ਖੇਤੀਬਾੜੀ

ਪੀਏਯੂ ਵੱਲੋਂ ਜੈਵਿਕ ਖੇਤੀ ਬਾਰੇ ਇੱਕ ਰੋਜ਼ਾ ਜਨ ਜਾਗਰੂਕਤਾ ਮੁਹਿੰਮ ਦਾ ਆਯੋਜਨ

Published

on

ਲੁਧਿਆਣਾ : ਪੀ ਏ ਯੂ ਦੇ ਸਕੂਲ ਆਫ਼ ਆਰਗੈਨਿਕ ਫਾਰਮਿੰਗ ਵਲੋਂ ਕਿਸਾਨਾਂ, ਪਸਾਰ ਵਰਕਰਾਂ ਅਤੇ ਵਿਦਿਆਰਥੀਆਂ ਲਈ ਜੈਵਿਕ ਖੇਤੀ ਬਾਰੇ ਇੱਕ ਰੋਜ਼ਾ ਜਨ ਜਾਗਰੂਕਤਾ ਮੁਹਿੰਮ ਦਾ ਆਨਲਾਈਨ ਆਯੋਜਨ ਕੀਤਾ ਗਿਆ।  ਇਹ ਮੁਹਿੰਮ ਏ.ਐਲ.-ਐਨ.ਪੀ.ਓ.ਐਫ., ਆਈ.ਸੀ.ਏ.ਆਰ.-ਐਫ.ਐਸ.ਆਰ., ਮੋਦੀਪੁਰਮ, ਉੱਤਰ ਪ੍ਰਦੇਸ਼ ਦੇ ਸਹਿਯੋਗ ਨਾਲ ਕਰਵਾਇਆ ਗਿਆ।

ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾ: ਰਾਜਬੀਰ ਸਿੰਘ, ਡਾਇਰੈਕਟਰ, ਆਈ.ਸੀ.ਏ.ਆਰ.-ਅਟਾਰੀ, ਜ਼ੋਨ 1, ਲੁਧਿਆਣਾ ਸਨ।  ਉਨ੍ਹਾਂ ਨੇ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਮੰਡੀਕਰਨ ਦੀ ਮਹੱਤਤਾ ਨੂੰ ਉਜਾਗਰ ਕੀਤਾ ਅਤੇ ਪ੍ਰਭਾਵੀ ਮੰਡੀਕਰਨ ਲਈ ਐਫਪੀਓਐਸ ਦੇ ਗਠਨ ਦੀ ਲੋੜ ‘ਤੇ ਜ਼ੋਰ ਦਿੱਤਾ। ਪ੍ਰਿੰਸੀਪਲ ਐਗਰੋਨੋਮਿਸਟ ਅਤੇ ਖੋਜ ਪ੍ਰਾਜੈਕਟ ਦੇ ਮੁੱਖ ਨਿਗਰਾਨ ਡਾ ਚਰਨਜੀਤ ਸਿੰਘ ਔਲਖ ਨੇ ਸਾਰੇ ਭਾਗੀਦਾਰਾਂ ਦਾ ਸਵਾਗਤ ਕੀਤਾ ਅਤੇ ਜੈਵਿਕ ਪ੍ਰਮਾਣੀਕਰਣ ਬਾਰੇ ਚਰਚਾ ਕੀਤੀ।

ਡਾ.ਐਸ.ਐਸ.ਵਾਲੀਆ, ਪ੍ਰਿੰਸੀਪਲ ਐਗਰੋਨੌਮਿਸਟ ਅਤੇ ਡਾਇਰੈਕਟਰ, ਸਕੂਲ ਆਫ਼ ਆਰਗੈਨਿਕ ਫਾਰਮਿੰਗ ਨੇ ਜ਼ਮੀਨ ਦੀ ਪ੍ਰਤੀ ਯੂਨਿਟ ਆਮਦਨ ਵਧਾਉਣ ਲਈ  ਜੈਵਿਕ ਖੇਤੀ ਪ੍ਰਣਾਲੀ ਬਾਰੇ ਚਾਨਣਾ ਪਾਇਆ।  ਉਨ੍ਹਾਂ ਕਿਸਾਨਾਂ ਨੂੰ ਖਪਤ ਲਈ ਜੈਵਿਕ ਖੇਤੀ ਅਪਣਾਉਣ ਲਈ ਵੀ ਕਿਹਾ। ਡਾ: ਰਮਨਦੀਪ ਸਿੰਘ ਜੱਸਲ, ਡਾਇਰੈਕਟਰ, ਸਕੂਲ ਆਫ਼ ਬਿਜ਼ਨਸ ਸਟੱਡੀਜ਼ ਨੇ ਕਿਸਾਨਾਂ ਨੂੰ ਜੈਵਿਕ ਉਤਪਾਦਾਂ ਲਈ ਪ੍ਰਭਾਵਸ਼ਾਲੀ ਮਾਰਕੀਟਿੰਗ ਰਣਨੀਤੀਆਂ ਬਾਰੇ ਜਾਣੂ ਕਰਵਾਇਆ ।

 ਸ਼੍ਰੀ ਮਨਪ੍ਰੀਤ ਗਰੇਵਾਲ ਇੱਕ ਅਗਾਂਹਵਧੂ ਜੈਵਿਕ ਕਿਸਾਨ ਨੇ ਜੈਵਿਕ ਕਿਸਾਨਾਂ ਬਾਰੇ ਆਪਣੇ ਤਜ਼ਰਬੇ ਸਾਂਝੇ ਕੀਤੇ ਅਤੇ ਕਿਸਾਨਾਂ ਨੂੰ ਆਪਣੇ ਗਿਆਨ ਅਤੇ ਹੁਨਰ ਦੇ ਪੱਧਰ ਨੂੰ ਅਪਡੇਟ ਕਰਨ ਲਈ ਸਿਖਲਾਈ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਲਈ ਕਿਹਾ।  ਡਾ. ਏ.ਐਸ. ਸਿੱਧੂ, ਖੇਤੀ ਵਿਗਿਆਨੀ ਨੇ ਪ੍ਰੋਗਰਾਮ ਦਾ ਸੰਚਾਲਨ ਕੀਤਾ ਅਤੇ ਧੰਨਵਾਦ ਕੀਤਾ।  ਉਨ੍ਹਾਂ ਖੇਤਾਂ ਦੀਆਂ ਫਸਲਾਂ ਲਈ ਜੈਵਿਕ ਮਿਆਰਾਂ ਅਤੇ ਉਤਪਾਦਨ ਤਕਨਾਲੋਜੀ ਬਾਰੇ ਭਾਸ਼ਣ ਵੀ ਦਿੱਤਾ।

Facebook Comments

Trending

Copyright © 2020 Ludhiana Live Media - All Rights Reserved.