ਪੰਜਾਬ ਨਿਊਜ਼
ਇਸ ਤਾਰੀਖ਼ ਨੂੰ ਪੂਰਾ ‘ਪੰਜਾਬ’ ਰਹੇਗਾ ਬੰਦ, ਪਵਿੱਤਰ ਵਾਲਮੀਕਿ ਤੀਰਥ ਪ੍ਰਬੰਧਕ ਕਮੇਟੀ ਨੇ ਦਿੱਤੀ ਬੰਦ ਦੀ ਕਾਲ
Published
3 years agoon

ਚੰਡੀਗੜ੍ਹ : ਪੰਜਾਬ ਦੇ ਵਾਲਮੀਕਿ ਭਾਈਚਾਰੇ ਵੱਲੋਂ ਸਰਕਾਰ ਨਾਲ ਕੀਤੀ ਗਈ ਮੀਟਿੰਗ ਬੇਸਿੱਟਾ ਰਹੀ। ਇਸ ਤੋਂ ਬਾਅਦ ਵਾਲਮੀਕਿ ਭਾਈਚਾਰੇ ਵੱਲੋਂ 12 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਪਵਿੱਤਰ ਵਾਲਮੀਕਿ ਤੀਰਥ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਕੁਮਾਰ ਦਰਸ਼ਨ ਨੇ ਦੱਸਿਆ ਕਿ ਵਾਲਮੀਕਿ ਭਾਈਚਾਰੇ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਸਮੁੱਚੇ ਵਾਲਮੀਕਿ ਭਾਈਚਾਰੇ ਵੱਲੋਂ 12 ਅਗਸਤ ਦਿਨ ਸ਼ੁੱਕਰਵਾਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਅਤੇ ਵਾਲਮੀਕਿ ਭਾਈਚਾਰੇ ਦਰਮਿਆਨ 10 ਅਗਸਤ ਨੂੰ ਮੋਹਾਲੀ ਵਿਖੇ ਮੀਟਿੰਗ ਹੋਈ। ਸਮੇਂ ਅਨੁਸਾਰ ਪੰਜਾਬ ਸਰਕਾਰ ਦੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵਾਲਮੀਕਿ ਭਾਈਚਾਰੇ ਨਾਲ ਮੀਟਿੰਗ ਕੀਤੀ ਪਰ ਨਤੀਜਾ ਬੇਸਿੱਟਾ ਨਿਕਲਿਆ। ਇਸ ਤੋਂ ਬਾਅਦ ਵਾਲਮੀਕਿ ਭਾਈਚਾਰੇ ਵੱਲੋਂ 12 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ।
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਵਾਲਮੀਕਿ ਸਮਾਜ ਦੇ ਆਗੂਆਂ ਨੇ ਪਾਵਨ ਵਾਲਮੀਕਿ ਤੀਰਥ ਪ੍ਰਬੰਧਕ ਕਮੇਟੀ, ਪੰਜਾਬ ਦੇ ਬੈਨਰ ਹੇਠ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ। ਇਸ ਮੌਕੇ ਮੰਗ ਪੱਤਰ ਦੇਣ ਆਏ ਆਗੂਆਂ ਨੂੰ ਕੈਬਨਿਟ ਮੰਤਰੀ ਧਾਲੀਵਾਲ ਨੇ ਭਰੋਸਾ ਦਿੱਤਾ ਕਿ ਜਲਦ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਨ੍ਹਾਂ ਦੀ ਮੁਲਾਕਾਤ ਕਰਵਾਈ ਜਾਵੇਗੀ। ਇਸ ਦੇ ਨਾਲ ਹੀ ਮੰਤਰੀ ਨੇ ਵਾਲਮੀਕਿ ਸਮਾਜ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਪੂਰਾ ਦੇਸ਼ 15 ਅਗਸਤ ਨੂੰ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ ਅਤੇ ਰੱਖੜੀ ਦਾ ਤਿਉਹਾਰ ਵੀ ਹੈ। ਇਸ ਕਰਕੇ 12 ਅਗਸਤ ਨੂੰ ਵਾਲਮੀਕਿ ਸਮਾਜ ਵੱਲੋਂ ਬੰਦ ਦੇ ਸੱਦੇ ਨੂੰ ਵਾਪਸ ਲੈ ਲਿਆ ਜਾਵੇ।
You may like
-
ਪੰਜਾਬ ਬੰਦ ਨੂੰ ਲੁਧਿਆਣਾ ਦੀ ਪਾਇਲ ਸਬ-ਡਵੀਜ਼ਨ ਵਿੱਚ ਮਿਲਿਆ ਭਾਰੀ ਸਮਰਥਨ
-
ਪੰਜਾਬ ਬੰਦ ਕਾਰਨ ਉਦਯੋਗਾਂ ਨੂੰ ਹੋਇਆ ਕਰੋੜਾਂ ਦਾ ਨੁਕਸਾਨ, ਕੀਮਤਾਂ ‘ਚ ਭਾਰੀ ਵਾਧਾ, ਪੜ੍ਹੋ…
-
ਪੰਜਾਬ ਬੰਦ ਦੇ ਐਲਾਨ ਦੌਰਾਨ ਕਿਸਾਨਾਂ ਵੱਲੋਂ ਇੱਕ ਹੋਰ ਵੱਡਾ ਕਦਮ, ਘਰ-ਘਰ ਜਾ ਕੇ ਕੀਤੀ ਜਾ ਰਹੀ ਹੈ ਇਹ ਅਪੀਲ
-
ਪੰਜਾਬ ਬੰਦ ਨੂੰ ਲੈ ਕੇ ਪੜ੍ਹੋ ਵੱਡੀ ਅਪਡੇਟ…
-
ਪੰਜਾਬ ਬੰਦ ਦਾ ਐਲਾਨ, ਇਸ ਤਰੀਕ ਸਬੰਧੀ ਲੋਕਾਂ ਨੂੰ ਵਿਸ਼ੇਸ਼ ਅਪੀਲ
-
ਦੁਆਬਾ ਨੂੰ ਛੱਡ ਹੋਰ ਕਿੱਧਰੇ ਪੰਜਾਬ ਬੰਦ ਨੂੰ ਨਹੀਂ ਮਿਲਿਆ ਹੁੰਗਾਰਾ, ਲੁਧਿਆਣਾ ‘ਚ ਮਸੀਹੀ ਆਗੂਆਂ ਨੂੰ ਕੀਤਾ ਨਜ਼ਰਬੰਦ