ਪੰਜਾਬੀ

ਤੁਹਾਨੂੰ ਦਿਲ ਦੀਆਂ ਬੀਮਾਰੀਆਂ ਤੋਂ ਬਚਾ ਸਕਦਾ ਹੈ ਪਿਆਜ਼ ਦਾ ਛਿਲਕਾ, ਜਾਣੋ ਕਿਵੇਂ ?

Published

on

ਪਿਆਜ਼ ਵਿਚ ਵਿਟਾਮਿਨ-ਸੀ, ਬੀ 6, ਕੈਲਸੀਅਮ, ਮੈਗਨੀਸ਼ੀਅਮ, ਪੋਟਾਸ਼ੀਅਮ, ਸੋਡੀਅਮ, ਸੇਲੇਨੀਅਮ ਅਤੇ ਫਾਸਫੋਰਸ ਆਦਿ ਤੱਤ ਹੁੰਦੇ ਹਨ। ਇਸ ਦੀ ਭੋਜਨ ‘ਚ ਵਰਤੋਂ ਕਰਨ ਨਾਲ ਖਾਣੇ ਦਾ ਸੁਆਦ ਵਧਣ ਦੇ ਨਾਲ ਤੰਦਰੁਸਤ ਰਹਿਣ ਵਿਚ ਸਹਾਇਤਾ ਮਿਲਦੀ ਹੈ। ਪਿਆਜ਼ ਦਾ ਸੇਵਨ ਕਰਨ ਭੁੱਖ ਵਧਾਉਣ ਵਿੱਚ ਮਦਦ ਮਿਲਦੀ ਹੈ। ਇਸ ਦੇ ਨਾਲ ਹੀ ਇਸ ਦੇ ਛਿਲਕਿਆਂ ਵਿਚ ਸਾਰੇ ਜ਼ਰੂਰੀ ਤੱਤ ਮੌਜੂਦ ਹੋਣ ਕਾਰਨ ਇਸ ਤੋਂ ਤਿਆਰ ਪਾਣੀ ਦਾ ਸੇਵਨ ਕਰਨ ਨਾਲ ਬਿਮਾਰੀਆਂ ਤੋਂ ਵੀ ਬਚਾਅ ਰਹਿੰਦਾ ਹੈ।

ਦਿਲ ਨੂੰ ਰੱਖੇ ਸਿਹਤਮੰਦ : ਇਸ ਦੇ ਪਾਣੀ ਦਾ ਸੇਵਨ ਸਰੀਰ ਵਿਚ ਜਮ੍ਹਾ ਖਰਾਬ ਕੋਲੈਸਟ੍ਰੋਲ ਨੂੰ ਘਟਾਉਣ ਵਿਚ ਮਦਦ ਕਰਦਾ ਹੈ। ਅਜਿਹੇ ‘ਚ ਦਿਲ ਤੰਦਰੁਸਤ ਹੋਣ ਕਾਰਨ ਹਾਰਟ ਅਟੈਕ ਅਤੇ ਇਸ ਨਾਲ ਸਬੰਧਤ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਇਸ ਦਾ ਪਾਣੀ ਬਣਾਉਣ ਲਈ ਪਿਆਜ਼ ਦੇ ਛਿਲਕਿਆਂ ਨੂੰ ਧੋ ਕੇ ਲਗਭਗ 8 ਘੰਟਿਆਂ ਲਈ ਭਿਓ ਕੇ ਰੱਖ ਦਿਓ। ਉਸ ਤੋਂ ਬਾਅਦ ਇਸ ਨੂੰ ਛਾਣ ਕੇ ਇਸ ‘ਚ ਸ਼ਹਿਦ ਮਿਲਾ ਕੇ ਸੇਵਨ ਕਰੋ। ਬਲੱਡ ਪ੍ਰੈਸ਼ਰ ਦੇ ਮਰੀਜ਼ ਨੂੰ ਪਿਆਜ਼ ਦਾ ਪਾਣੀ ਪੀਣ ਨਾਲ ਫਾਇਦਾ ਮਿਲਦਾ ਹੈ।

ਗਲ਼ੇ ਲਈ ਫਾਇਦੇਮੰਦ : ਪਿਆਜ਼ ਦਾ ਪਾਣੀ ਪੀਣ ਨਾਲ ਗਲ਼ੇ ਦੇ ਦਰਦ ਅਤੇ ਖਰਾਸ਼ ਤੋਂ ਰਾਹਤ ਮਿਲਦੀ ਹੈ। ਇਸ ਦਾ ਪਾਣੀ ਤਿਆਰ ਕਰਨ ਲਈ ਪਹਿਲਾਂ ਪਿਆਜ਼ ਦੇ ਛਿਲਕਿਆਂ ਨੂੰ ਕੱਢਕੇ ਧੋਵੋ। ਫਿਰ ਪੈਨ ‘ਚ ਪਾਣੀ ਅਤੇ ਛਿਲਕਿਆਂ ਨੂੰ ਪਾ ਕੇ ਉਬਾਲੋ। ਜਦੋਂ ਪਾਣੀ ਦਾ ਰੰਗ ਬਦਲ ਜਾਵੇ ਤਾਂ ਇਸ ਨੂੰ ਛਾਣ ਕੇ ਇਸ ਨੂੰ ਠੰਡਾ ਕਰਕੇ ਪੀਓ। ਇਸ ਨੂੰ ਦਿਨ ਵਿਚ ਦੋ ਵਾਰ ਲੈਣ ਨਾਲ ਗਲੇ ਦੇ ਦਰਦ ਅਤੇ ਖਰਾਸ਼ ਤੋਂ ਰਾਹਤ ਮਿਲਦੀ ਹੈ। ਪਿਆਜ਼ ਦਾ ਰਸ ਪੀਣ ਦੀ ਬਜਾਏ ਤੁਸੀਂ ਇਸ ਦੀ ਚਟਨੀ ਬਣਾ ਕੇ ਵੀ ਖਾ ਸਕਦੇ ਹੋ।

ਸਕਿਨ ਲਈ ਫਾਇਦੇਮੰਦ : ਪਿਆਜ਼ ਦੇ ਛਿਲਕਿਆਂ ਦੀ ਵਰਤੋਂ ਸਿਹਤ ਦੇ ਨਾਲ ਸਕਿਨ ਸੰਬੰਧੀ ਸਮੱਸਿਆਵਾਂ ਲਈ ਵੀ ਕੀਤੀ ਜਾ ਸਕਦੀ ਹੈ। ਇਸ ਦੇ ਲਈ ਪਿਆਜ਼ ਨੂੰ ਧੋ ਕੇ ਗ੍ਰਾਈਡਰ ‘ਚ ਪੀਸ ਲਓ। ਤਿਆਰ ਕੀਤੇ ਪੇਸਟ ਵਿਚ 1 ਚਮਚ ਸ਼ਹਿਦ ਅਤੇ ਇਕ ਚੁਟਕੀ ਹਲਦੀ ਪਾ ਕੇ ਮਿਲਾਓ। ਫਿਰ ਇਸ ਨੂੰ ਲਗਭਗ 15 ਮਿੰਟ ਲਈ ਚਿਹਰੇ ਅਤੇ ਗਲੇ ‘ਤੇ ਲਗਾਓ। ਬਾਅਦ ਵਿਚ ਇਸ ਨੂੰ ਤਾਜ਼ੇ ਕੋਸੇ ਪਾਣੀ ਨਾਲ ਧੋ ਲਓ। ਰੋਜ਼ਾਨਾ ਇਸ ਫੇਸਪੈਕ ਨੂੰ ਲਗਾਉਣ ਨਾਲ ਚਿਹਰੇ ‘ਤੇ ਪਏ ਦਾਗ-ਧੱਬੇ, ਝੁਰੜੀਆਂ, ਫ੍ਰੀਕਲਸ, ਡਾਰਕ ਸਰਕਲਜ਼ ਸਾਫ ਹੋ ਜਾਣਗੇ।

Facebook Comments

Trending

Copyright © 2020 Ludhiana Live Media - All Rights Reserved.