Connect with us

ਪੰਜਾਬ ਨਿਊਜ਼

ਸਾਂਸਦ ਰਵਨੀਤ ਬਿੱਟੂ ਖਿਲਾਫ ਮਾਮਲਾ ਦਰਜ ਕਰਨ ‘ਤੇ ਮਾਹੌਲ ਗਰਮ, ਪਿੰਡ ਵਾਸੀਆਂ ਨੇ ਕੀਤਾ ਧਰਨਾ

Published

on

ਲੁਧਿਆਣਾ : ਨਗਰ ਨਿਗਮ ਲੁਧਿਆਣਾ ਨੇ ਐਮ.ਪੀ. ਰਵਨੀਤ ਬਿੱਟੂ ਅਤੇ 100 ਹੋਰ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਨਗਰ ਨਿਗਮ ਵੱਲੋਂ ਮੁਰਦਾ ਪਸ਼ੂਆਂ ਦੇ ਨਿਪਟਾਰੇ ਲਈ ਲਗਾਇਆ ਗਿਆ ਕਾਰਕਸਾਸ ਯੂਟੀਲਾਈਜ਼ੇਸ਼ਨ ਪਲਾਂਟ ਪਿਛਲੇ 2 ਸਾਲਾਂ ਤੋਂ ਬੰਦ ਪਿਆ ਹੈ। ਇਸ ਪਲਾਂਟ ਦਾ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।

ਤੁਹਾਨੂੰ ਦੱਸ ਦੇਈਏ ਕਿ ਇਹ ਪਲਾਂਟ ਸਮਾਰਟ ਸਿਟੀ ਮਿਸ਼ਨ ਫੰਡ ਤੋਂ 18 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਇਹ ਪਲਾਂਟ ਐਨਜੀਟੀ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਬਣਾਇਆ ਗਿਆ ਹੈ। ਦਰਅਸਲ ਸਤਲੁਜ ਦਰਿਆ ਦੇ ਕੰਢੇ ‘ਤੇ ਹੱਡਾ ਰੋੜੀ ਬਣਾਈ ਗਈ ਸੀ, ਜਿਸ ਕਾਰਨ ਦਰਿਆ ‘ਚ ਪ੍ਰਦੂਸ਼ਣ ਵਧ ਰਿਹਾ ਸੀ। ਇਸ ਨੂੰ ਰੋਕਣ ਲਈ ਐਨਜੀਟੀ ਨੇ ਕਾਰਪੋਰੇਸ਼ਨ ਨੂੰ ਕਾਰਕੇਸ ਯੂਟੀਲਾਈਜ਼ੇਸ਼ਨ ਪਲਾਂਟ ਲਗਾਉਣ ਲਈ ਕਿਹਾ ਸੀ। ਜ਼ਿਕਰਯੋਗ ਹੈ ਕਿ ਇਹ ਪਲਾਂਟ 2 ਸਾਲ ਪਹਿਲਾਂ ਮੁਕੰਮਲ ਹੋ ਗਿਆ ਸੀ ਪਰ ਅੱਜ ਤੱਕ ਚਾਲੂ ਨਹੀਂ ਕੀਤਾ ਗਿਆ ਕਿਉਂਕਿ ਆਸ-ਪਾਸ ਦੇ ਪਿੰਡਾਂ ਦੇ ਲੋਕ ਇਸ ਪਲਾਂਟ ਨੂੰ ਲਗਾਉਣ ਦਾ ਵਿਰੋਧ ਕਰ ਰਹੇ ਹਨ।

ਜਾਣਕਾਰੀ ਮੁਤਾਬਕ ਹੁਣ ਇਹ ਮਾਮਲਾ ਇੱਕ ਵਾਰ ਫਿਰ ਐਨਜੀਟੀ ਕੋਲ ਪਹੁੰਚ ਗਿਆ ਹੈ। ਜਦੋਂ ਐਨਜੀਟੀ ਨੇ ਰਿਪੋਰਟ ਮੰਗੀ ਤਾਂ ਨਗਰ ਨਿਗਮ ਅਤੇ ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਉਨ੍ਹਾਂ ਨੇ 15 ਤੋਂ 22 ਜਨਵਰੀ ਤੱਕ ਪਲਾਂਟ ਦਾ ਟਰਾਇਲ ਕਰਵਾਇਆ ਸੀ ਪਰ ਫਿਰ ਲੋਕਾਂ ਨੇ ਇਸ ਪਲਾਂਟ ਨੂੰ ਇੱਥੋਂ ਤਬਦੀਲ ਕਰਨ ਦਾ ਵਿਰੋਧ ਕੀਤਾ। ਇਸ ਦੇ ਵਿਰੋਧ ‘ਚ 25 ਜਨਵਰੀ ਨੂੰ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਮੌਕੇ ‘ਤੇ ਜਾ ਕੇ ਪਲਾਂਟ ਨੂੰ ਜ਼ਬਰਦਸਤੀ ਤਾਲਾ ਲਗਾ ਦਿੱਤਾ ਸੀ। ਇਸ ਸਬੰਧੀ 4 ਮਾਰਚ ਨੂੰ ਨਗਰ ਨਿਗਮ ਲੁਧਿਆਣਾ ਦੇ ਕਮਿਸ਼ਨਰ ਵੱਲੋਂ ਐਨਜੀਟੀ ਵਿੱਚ ਰਿਪੋਰਟ ਪੇਸ਼ ਕੀਤੀ ਗਈ ਸੀ ਕਿ ਲੋਕਾਂ ਦੇ ਰੋਸ ਕਾਰਨ ਪਲਾਂਟ ਬੰਦ ਹੈ।

ਐਨਜੀਟੀ ਨੇ ਇਸ ਮਾਮਲੇ ਵਿੱਚ ਮੁੱਖ ਸਕੱਤਰ ਨੂੰ ਤਲਬ ਕੀਤਾ ਹੈ ਅਤੇ ਤਾੜਨਾ ਕੀਤੀ ਹੈ ਕਿ ਪ੍ਰਦਰਸ਼ਨ ਕਰ ਰਹੇ ਲੋਕਾਂ ਅਤੇ ਜਿਨ੍ਹਾਂ ਨੇ ਪਲਾਂਟ ਨੂੰ ਤਾਲਾ ਲਗਾਇਆ ਹੈ, ਉਨ੍ਹਾਂ ਖ਼ਿਲਾਫ਼ ਕੀ ਕਾਰਵਾਈ ਕੀਤੀ ਗਈ ਹੈ।ਇਸ ਤੋਂ ਬਾਅਦ ਡੀ.ਸੀ. ਲੁਧਿਆਣਾ ਅਤੇ ਨਗਰ ਨਿਗਮ ਕਮਿਸ਼ਨਰ ਨੇ ਮੌਕੇ ‘ਤੇ ਜਾ ਕੇ ਲੋਕਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਲੋਕ ਅਜੇ ਵੀ ਪਲਾਂਟ ਨੂੰ ਉਥੋਂ ਤਬਦੀਲ ਕਰਨ ‘ਤੇ ਅੜੇ ਹੋਏ ਹਨ। ਇਸ ਸਬੰਧੀ ਐੱਨ.ਜੀ.ਟੀ. ਵੱਲੋਂ ਲਗਾਈ ਗਈ ਫਟਕਾਰ ਤੋਂ ਬਾਅਦ ਨਗਰ ਨਿਗਮ ਨੇ ਐੱਮ. ਰਵਨੀਤ ਬਿੱਟੂ ਅਤੇ 100 ਹੋਰਾਂ ਖਿਲਾਫ ਜਬਰੀ ਪਲਾਂਟ ਬੰਦ ਕਰਵਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਦਰਜ ਹੋਣ ਤੋਂ ਬਾਅਦ ਪਿੰਡ ਦੇ ਲੋਕ ਲਾਮਬੰਦ ਹੋ ਗਏ ਅਤੇ ਥਾਂ-ਥਾਂ ‘ਤੇ ਧਰਨਾ ਲਗਾ ਦਿੱਤਾ। ਉਹ ਇਸ ਮਾਮਲੇ ਨੂੰ ਲੈ ਕੇ ਅਗਲੀ ਰਣਨੀਤੀ ਵੀ ਬਣਾ ਰਹੇ ਹਨ।

Facebook Comments

Trending