Connect with us

ਦੁਰਘਟਨਾਵਾਂ

ਲੁਧਿਆਣਾ ‘ਚ ਨੈਸ਼ਨਲ ਹਾਈਵੇਅ ‘ਤੇ ਰੁੜ੍ਹਿਆ ਤੇਲ, ਸਲਿੱਪ ਹੋ ਰਹੇ ਵਾਹਨ

Published

on

Oil spilled on the National Highway in Ludhiana, vehicles slipping

ਲੁਧਿਆਣਾ : ਲੁਧਿਆਣਾ ‘ਚ ਦਿੱਲੀ ਨੈਸ਼ਨਲ ਹਾਈਵੇਅ ‘ਤੇ ਹੀਰੋ ਸਾਈਕਲ ਨੇੜੇ ਪੁਲ ‘ਤੇ ਤੇਲ ਨਾਲ ਭਰਿਆ ਇਕ ਟੈਂਕਰ ਪਲਟ ਗਿਆ। ਟੈਂਕਰ ਦੇ ਮੋਟਰਸਾਈਕਲ ਨਾਲ ਟਕਰਾਉਣ ਕਾਰਨ ਇਹ ਹਾਦਸਾ ਵਾਪਰਿਆ, ਜਿਸ ਦੌਰਾਨ ਮੋਟਰਸਾਈਕਲ ਸਵਾਰ ਦਾ ਬਚਾਅ ਹੋ ਗਿਆ ਪਰ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ। ਜਾਣਕਾਰੀ ਮੁਤਾਬਕ ਕਾਲੇ ਤੇਲ ਨਾਲ ਭਰਿਆ ਟੈਂਕਰ ਪਾਣੀਪਤ ਤੋਂ ਆ ਰਿਹਾ ਸੀ।

ਹਾਦਸੇ ਦੇ ਤੁਰੰਤ ਬਾਅਦ ਲੋਕਾਂ ਨੇ ਟੈਂਕਰ ਦੇ ਡਰਾਈਵਰ ਨੂੰ ਬਾਹਰ ਕੱਢਿਆ, ਜਿਸ ਦੇ ਸੱਟਾਂ ਲੱਗੀਆਂ ਹਨ। ਇਸ ਦੌਰਾਨ ਪੂਰਾ ਤੇਲ 2 ਕਿਲੋਮੀਟਰ ਤੱਕ ਸੜਕ ‘ਤੇ ਫੈਲ ਗਿਆ, ਜਿਸ ਕਾਰਨ 2 ਦਰਜਨ ਦੇ ਕਰੀਬ ਦੋਪਹੀਆ ਵਾਹਨ ਸਲਿੱਪ ਹੋ ਗਏ। ਫਿਲਹਾਲ ਟ੍ਰੈਫਿਕ ਪੁਲਸ ਵੱਲੋਂ ਸੜਕ ‘ਤੇ ਰੇਤਾ-ਮਿੱਟੀ ਪਾਈ ਜਾ ਰਹੀ ਹੈ ਅਤੇ ਲੋਕਾਂ ਨੂੰ ਹੌਲੀ ਰਫ਼ਤਾਰ ਨਾਲ ਵਾਹਨ ਚਲਾਉਣ ਲਈ ਕਿਹਾ ਜਾ ਰਿਹਾ ਹੈ। ਟੈਂਕਰ ਨੂੰ ਇਕ ਸਾਈਡ ‘ਤੇ ਕਰ ਦਿੱਤਾ ਗਿਆ ਹੈ .ਟ੍ਰੈਫਿਕ ਪੁਲਸ ਵੱਲੋਂ ਇਕ ਪਾਸੇ ਦਾ ਰਾਹ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ।

Facebook Comments

Trending