Connect with us

ਪੰਜਾਬੀ

ਏਅਰਫੋਰਸ ਕੇਂਦਰ ਹਲਵਾਰਾ ਵਿੱਚ ਪੋਸ਼ਣ ਸੰਬੰਧੀ ਫੈਲਾਈ ਜਾਗਰੂਕਤਾ 

Published

on

Nutrition awareness spread in Air Force Center Halwara

ਲੁਧਿਆਣਾ : ਪੀ.ਏ.ਯੂ. ਦੇ ਭੋਜਨ ਅਤੇ ਪੋਸ਼ਣ ਵਿਭਾਗ ਨੇ ਹਲਵਾਰਾ ਦੇ ਏਅਰ ਫੋਰਸ ਫੈਮਿਲੀਜ਼ ਵੈਲਫੇਅਰ ਐਸੋਸੀਏਸਨ ਦੇ ਸਹਿਯੋਗ ਨਾਲ ਬੀਤੇ ਦਿਨੀਂ ਦੋ ਰੋਜ਼ਾ ਕੈਂਪ ਲਗਾਇਆ | ਇਹ ਕੈਂਪ ਏਅਰਫੋਰਸ ਕੇਂਦਰ ਹਲਵਾਰਾ ਵਿੱਚ ਲਾਇਆ ਗਿਆ ਅਤੇ ਇਸਦਾ ਔਰਤਾਂ ਵਿੱਚ ਚੰਗੀ ਸਿਹਤ ਅਤੇ ਪੋਸ਼ਣ ਦੇ ਨਾਲ ਉਸਾਰੂ ਜੀਵਨ ਸ਼ੈਲੀ ਦਾ ਪਸਾਰ ਕਰਨਾ ਸੀ |

 ਨਿਊਟ੍ਰੀਸ਼ਨ ਅਤੇ ਡਾਇਟੈਟਿਕਸ ਵਿੱਚ ਬੀ ਐੱਸ ਆਨਰਜ਼ ਦੇ ਅੰਤਮ ਸਾਲ ਦੇ ਵਿਦਿਆਰਥੀਆਂ ਨੇ ਡਾ. ਸ਼ਰੂਤੀ ਜੈਨ, ਡਾ. ਧਾਰਾ ਜੈਨ ਅਤੇ ਕੁਮਾਰੀ ਟਿੰਮੀ ਸਿੰਗਲਾ ਦੀ ਨਿਗਰਾਨੀ ਹੇਠ ਔਰਤਾਂ ਨੂੰ ਸੰਤੁਲਤ ਭੋਜਨ, ਚੰਗੀ ਖੁਰਾਕ ਅਤੇ ਪੋਸ਼ਣ ਸੰਬੰਧੀ ਜਾਣਕਾਰੀ ਦਿੱਤੀ | ਵਿਦਿਆਰਥੀਆਂ ਨੇ ਸੁਆਣੀਆਂ ਨੂੰ ਜਾਗਰੂਕ ਕੀਤਾ ਕਿ ਤੰਦਰੁਸਤ ਸਮਾਜ ਦਾ ਨਿਰਮਾਣ ਔਰਤਾਂ ਦੀ ਚੰਗੀ ਸਿਹਤ ਤੋਂ ਹੀ ਹੋ ਸਕਦਾ ਹੈ |
ਇਸ ਮੌਕੇ ਔਰਤਾਂ ਦੀ ਸਿਹਤ ਸੰਬੰਧੀ ਜਾਂਚ ਲਈ ਉਹਨਾਂ ਦਾ ਭਾਰ ਅਤੇ ਲੰਬਾਈ ਨੂੰ ਮਾਪਿਆ ਗਿਆ ਅਤੇ ਇਸਦੇ ਅਧਾਰ ਤੇ ਸਿਹਤ ਸੰਬੰਧੀ ਜ਼ਾਇਜਾ ਲਿਆ ਗਿਆ | ਵਿਦਿਆਰਥੀਆਂ ਨੇ ਖਰਾਬ ਸਿਹਤ ਕਾਰਨ ਸਰੀਰ ਵਿੱਚ ਪੈਦਾ ਹੋਣ ਵਾਲੀਆਂ ਅਲਾਮਤਾਂ ਜਿਵੇਂ ਸੁਸਤੀ, ਕੁਪੋਸ਼ਿਤ ਖਾਣਾ, ਗਲਤ ਜੀਵਨ ਵਿਹਾਰ ਆਦਿ ਬਾਰੇ ਗੱਲ ਕੀਤੀ ਅਤੇ ਕਿਹਾ ਇਸ ਨਾਲ ਭਾਰ ਦਾ ਵਧਣਾ, ਮੋਟਾਪਾ, ਸ਼ੂਗਰ, ਤਨਾਅ ਅਤੇ ਦਿਲ ਦੀਆਂ ਬਿਮਾਰੀਆਂ ਪੈਦਾ ਹੋਣ ਦਾ ਖਤਰਾ ਹੋ ਜਾਂਦਾ ਹੈ |

Facebook Comments

Trending