ਪੰਜਾਬੀ

ਹੁਣ ਲੋਕਾਂ ਨੂੰ ਥਾਣਿਆਂ ਦੇ ਨਹੀਂ ਕੱਟਣੇ ਪੈਣਗੇ ਚੱਕਰ, CP ਕੌਸਤੁਭ ਸ਼ਰਮਾ ਨੇ ਜਨ ਸ਼ਿਕਾਇਤ ਪੋਰਟਲ ਕੀਤਾ ਲਾਂਚ

Published

on

ਲੁਧਿਆਣਾ : ਲੁਧਿਆਣਾ ਵਿਚ ਵੀਰਵਾਰ ਸ਼ਾਮ ਨੂੰ ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਇਕ ਜਨ ਸ਼ਿਕਾਇਤ ਪੋਰਟਲ ਲਾਂਚ ਕੀਤਾ ਜਿਥੇ ਲੋਕ ਆਪਣੀਆਂ ਸ਼ਿਕਾਇਤਾਂ ਦੀ ਸਥਿਤੀ ਟ੍ਰੈਕ ਕਰ ਸਕਦੇ ਹਨ। ਇਸ ਲਈ ਸ਼ਿਕਾਇਤਕਰਤਾ ਨੂੰ ਪੋਰਟਲ ‘ਤੇ ਲਾਗ ਇਨ ਕਰਨਾ ਹੋਵੇਗਾ। ਪਹਿਲਾਂ ਲੋਕ ਆਪਣੀਆਂ ਸ਼ਿਕਾਇਤਾਂ ਦੀ ਸਥਿਤੀ ਜਾਣਨ ਲਈ ਪੁਲਿਸ ਥਾਣਿਆਂ, ਪੁਲਿਸ ਚੌਕੀਆਂ ਤੇ ਅਧਿਕਾਰਕ ਦਫਤਰਾਂ ਵਿਚ ਜਾਂਦੇ ਸਨ ਪਰ ਹੁਣ ਲੋਕਾਂ ਨੂੰ ਥਾਣਿਆਂ ਦੇ ਚੱਕਰ ਨਹੀਂ ਕੱਟਣੇ ਪੈਣਗੇ।

ਪੁਲਿਸ ਕੋਲ ਪਹਿਲਾਂ ਤੋਂ ਹੀ ਇਕ ਈ-ਮੇਲ ਅਕਾਊਂਟ cp.ldh.police@punjab.gov.in ਹੈ ਜਿਥੇ ਲੋਕ ਆਪਣੀ ਸ਼ਿਕਾਇਤ ਤੇ ਸੁਝਾਅ ਈ-ਮੇਲ ਕਰ ਸਕਦੇ ਹਨ। ਲੁਧਿਆਣਾ ਪੁਲਿਸ ਨੇ ਵ੍ਹਟਸਐਪ ਰਾਹੀਂ ਸ਼ਿਕਾਇਤਾਂ ਪ੍ਰਾਪਤ ਕਰਨ ਲਈ ਮੋਬਾਈਲ ਨੰਬਰ 7837018501 ਵੀ ਲਾਂਚ ਕੀਤਾ ਹੈ। ਲੋਕ ਇਸ ਨੰਬਰ ‘ਤੇ ਡਰੱਗ ਤਸਕਰਾਂ ਤੇ ਬਦਮਾਸ਼ਾਂ ਬਾਰੇ ਪੁਲਿਸ ਨੂੰ ਦੱਸ ਸਕਦੇ ਹਨ।

ਆਜ਼ਾਦੀ ਦਿਹਾੜੇ ਤੋਂ ਪਹਿਲਾਂ ਪੁਲਿਸ ਕਮਿਸ਼ਨਰ ਕੌਸਤਭ ਸ਼ਰਮਾ ਨੇ ਸ਼ਹਿਰ ਨਿਵਾਸੀਆਂ ਨੂੰ ਸ਼ੱਕੀ ਲੋਕਾਂ ਤੇ ਤੋੜਫੋੜ ਵਰਗੀਆਂ ਗਤੀਵਿਧੀਆਂ ਬਾਰੇ ਜਾਗਰੂਕ ਕੀਤਾ ਤੇ ਸ਼ਹਿਰ ਵਿਚ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਜਨਤਾ ਦਾ ਸਮਰਥਨ ਮੰਗਿਆ।

Facebook Comments

Trending

Copyright © 2020 Ludhiana Live Media - All Rights Reserved.