ਲੁਧਿਆਣਾ : ਪੰਜਾਬ ਹੁਨਰ ਵਿਕਾਸ ਮਿਸ਼ਨ ਦੀਆਂ ਹੁਨਰ ਸਕੀਮਾਂ ਤਹਿਤ ਕੰਮ ਕਰ ਰਹੇ ਟਰੇਨਿੰਗ ਪਾਰਟਨਰਜ਼ ਨਾਲ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੇ ਸਕੱਤਰ ਕੁਮਾਰ ਰਾਹੁਲ, ਆਈ.ਏ.ਐਸ. ਦੀ ਪ੍ਰਧਾਨਗੀ ਹੇਠ ਬੱਚਤ ਭਵਨ ਲੁਧਿਆਣਾ ਵਿਖੇ ਇੰਟਰਐਕਟਿਵ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ਉਪਰੰਤ ਲੁਧਿਆਣਾ ਦੀਆਂ ਉਦਯੋਗਿਕ ਐਸੋਸੀਏਸ਼ਨਾਂ/ਉਦਯੋਗਾਂ ਨਾਲ ਗੱਲਬਾਤ ਕੀਤੀ ਗਈ।
ਸਕੱਤਰ, ਡੀ.ਈ.ਜੀ.ਐਸ.ਡੀ.ਟੀ. ਕੁਮਾਰ ਰਾਹੁਲ ਨੇ 21 ਟਰੇਨਿੰਗ ਪਾਰਟਨਰਜ਼ ਨਾਲ ਪਹਿਲੇ ਸੈਸ਼ਨ ਦੌਰਾਨ ਭਾਰਤ ਸਰਕਾਰ ਦੀਆਂ ਡੀਡੀਯੂ-ਜੀਕੇਵਾਈ, ਪੀਐਮਕੇਵੀਵਾਈ ਅਤੇ ਡੀਏਵਾਈ-ਐਨਯੂਐਲਐਮ ਵਰਗੀਆਂ ਵੱਖ-ਵੱਖ ਸਕੀਮਾਂ ਦੀ ਕਾਰਗੁਜ਼ਾਰੀ ਅਤੇ ਪਲੇਸਮੈਂਟ ਪ੍ਰਗਤੀ ਦੀ ਡੂੰਘਾਈ ਨਾਲ ਸਮੀਖਿਆ ਕੀਤੀ ਜਿਸ ਸਬੰਧੀ ਪੀਐਸਡੀਐਮ ਪੰਜਾਬ ਵਿੱਚ ਨੋਡਲ ਲਾਗੂ ਕਰਨ ਏਜੰਸੀ ਹੈ।
ਲੁਧਿਆਣਾ ਦੀਆਂ ਉਦਯੋਗ ਐਸੋਸੀਏਸ਼ਨਾਂ ਅਤੇ ਉਦਯੋਗਾਂ ਨਾਲ ਦੂਜੇ ਸੈਸ਼ਨ ਦੌਰਾਨ, ਉਦਯੋਗ ਜਗਤ ਨੂੰ ਵੱਧ ਤੋਂ ਵੱਧ ਨੌਜਵਾਨਾਂ ਨੂੰ ਅਪ੍ਰੈਂਟਿਸਸ਼ਿਪ ਸਕੀਮ ਰਾਹੀਂ ਸ਼ਾਮਲ ਕਰਕੇ ਉਤਸ਼ਾਹਿਤ ਕਰਨ, ਹੁਨਰ ਵਿਕਾਸ ਵਿੱਚ ਸੀ.ਐਸ.ਆਰ. ਨੂੰ ਸ਼ਾਮਲ ਕਰਨ, ਕੈਪਟਿਵ ਰੋਜ਼ਗਾਰ ਲਈ ਨਾਲ ਉਦਯੋਗਾਂ ਨੂੰ ਪੀ.ਐਸ.ਡੀ.ਐਮ. ਨਾਲ ਸੂਚੀਬੱਧ ਕਰਨ ’ਤੇ ਕੇਂਦਰਿਤ ਸੀ। ਉਦਯੋਗ ਜਗਤ ਆਪਣੀ ਫੀਡਬੈਕ ਦੇਣ ਅਤੇ ਸਮੇਂ ਦੀ ਲੋੜ ਅਨੁਸਾਰ ਨਵੇਂ ਕੋਰਸ ਸੁਰੂ ਕਰਨ ਵਿੱਚ ਵਧ ਚੜਕੇ ਅੱਗੇ ਆਇਆ ।