Connect with us

ਅਪਰਾਧ

ਲੁਧਿਆਣਾ ‘ਚ ਵਿਦੇਸ਼ੀ ਵਿਦਿਆਰਥੀਆਂ ਦਾ ਹੰਗਾਮਾ, ਫੁੱਟਪਾਥ ‘ਤੇ ਕਾਰ ਚੜ੍ਹਾਉਣ ਪਿੱਛੋਂ ਕੀਤਾ ਕਾਰਾ

Published

on

Commotion of foreign students in Ludhiana, the incident after driving a car on the footpath

ਲੁਧਿਆਣਾ : ਲੁਧਿਆਣਾ ਬੱਸ ਅੱਡੇ ਨੇੜੇ ਮਿੱਡਾ ਚੌਂਕ ‘ਤੇ ਨਾਈਜੀਰੀਅਨ ਵਿਦਿਆਰਥੀਆਂ ਨੇ ਹੰਗਾਮਾ ਕਰ ਦਿੱਤਾ। ਤੇਜ਼ ਰਫ਼ਤਾਰ ਕਾਰ ‘ਚ ਸਵਾਰ 3 ਨਾਈਜੀਰੀਅਨਾਂ ਨੇ ਪਹਿਲਾਂ ਤਾਂ ਗੱਡੀ ਫੁੱਟਪਾਥ ‘ਤੇ ਚੜ੍ਹਾ ਦਿੱਤੀ। ਫਿਰ ਜਦੋਂ ਗੱਡੀ ਨਹੀਂ ਰੁਕੀ ਤਾਂ ਉਨ੍ਹਾਂ ਨੇ ਪਰਿਵਾਰ ਨਾਲ ਜਾ ਰਹੇ ਇਕ ਹੋਰ ਕਾਰ ਸਵਾਰ ‘ਚ ਆਪਣੀ ਗੱਡੀ ਮਾਰ ਦਿੱਤੀ। ਜਦੋਂ ਕਾਰ ਮੋਹਿਤ ਨੇ ਨਾਈਜੀਰੀਅਨਾਂ ਦਾ ਵਿਰੋਧ ਕੀਤਾ ਤਾਂ ਉਹ ਉਸ ਨਾਲ ਬਦਤਮੀਜ਼ੀ ‘ਤੇ ਉਤਰ ਆਏ।

ਇਸ ਦੌਰਾਨ ਚੌਂਕ ‘ਚ ਰੌਲਾ ਪੈ ਗਿਆ ਤਾਂ ਆਸ-ਪਾਸ ਦੇ ਲੋਕ ਵੀ ਇਕੱਠੇ ਹੋ ਗਏ। ਲੋਕਾਂ ਦੀ ਭੀੜ ਜਮ੍ਹਾਂ ਹੁੰਦੀ ਦੇਖ ਨਾਈਜੀਰੀਅਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਸਮਾਂ ਰਹਿੰਦੇ ਲੋਕਾਂ ਨੇ ਉਨ੍ਹਾਂ ਨੂੰ ਫੜ੍ਹ ਕੇ ਪੁਲਸ ਬੁਲਾ ਲਈ। ਮੌਕੇ ‘ਤੇ ਪੁੱਜੀ ਪੁਲਸ ਨੇ ਗੱਡੀ ਨੂੰ ਆਪਣੇ ਕਬਜ਼ੇ ‘ਚ ਲੈ ਲਿਆ। ਪੁਲਸ ਮੁਤਾਬਕ ਇਹ ਮਾਮਲਾ ਸ਼ੱਕੀ ਲੱਗ ਰਿਹਾ ਹੈ। ਪੁਲਸ ਦਾ ਕਹਿਣਾ ਹੈ ਕਿ ਕਾਰ ‘ਚ ਬੈਠੇ ਵਿਅਕਤੀ ਅਤੇ 2 ਔਰਤਾਂ ਦਾ ਮੈਡੀਕਲ ਕਰਵਾਇਆ ਜਾਵੇਗਾ ਕਿ ਉਨ੍ਹਾ ਨੇ ਕਿਸ ਤਰ੍ਹਾਂ ਦਾ ਨਸ਼ਾ ਕੀਤਾ ਹੈ।

Facebook Comments

Trending