ਅਪਰਾਧ

ਚੱਲਦੀ ਕਾਰ ‘ਚ ਔਰਤ ਨਾਲ ਅਸ਼ਲੀਲ ਹਰਕਤਾਂ, ਵਿਰੋਧ ਕਰਨ ‘ਤੇ ਕੀਤੀ ਬੁਰੀ ਤਰ੍ਹਾਂ ਕੁੱਟਮਾਰ

Published

on

ਲੁਧਿਆਣਾ : ਮਹਿਲਾ ਦੋਸਤ ਨੇ ਜਦ ਪਤਨੀ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਵਿਰੋਧ ਕੀਤਾ ਤਾਂ ਮੁਲਜ਼ਮ ਪਤਨੀ ਦਾ ਖਹਿੜਾ ਛੱਡ ਕੇ ਮਹਿਲਾ ਦੋਸਤ ਨਾਲ ਬਦਸਲੂਕੀ ਕਰਨ ਲੱਗ ਪਿਆ । ਮੁਲਜ਼ਮ ਨੇ ਚਲਦੀ ਕਾਰ ਵਿੱਚ ਆਪਣੀ ਦੋਸਤ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਅਤੇ ਵਿਰੋਧ ਕਰਨ ਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ । ਘਰ ਦੇ ਸਾਹਮਣੇ ਕਾਰ ਚੋਂ ਬਾਹਰ ਕੱਢਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ । ਇਸ ਮਾਮਲੇ ਵਿਚ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਬਾੜੇਵਾਲ ਰੋਡ ਦੀ ਰਹਿਣ ਵਾਲੀ ਔਰਤ ਦੇ ਬਿਆਨ ਉੱਪਰ ਬੀਆਰਐਸ ਨਗਰ ਦੇ ਵਾਸੀ ਵਰੁਣ ਬੱਗਾ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਜਾਣਕਾਰੀ ਦਿੰਦਿਆਂ ਔਰਤ ਨੇ ਦੱਸਿਆ ਕਿ ਉਹ ਆਪਣੇ ਦੋਸਤ ਵਰੁਣ ਬੱਗਾ ਅਤੇ ਉਸਦੀ ਪਤਨੀ ਦੇ ਨਾਲ ਹੋਟਲ ਰੈਡੀਸਨ ਵਿੱਚ ਟੈਕਨੋ ਪਾਰਟੀ ਤੇ ਗਈ ਸੀ।ਰਾਤ ਵੇਲੇ ਕਾਰ ਵਿੱਚ ਸਵਾਰ ਹੋ ਕੇ ਤਿੰਨੋਂ ਜਿਸ ਤਰ੍ਹਾਂ ਹੀ ਘਰ ਵੱਲ ਚੱਲੇ ਤਾਂ ਮੁਲਜ਼ਮ ਵਰੁਣ ਬੱਗਾ ਨੇ ਆਪਣੀ ਦੋਸਤ ਦੇ ਸਾਹਮਣੇ ਹੀ ਪਤਨੀ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਭੱਦਾ ਮਜ਼ਾਕ ਹੁੰਦਾ ਦੇਖ ਔਰਤ ਨੇ ਵਰੁਣ ਦੇ ਥੱਪੜ ਮਾਰ ਦਿੱਤਾ।

ਅਜਿਹਾ ਕਰਨ ਤੇ ਵਰੁਣ ਬੱਗਾ ਨੇ ਆਪਣੀ ਪਤਨੀ ਦਾ ਖਹਿੜਾ ਛੱਡਿਆ ਅਤੇ ਆਪਣੀ ਮਹਿਲਾ ਦੋਸਤ ਵੱਲ ਆ ਗਿਆ। ਵਰੁਣ ਨੇ ਔਰਤ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਅਤੇ ਵਿਰੋਧ ਕਰਨ ਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ। ਬੁਰੀ ਤਰ੍ਹਾਂ ਡਰੀ ਹੋਈ ਅੌਰਤ ਨੇ ਘਰ ਪਹੁੰਚਣ ਤੇ ਇਸ ਮਾਮਲੇ ਸਬੰਧੀ ਥਾਣਾ ਸਰਾਭਾ ਨਗਰ ਦੀ ਪੁਲਿਸ ਨੂੰ ਸੂਚਿਤ ਕੀਤਾ।

Facebook Comments

Trending

Copyright © 2020 Ludhiana Live Media - All Rights Reserved.