Connect with us

ਪੰਜਾਬੀ

ਪੰਜਾਬ ਦੇ ਸਕੂਲਾਂ ਲਈ ਜਾਰੀ ਹੋਏ ਹੁਕਮ, ਅੱਜ ਹੀ ਕਰਨਾ ਪਵੇਗਾ ਇਹ ਕੰਮ ਨਹੀਂ ਤਾਂ…

Published

on

Orders issued for schools in Punjab, this work must be done today otherwise...

ਲੁਧਿਆਣਾ : ਸਕੂਲਾਂ ’ਚ ਨਵਾਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਸਾਲ 2023-24 ਦੌਰਾਨ ਆਨਲਾਈਨ ਪਾਲਿਸੀ ਤਹਿਤ ਟਰਾਂਸਫਰ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਵਿਭਾਗ ਨੇ ਸਕੂਲਾਂ ਦੇ ਸਟਾਫ਼ ਦੇ ਡਾਟਾ ਨੂੰ ਈ–ਪੰਜਾਬ ਪੋਰਟਲ ’ਤੇ ਅਪਡੇਟ ਕਰਵਾਉਣ ਲਈ ਵਿਭਾਗ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਹਨ।

ਇਸ ਸਬੰਧੀ ਜਾਰੀ ਇਕ ਪੱਤਰ ਮੁਤਾਬਕ ਵਿਭਾਗ ਵਲੋਂ ਕਿਹਾ ਗਿਆ ਹੈ ਕਿ ਸਕੂਲਾਂ ’ਚ ਖ਼ਾਲੀ ਪਈਆਂ ਅਸਾਮੀਆਂ ਦੀ ਸੂਚੀ ਈ-ਪੰਜਾਬ ਪੋਰਟਲ ’ਤੇ ਸਟਾਫ਼ ਡਾਟਾ ਮੁਤਾਬਕ ਤਿਆਰ ਕੀਤੀ ਜਾਂਦੀ ਹੈ। ਇਸ ਲਈ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਸਕੂਲ ਮੁਖੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਨ੍ਹਾਂ ਦੇ ਸਕੂਲਾਂ ਦੇ ਸਾਰੇ ਅਧਿਆਪਕਾਂ ਮੁਲਾਜ਼ਮਾਂ ਦਾ ਡਾਟਾ ਈ-ਪੰਜਾਬ ਪੋਰਟਲ ’ਤੇ 20 ਮਾਰਚ ਤੱਕ ਅਪਡੇਟ ਕਰਨਾ ਯਕੀਨੀ ਬਣਾਇਆ ਜਾਵੇ।

Facebook Comments

Trending