Connect with us

ਪੰਜਾਬੀ

ਪੰਜਾਬ ‘ਚ ਦੂਜੇ ਦਿਨ ਵੀ ਕੋਰੇ ਦੀ ਚਿੱਟੀ ਚਾਦਰ, ਸ਼ਬਜੀਆਂਂ ਤੇ ਹਰੇ ਚਾਰੇ ਨੂੰ ਨੁਕਸਾਨ

Published

on

On the second day also in Punjab, the white sheet of white, damage to vegetables and green fodder

ਲੁਧਿਆਣਾ : :ਜਨਵਰੀ ਮਹੀਨੇ ‘ਚ ਪੈ ਰਹੀ ਕੜਾਕੇ ਦੀ ਠੰਢ ਤੋਂ ਲੋਕਾਂ ਨੂੰ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਪੰਜਾਬ ਦੇ ਕਈ ਇਲਾਕਿਆਂ ‘ਚ ਦੂਜੇ ਦਿਨ ਵੀ ਕੋਰਾ(ਬਰਫ) ਦਾ ਪੈਣਾ ਜਾਰੀ ਹੈ। ਇਸ ਕੋਰੇ ਨਾਲ ਭਾਵੇਂ ਕਣਕ ਦੀ ਫਸਲ ਨੂੰ ਕਾਫੀ ਹੱਦ ਤੱਕ ਲਾਭ ਮਿਲੇਗਾ ਪਰ ਇਹ ਸ਼ਬਜੀਆਂ ਲਈ ਨੁਕਸਾਨਦਾਇਕ ਸਿੱਧ ਹੋਵੇਗਾ। ਆਲੂ ਕਾਸ਼ਤਕਾਰਾਂ ਲਈ ਇਹ ਕੋਰਾ ਨੁਕਸਾਨ ਕਰ ਰਿਹਾ ਹੈ, ਮਟਰ ਅਤੇ ਹੋਰ ਸ਼ਬਜੀਆਂ ਵੀ ਕਾਫੀ ਹੱਦ ਤੱਕ ਪ੍ਰਭਾਵਿਤ ਹੋ ਰਹੀਆਂ ਹਨ।

ਕਿਸਾਨਾਂ ਵੱਲੋਂ ਪਸ਼ੂਆਂ ਲਈ ਲਾਇਆ ਹਰਾ ਚਾਰਾ ਵੀ ਸੁੱਕ ਰਿਹਾ ਹੈ। ਲੋਕਾਂ ਨੂੰ ਭਾਵੇਂ ਧੁੱਪ ਨਿਕਲਣ ਕਾਰਨ ਠੰਢ ਤੋਂ ਰਾਹਤ ਮਹਿਸੂਸ ਹੁੰਦੀ ਹੈ ਪਰ ਸਵੇਰ ਸਮੇਂ ਠਾਰ ਉਸੇ ਤਰ੍ਹਾਂ ਬਰਕਰਾਰ ਹੈ। ਆਲੂ ਕਾਸ਼ਤਕਾਰ ਕਿਸਾਨਾਂ ਦਾ ਆਖਣਾ ਹੈ ਕਿ ਜੇਕਰ ਆਉਂਦੇ ਦਿਨਾਂ ਤੱਕ ਕੋਰਾ ਇਸੇ ਤਰਾਂ ਪੈਂਦਾ ਰਿਹਾ ਤਾਂ ਫਸਲ ਖਰਾਬ ਹੋਣ ਦਾ ਖਦਸ਼ਾ ਹੈ।

Facebook Comments

Trending