Connect with us

ਪੰਜਾਬੀ

ਸ਼੍ਰੀ ਆਤਮ ਵੱਲਭ ਜੈਨ ਕਾਲਜ ਵਿਖੇ ਆਨਲਾਈਨ ਪਾਵਰ ਪੁਆਇੰਟ ਪ੍ਰੈਜ਼ੈਂਟੇਸ਼ਨ ਮੁਕਾਬਲਾ

Published

on

Online PowerPoint Presentation Competition at Sri Atam Vallabh Jain College

ਲੁਧਿਆਣਾ : ਸ੍ਰੀ ਆਤਮ ਵੱਲਭ ਜੈਨ ਕਾਲਜ ,ਲੁਧਿਆਣਾ ਦੇ ਸਕਿੱਲ ਡਿਵੈਲਪਮੈਂਟ ਸੈੱਲ ਵੱਲੋਂ ਆਈ.ਕਿਊ. ਏ. ਸੀ ਦੇ ਮਾਰਗ- ਦਰਸ਼ਨ ਹੇਠ ਆਨਲਾਈਨ ਪਾਵਰ ਪੁਆਇੰਟ ਪ੍ਰੈਜ਼ੈਂਟੇਸ਼ਨ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿਚ ਬੀ.ਕਾਮ.ਭਾਗ ਪਹਿਲਾ ਅਤੇ ਬੀ. ਬੀ. ਏ. ਭਾਗ ਪਹਿਲਾ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ । ਇਸ ਮੁਕਾਬਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ” ਆਪਣੀ ਗੱਲ ਦੁਨੀਆਂ ਸਾਹਮਣੇ ਰੱਖਣ “ਦੀ ਕਲਾ ਨੂੰ ਨਿਖਾਰਨਾ ਰਿਹਾ।

ਵਿਦਿਆਰਥੀਆਂ ਨੇ ਵੱਖ – ਵੱਖ ਵਿਸ਼ਿਆਂ ‘ਤੇ ਪਾਵਰ ਪੁਆਇੰਟ ਪ੍ਰੈਜ਼ੈਂਟੇਸ਼ਨ ਦੀ ਪੇਸ਼ਕਾਰੀ ਕਰ ਕੇ ਬੋਲਣ ਅਤੇ ਸੰਵਾਦ ਦੀ ਕਲਾ ਦਾ ਪ੍ਰਗਟਾਵਾ ਕੀਤਾ । ਇਸ ਮੁਕਾਬਲੇ ਦੇ ਨਾਲ ਵਿਦਿਆਰਥੀਆਂ ਦੇ ਆਤਮ- ਵਿਸ਼ਵਾਸ ਵਿੱਚ ਵਾਧਾ ਹੋਇਆ ਅਤੇ ਉਨ੍ਹਾਂ ਨੇ ਆਪਣੇ ਹੁਨਰ ਨੂੰ ਪਰਵਾਜ਼ ਵੀ ਦਿੱਤੀ। ਇਸ ਮੁਕਾਬਲੇ ਵਿੱਚ ਪਹਿਲਾ ਇਨਾਮ ਬੀ. ਕਾਮ .ਭਾਗ ਪਹਿਲਾ ਦੇ ਵਿਦਿਆਰਥੀ ਗੌਤਮ ਜੈਨ ਤੇ ਬੀ. ਬੀ. ਏ. ਭਾਗ ਪਹਿਲਾ ਦੀ ਵਿਦਿਆਰਥਣ ਪ੍ਰਾਂਜਲ ਜੈਨ ਨੇ ਪ੍ਰਾਪਤ ਕੀਤਾ।

ਦੂਜਾ ਇਨਾਮ ਬੀ .ਕਾਮ .ਭਾਗ ਪਹਿਲਾ ਦੀ ਵਿਦਿਆਰਥਣ ਅਮੀਸ਼ਾ ਨੇ ਅਤੇ ਬੀ.ਬੀ.ਏ. ਭਾਗ ਪਹਿਲਾ ਦੀ ਵਿਦਿਆਰਥਣ ਹੰਸਿਕਾ ਨੇ ਪ੍ਰਾਪਤ ਕੀਤਾ । ਤੀਜਾ ਇਨਾਮ ਬੀ.ਕਾਮ. ਭਾਗ ਪਹਿਲਾ ਦੀ ਵਿਦਿਆਰਥਣ ਸ਼੍ਰੇਆ ਸੂਦ ਨੇ ਪ੍ਰਾਪਤ ਕੀਤਾ । ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਕੋਮਲ ਜੈਨ, ਹੋਰ ਪ੍ਰਬੰਧਕੀ ਮੈਂਬਰ ਅਤੇ ਪ੍ਰਿੰਸੀਪਲ ਡਾ. ਸੰਦੀਪ ਕੁਮਾਰ ਵੱਲੋਂ ਸਕਿੱਲ ਡਿਵੈਲਪਮੈਂਟ ਸੈੱਲ ਤੇ ਆਈ. ਕਿਊ .ਏ. ਸੀ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ ਗਈ।

Facebook Comments

Trending