Connect with us

ਪੰਜਾਬ ਨਿਊਜ਼

ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ‘ਚ ਆਈ ਪੁਰਾਣੀ ਕਣਕ – 2200 ਰੁਪਏ ਪ੍ਰਤੀ ਕੁਇੰਟਲ ‘ਚ ਵਿਕੀ

Published

on

Old wheat in Asia's largest grain market Khanna - Rs 2,200 per quintal wiki

ਖੰਨਾ (ਲੁਧਿਆਣਾ) : ਪੰਜਾਬ ਦੀਆਂ ਅਨਾਜ ਮੰਡੀਆਂ ‘ਚ ਕਣਕ ਦੀ ਆਮਦ ਸ਼ੁਰੂ ਹੋ ਗਈ ਹੈ। ਇਸ ਸਬੰਧੀ ਸਕੱਤਰ ਖ਼ੁਰਾਕ ਤੇ ਸਪਲਾਈ ਗੁਰਕੀਰਤ ਕ੍ਰਿਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਦੀਆਂ 2 ਮੰਡੀਆਂ ਰਾਜਪੁਰਾ ਤੇ ਲਾਲੜੂ ‘ਚ ਨਵੀਂ ਕਣਕ ਦੀਆਂ 2 ਢੇਰੀਆਂ ਪੁੱਜੀਆਂ। ਰਾਜਪੁਰਾ ‘ਚ ਆਈ 16 ਟਨ ਕਣਕ ‘ਚੋਂ 9 ਟਨ ਦੀ ਖ਼ਰੀਦ ਸਰਕਾਰੀ ਏਜੰਸੀਆਂ ਨੇ ਕੀਤੀ ਜਦਕਿ ਲਾਲੜੂ ਮੰਡੀ ‘ਚ 13 ਟਨ ਨਵੀਂ ਕਣਕ ਆਈ।

ਇਸ ਦਰਮਿਆਨ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ‘ਚ ਕਰੀਬ 20 ਕੁਇੰਟਲ ਪੁਰਾਣੀ ਕਣਕ ਪੁੱਜੀ, ਜੋ ਰਿਕਾਰਡ ਭਾਅ 2200 ਰੁਪਏ ਪ੍ਰਤੀ ਕੁਇੰਟਲ ਨਾਲ ਪ੍ਰਾਈਵੇਟ ਵਪਾਰੀਆਂ ਵਲੋਂ ਖਰੀਦੀ ਗਈ ਜਦਕਿ ਨਵੀਂ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) 2015 ਰੁਪਏ ਪ੍ਰਤੀ ਕੁਇੰਟਲ ਹੈ। ਵਰਣਨਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅਨਾਜ ਮੰਡੀ ਖੰਨਾ ‘ਚ ਪਹੁੰਚ ਕੇ ਕਣਕ ਦੀ ਸਰਕਾਰੀ ਖ਼ਰੀਦ ਦਾ ਉਦਘਾਟਨ ਕਰਨ ਦੀ ਸੂਚਨਾ ਸੀ, ਪਰ ਬਾਅਦ ‘ਚ ਕਣਕ ਦੀ ਆਮਦ ‘ਚ ਦੇਰੀ ਹੋਣ ਦੀ ਸੰਭਾਵਨਾ ਤੋਂ ਬਾਅਦ ਇਸ ਫੇਰੀ ਦਾ ਪ੍ਰੋਗਰਾਮ ਨਹੀਂ ਬਣਿਆ।

ਜਾਣਕਾਰੀ ਅਨੁਸਾਰ ਰਾਜਪੁਰਾ ‘ਚ ਖਰੀਦੀ ਕਣਕ ਦੀ ਅਦਾਇਗੀ ਦਾ ਬਿੱਲ ਵੀ ਪਾਸ ਕਰ ਦਿੱਤਾ ਗਿਆ ਹੈ, ਪਰ ਅੱਜ ਬੈਂਕ ਬੰਦ ਹੋਣ ਕਾਰਨ ਅਦਾਇਗੀ ਨਹੀਂ ਹੋਈ। ਸਕੱਤਰ ਖ਼ੁਰਾਕ ਅਨੁਸਾਰ ਪੰਜਾਬ ਦੀਆਂ ਮੰਡੀਆਂ ‘ਚ ਕਣਕ ਦੀ ਖ਼ਰੀਦ ਲਈ ਸਾਰੇ ਪ੍ਰਬੰਧ ਮੁਕੰਮਲ ਹਨ ਤੇ ਕਿਸਾਨਾਂ ਨੂੰ ਫ਼ਸਲ ਦੀ ਅਦਾਇਗੀ ਵੀ ਨਾਲੋਂ ਨਾਲ ਹੀ ਕੀਤੀ ਜਾਵੇਗੀ।

ਇਸ ਦਰਮਿਆਨ ਅਨਾਜ ਮੰਡੀ ਖੰਨਾ ਦੇ ਚੇਅਰਮੈਨ ਗੁਰਦੀਪ ਸਿੰਘ ਰਸੂਲੜਾ ਤੇ ਮਾਰਕੀਟ ਕਮੇਟੀ ਦੇ ਸਕੱਤਰ ਸੁਰਜੀਤ ਸਿੰਘ ਅਨੁਸਾਰ ਮੰਡੀ ‘ਚ ਕਣਕ ਦੀ ਵਿਕਰੀ ਦੇ ਸਾਰੇ ਪ੍ਰਬੰਧ ਮੁਕੰਮਲ ਹਨ। ਫੈਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨਜ਼ ਪੰਜਾਬ ਦੇ ਪ੍ਰਧਾਨ ਵਿਜੈ ਕਾਲੜਾ, ਮੀਤ ਪ੍ਰਧਾਨ ਅਮਰਜੀਤ ਸਿੰਘ ਬਰਾੜ ਤੇ ਖੰਨਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਕਿਹਾ ਕਿ ਪੰਜਾਬ ਦੇ ਆੜ੍ਹਤੀ ਕਣਕ ਦੀ ਖਰੀਦ ਲਈ ਸਰਕਾਰ ਨਾਲ ਪੂਰਾ ਸਹਿਯੋਗ ਕਰਨਗੇ, ਪਰ ਅਜੇ ਪੰਜਾਬ ‘ਚ ਕਣਕ ਦੇ ਦੇਰ ਨਾਲ ਪੱਕਣ ਦੀ ਉਮੀਦ ਹੈ।

Facebook Comments

Trending