀਤਾ ਗਿਆ। ਇਸ ਸੈਮੀਨਾਰ ਦੀ ਪ੍ਰਧਾਨਗੀ ਡਾ. ਸ. ਸ. ਜੌਹਲ, ਸਾਬਕਾ ਚਾਂਸਲਰ, ਸੈਂਟਰਲ ਯੂਨੀਵਰਸਿਟੀ ਪੰਜਾਬ, ਬਠਿੰਡਾ ਵੱਲੋਂ ਕੀਤੀ ਗਈ।

ਕੁੰਜੀਵਤ ਭਾਸ਼ਣ ਸਾਂਝਾ ਕਰਨ ਲਈ ਡਾ. ਕੁਲਦੀਪ ਪੁਰੀ, ਪ੍ਰੋਫੈਸਰ ਸਿੱਖਿਆ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸੈਮੀਨਾਰ ਦੇ ਉਦਘਾਟਨੀ ਸੈਸ਼ਨ ਦੇ ਆਰੰਭ ਵਿਚ ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਨੇ ਸਭ ਨੂੰ ਰਸਮੀ ਤੌਰ ‘ਤੇ ਜੀ ਆਇਆ ਕਿਹਾ ਤੇ ਮਹਿਮਾਨਾਂ ਨੂੰ ਕਾਲਜ ਦੇ 100 ਸਾਲਾਂ ਇਤਿਹਾਸ ਤੋਂ ਜਾਣੂ ਕਰਵਾਇਆ। ਇਸ ਉਪਰੰਤ ਡਾ. ਹਰਿਗੁਣਜੋਤ ਕੌਰ, ਕੋਆਰਡੀਨੇਟਰ, ਆਈ.ਕਿਊ.ਏ.ਸੀ. (IQAC) ਨੇ ਸੈਮੀਨਾਰ ਦੇ ਵਿਸ਼ੇ ਤੇ ਇਸ ਸੈਲ ਦੀ ਕਾਰਗੁਜ਼ਾਰੀ ਸ੍ਰੋਤਿਆਂ ਨਾਲ ਸਾਂਝੀ ਕੀਤੀ।

ਡਾ. ਸ. ਪ. ਸਿੰਘ, ਸਾਬਕਾ ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਪ੍ਰਧਾਨ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਨੇ ਇਸ ਮੌਕੇ ਅਜੋਕੀ ਉੱਚ ਸਿੱਖਿਆ ਪ੍ਰਣਾਲੀ ਨੂੰ ਦਰਪੇਸ਼ ਚੁਣੌਤੀਆਂ ਤੇ ਵਿਚਾਰ-ਚਰਚਾ ਕੀਤੀ। ਡਾ. ਕੁਲਦੀਪ ਸਿੰਘ ਪੁਰੀ ਨੇ ਆਪਣਾ ਕੁੰਜੀਵਤ ਭਾਸ਼ਣ ਸਾਂਝਾ ਕਰਦੇ ਹੋਏ ਉੱਚ ਸਿੱਖਿਆ ਪ੍ਰਣਾਲੀ ਦੀਆਂ ਵਿਭਿੰਨ ਇਕਾਈਆਂ ਤੇ ਨਵੀਂ ਸਿੱਖਿਆ ਨੀਤੀ ਬਾਰੇ ਵਿਚਾਰ ਚਰਚਾ ਕੀਤੀ।

ਡਾ. ਸ. ਸ. ਜੌਹਲ ਨੇ ਆਪਣਾ ਪ੍ਰਧਾਨਗੀ ਭਾਸ਼ਣ ਸਾਂਝੇ ਕਰਦੇ ਹੋਏ ਕਿਹਾ ਕਿ ਉੱਚ ਸਿੱਖਿਆ ਸਮਾਜ ਵਿਚ ਸਾਕਾਰਤਮਕ ਤਬਦੀਲੀਆਂ ਲਿਆਉਣ ਦਾ ਸਭ ਤੋਂ ਵੱਡਾ ਸਾਧਨ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਸਾਡੇ ਕਾਲਜ ਤੇ ਯੂਨੀਵਰਸਿਟੀਆਂ ਵੱਖ-ਵੱਖ ਸੰਕਟਾਂ ਵਿਚੋਂ ਗੁਜਰ ਰਹੀਆਂ ਹਨ। ਸਰਕਾਰਾਂ ਨੂੰ ਇਸ ਪਾਸੇ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਇਸ ਮੌਕੇ ਕਾਲਜ ਵੱਲੋ 03 ਪੁਸਤਕਾਂ ਜਿਨ੍ਹਾਂ ਵਿਚ ਡਾ. ਹਰਿਗੁਣਜੋਤ ਕੌਰ ਦੀ ਪੁਸਤਕ ‘ਇੰਨਸੋਰਿੰਗ ਕੁਆਲਟੀ ਇਨ ਕਾਲਜ ਐਜੂਕੇਸ਼ਨ” ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਦੀ “ਸਨੇਰਿਉ ਆਫ਼ ਹਾਇਰ ਐਜੂਕੇਸ਼ਨ ਇਨ ਇੰਡੀਆ” ਤੇ ਤੀਸਰੀ ਇਨ੍ਹਾਂ ਦੋਵਾਂ ਵੱਲੋਂ ਸੰਪਾਦਿਤ ਪੁਸਤਕ “ਹਾਇਰ ਐਜੂਕੇਸ਼ਨ ਚੈਲੰਜ ਤੇ ਆਪਰਚੁਨਟੀਜ਼” ਰਲੀਜ਼ ਕੀਤੀਆ ਗਈਆਂ।

Facebook Comments

Trending

Copyright © 2020 Ludhiana Live Media - All Rights Reserved.