ਪੰਜਾਬੀ

ਐਨ.ਐਸ.ਪੀ.ਐਸ. ਵਿਖੇ ਅਟਲ ਟਿੰਕਰਿੰਗ ਲੈਬ ਦਾ ਉਦਘਾਟਨ

Published

on

ਲੁਧਿਆਣਾ :  ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਨੇ ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਪਾਰਕ ਲੁਧਿਆਣਾ ਵਿਖੇ ਅਟਲ ਟਿੰਕਰਿੰਗ ਲੈਬ ਦਾ ਉਦਘਾਟਨ ਕੀਤਾ। ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੀਆਂ ਪ੍ਰਦਰਸ਼ਨੀਆਂ ਵਿੱਚ ਡੂੰਘੀ ਦਿਲਚਸਪੀ ਲਈ ਜਿਸ ਵਿੱਚ ਪਲਾਸਟਿਕ ਬੋਤਲ ਕੁਲੈਕਟਰ ਵੈਂਡਿੰਗ ਮਸ਼ੀਨ, ਮਨੁੱਖੀ ਨਿਕਾਸੀ ਪ੍ਰਣਾਲੀ, ਗ੍ਰਾਫਿਕ ਸਟਰਕਚਰ, ਡਾਇਮੰਡ ਸਟ੍ਰਕਚਰ, ਕੀਪੈਡ ਫ਼ੋਨ, ਬੈਟਰੀ ਨਾਲ ਚੱਲਣ ਵਾਲੀ ਜੀਪ, ਲੇਗੋ ਖਿਡੌਣੇ, ਇਲੈਕਟ੍ਰਿਕ ਸਾਈਕਲ ਆਦਿ ਸ਼ਾਮਲ ਸਨ।

ਇੱਥੇ ਦੱਸਣਾ ਬਣਦਾ ਹੈ ਕਿ ਨੀਤੀ ਆਯੋਗ ਵੱਲੋਂ ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਪਾਰਕ ਨੂੰ ਅਟਲ ਟਿੰਕਰਿੰਗ ਲੈਬ ਲਈ ਚੁਣਿਆ ਗਿਆ ਸੀ। ਇਸ ਦੇ ਲਈ ਨੀਤੀ ਆਯੋਗ ਨੇ ਸਕੂਲ ਨੂੰ ਇੱਕ ਸੰਪੂਰਨ ਕਾਰਜਸ਼ੀਲ ਲੈਬ ਸਥਾਪਤ ਕਰਨ ਲਈ 20 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਹੈ ਇਸ ਮੌਕੇ ਸ੍ਰੀ ਬਲਵਿੰਦਰ ਸਿੰਘ ਸੰਯੁਕਤ ਕਮਿਸ਼ਨਰ ਕੇਂਦਰੀ ਜੀਐਸਟੀ ਆਡਿਟ ਕਮਿਸ਼ਨਰੇਟ , ਹਰਚਰਨ ਸਿੰਘ ਗੋਹਲਵੜੀਆ, ਇੰਦਰਪਾਲ ਸਿੰਘ ਅਤੇ ਡਾ: ਸਹਿਜਪਾਲ ਸਿੰਘ ਪ੍ਰਿੰਸੀਪਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।

Facebook Comments

Trending

Copyright © 2020 Ludhiana Live Media - All Rights Reserved.