ਖੇਡਾਂ

ਗਣਤੰਤਰਤਾ ਦਿਵਸ ਮੌਕੇ ਖੇਡ ਵਿਭਾਗ ਲੁਧਿਆਣਾ ਵੱਲੋਂ ਕਰਵਾਏ ਨੁਮਾਇਸ਼ੀ ਮੈਚ ਕਰਵਾਏ

Published

on

ਲੁਧਿਆਣਾ :  26 ਜ਼ਨਵਰੀ ਨੂੰ ਗਣਤੰਤਰਤਾ ਦਿਵਸ ਮੌਕੇ ਖੇਡ ਵਿਭਾਗ ਲੁਧਿਆਣਾ ਵੱਲੋਂ ਗੁਰੂ ਨਾਨਕ ਸਟੇਡੀਅਮ ਵਿਖੇ ਐਥਲੈਟਿਕਸ 4’400 ਰਿਲੇਅ ਈਵੈਂਟ ਅਤੇ ਵਾਲੀਬਾਲ ਦਾ ਨੁਮਾਇਸ਼ੀ ਮੈਚ ਕਰਵਾਇਆ ਗਿਆ। ਇਸ ਮੌਕੇ ਨਗਰ ਨਿਗਮ ਦੇ ਜੋਨਲ ਕਮਿਸ਼ਨਰ ਸ਼੍ਰੀ ਜਸਦੇਵ ਸਿੰਘ ਸੇਖੋਂ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ ਅਤੇ ਉਨ੍ਹਾਂ ਵੱਲੋਂ ਖਿਡਾਰੀਆਂ ਨੂੰ ਨਸ਼ਿਆ ਤੋਂ ਦੂਰ ਰਹਿ ਕੇ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ ਗਿਆ।

ਜ਼ਿਲ੍ਹਾ ਖੇਡ ਅਫ਼ਸਰ ਵਲੋਂ ਮੈਚਾਂ ਦੇ ਨਤੀਜੇ ਸਾਂਝ ਕਰਦਿਆਂ ਦੱਸਿਆ ਕਿ ਐਥਲੈਟਿਕਸ ਵਿੱਚ ਗੁਰੂ ਨਾਨਕ ਸਟੇਡੀਅਮ ਪਹਿਲਾ ਸਥਾਨ, ਜੀ.ਐਚ.ਜੀ.ਗੁਰੂਸਰ ਸੁਧਾਰ ਕਾਲਜ ਦੂਜਾ ਸਥਾਨ ਅਤੇ ਸਰਕਾਰੀ ਕਾਲਜ ਲੜਕੇ ਵਲੋਂ ਤੀਜਾ ਸਥਾਨ ਹਾਸਲ ਕੀਤਾ ਗਿਆ। ਇਸੇ ਤਰ੍ਹਾ ਵਾਲੀਬਾਲ ਵਿੱਚ ਸਰਕਾਰੀ ਕਾਲਜ ਲੜਕਿਆਂ ਦੀ ਟੀਮ ਨੇ ਪੰਜ ਸੈੱਟਾ ਦੇ ਮੁਕਾਬਲੇ ਵਿੱਚ ਗੁਰੂ ਨਾਨਕ ਸਟੇਡੀਅਮ ਦੀ ਟੀਮ ਨੂੰ 3-2 ਦੇ ਫਰਕ ਨਾਲ ਹਰਾਇਆ।

ਇਨ੍ਹਾਂ ਮੈਚਾਂ/ਈਵੈਂਟ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਤੋਂ ਇਲਾਵਾਂ ਦੋਹਾਂ ਟ੍ਰੇਨਿੰਗ ਸੈਂਟਰਾਂ ਦੇ ਖਿਡਾਰੀ ਵੀ ਸ਼ਾਮਿਲ ਸਨ। ਵਾਲੀਬਾਲ ਦੇ ਨੁਮਾਇਸ਼ੀ ਮੈਚ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਅਤੇ ਰਿਲੇਅ ਰੇਸ ਵਿੱਚ ਪਹਿਲੀਆਂ ਤਿੰਨ ਜੇਤੂ ਟੀਮਾਂ ਨੂੰ ਵਿਭਾਗ ਵੱਲੋਂ ਟੀ-ਸ਼ਰਟਾਂ ਵੰਡੀਆਂ ਗਈਆਂ। ਇਸ ਤੋਂ ਇਲਾਵਾਂ ਮੌਕੇ ਤੇ ਮੌਜੂਦ ਸਮੂਹ ਖਿਡਾਰੀਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ।

ਇਨ੍ਹਾਂ ਮੈਚਾਂ ਵਿੱਚ ਸ਼੍ਰੀਮਤੀ ਨਵਦੀਪ ਜ਼ਿੰਦਲ ਜੂਡੋ ਕੋਚ, ਸ਼੍ਰੀ ਸੰਜ਼ੀਵ ਸ਼ਰਮਾ ਐਥਲੈਟਿਕਸ ਕੋਚ, ਸ਼੍ਰੀ ਪ੍ਰਵੀਨ ਠਾਕੁਰ ਜੂਡੋਂ ਕੋਚ, ਸ਼੍ਰੀਮਤੀ ਅਰੁਨਜੀਤ ਕੌਰ ਹਾਕੀ ਕੋਚ, ਸ਼੍ਰੀ ਪੇਮ ਸਿੰਘ, ਜਿਮਨਾਸਟਿਕ ਕੋਚ ਸ਼੍ਰੀਮਤੀ ਗੁਣਜੀਤ ਕੌਰ ਅਤੇ ਸ਼੍ਰੀ ਸੁਨੀਲ ਕੁਮਾਰ ਵਾਲੀਬਾਲ ਕੋਚ, ਮਿਸ ਪ੍ਰੀਆ ਮਹਿਰਾ ਸ਼ੂਟਿੰਗ ਕੋਚ ਅਤੇ ਮਿਸ ਨਿਰਮਲਜੀਤ ਕੌਰ ਸਾਫਟਬਾਲ ਕੋਚ ਵੀ ਮੌਜੂਦ ਸਨ।

Facebook Comments

Trending

Copyright © 2020 Ludhiana Live Media - All Rights Reserved.