ਪੰਜਾਬੀ

ਸਪਰਿੰਗ ਡੇਲ ਵਿਖੇ ਰੋਡ ਸੇਫ਼ਟੀ ਜਾਗਰੂਕਤਾ ਮੁਹਿੰਮ ਅਧੀਨ ਹੋਇਆ ਸ਼ਪਥ ਗ੍ਰਹਿਣ ਸਮਾਰੋਹ

Published

on

ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ, ਲੁਧਿਆਣਾ ਵਿਖੇ “ਰੋਡ ਸੇਫ਼ਟੀ ਜਾਗਰੂਕਤਾ ਮੁਹਿੰਮ” ਦੇ ਅੰਤਰਗਤ ਸ਼ਪਥ ਗ੍ਰਹਿਣ ਸਮਾਰੋਹ ਦਾ ਆਯੋਜਨ ਬੜੇ ਸੁਚਾਰੂ ਰੂਪ ਵਿੱਚ ਕੀਤਾ ਗਿਆ। ਇਸ ਸਮਾਰੋਹ ਵਿੱਚ ਯਾਤਾਯਾਤ ਨਿਯਮਾਂ ਦੀ ਪਾਲਣਾ ਕਰਨ ਲਈ ਬੱਚਿਆਂ ਤੋਂ ਸਹੁੰ ਚੁਕਾਈ ਗਈ। ਇਸ ਦੌਰਾਨ ਬੱਚਿਆਂ ਨੂੰ ਸੜਕ ‘ਤੇ ਦੋ ਪਹੀਆ ਵਾਹਨ ਚਲਾਉਂਦੇ ਸਮੇਂ ਹੈਲਮੇਟ ਦਾ ਪ੍ਰਯੋਗ ਕਰਨ ਅਤੇ ਚਾਰ ਪਹੀਆ ਵਾਹਨ ਚਲਾਉਂਦੇ ਸਮੇਂ ਸੀਟ ਬੈਲਟ ਦਾ ਉਪਯੋਗ ਕਰਨ ਦੀ ਅਪੀਲ ਕੀਤੀ ਗਈ।

ਇਸ ਸ਼ਪਥ ਗ੍ਰਹਿਣ ਸਮਾਰੋਹ ਦੌਰਾਨ ਬੱਚਿਆਂ ਨੇ ਖੁੁਦ ਅਤੇ ਆਪਣੇ ਪਰੀਜਨਾਂ ਦੇ ਲਈ ਇਹ ਸਹੁੰ ਚੁੱਕੀ ਤਾਂ ਜੋ ਸੜਕ ‘ਤੇ ਚਲਦੇ ਸਮੇਂ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਪੂਰਨ ਰੂਪ ਵਿੱਚ ਕੀਤੀ ਜਾ ਸਕੇ। ਇਸ ਦੇ ਨਾਲ ਹੀ ਸੜਕ ‘ਤੇ ਗੱਡੀ ਚਲਾਉਂਦੇ ਸਮੇਂ ਮੋਬਾਇਲ ਫ਼ੋਨ ਦਾ ਪ੍ਰਯੋਗ ਨਾ ਕਰਨ ਲਈ ਵੀ ਅਪੀਲ ਕੀਤੀ ਗਈ। ਸਕੂਲ ਦੇਚੇਅਰਪਰਸਨ ਸ਼੍ਰੀਮਤੀ ਅਵਿਨਾਸ਼ ਕੌਰ ਵਾਲੀਆ ਨੇ ਸਾਰੇ ਬੱਚਿਆਂ ਨੂੰ ਯਾਤਾਯਾਤ ਅਤੇ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਲਈ ਸਖਤ ਹਦਾਇਤਾਂ ਦਿੱਤੀਆਂ ਤੇ ਨਾਲ ਹੀ ਰੋਡ ‘ਤੇ ਚਲਦੇ ਸਮੇਂ ਪੂਰੀ ਸਤਰਕਤਾ ਵਰਤਣ ਲਈ ਵੀ ਪ੍ਰੇਰਿਆ।

Facebook Comments

Trending

Copyright © 2020 Ludhiana Live Media - All Rights Reserved.