Connect with us

ਪੰਜਾਬੀ

ਇਕ ਹੀ ਦਿਨ ‘ਚ 2-2 ਪੇਪਰ ਲੈਣ ‘ਤੇ ਚਾਈਲਡ ਰਾਈਟ ਕਮਿਸ਼ਨ ਨੇ PSEB ਨੂੰ ਭੇਜਿਆ ਨੋਟਿਸ

Published

on

Notice sent to PSEB by Child Rights Commission on taking 2-2 papers in one day

ਲੁਧਿਆਣਾ : ਜਦੋਂ ਪੰਜਾਬ ਸਕੂਲ ਸਿੱਖਿਆ ਬੋਰਡ ਨੇ 5ਵੀਂ ਤੇ 8ਵੀਂ ਜਮਾਤ ਦੀ ਇਕ ਦਿਨ ਵਿਚ ਦੋ ਵਿਸ਼ਿਆਂ ਦੀ ਪ੍ਰੀਖਿਆ ਰੱਖੀ ਹੈ, ਜਿਸ ’ਤੇ ਸਕੂਲ ਸੰਚਾਲਕਾਂ ਦੇ ਨਾਲ-ਨਾਲ ਮਾਪਿਆਂ ਨੂੰ ਵੀ ਇਤਰਾਜ਼ ਹੈ। ਸਮਾਜ ਸੇਵੀ ਤੇ ਸਿੱਖਿਆ ਖੇਤਰ ਨਾਲ ਸਬੰਧਤ ਮੋਹਿਤ ਸ਼ਰਮਾ ਦੀ ਸ਼ਿਕਾਇਤ ’ਤੇ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਨੋਟਿਸ ਜਾਰੀ ਕਰਕੇ ਇਸ ਮਾਮਲੇ ਵਿਚ ਠੋਸ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ।

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕੁਝ ਦਿਨ ਪਹਿਲਾਂ 5ਵੀਂ ਤੇ 8ਵੀਂ ਜਮਾਤ ਦੀ ਡੇਟਸ਼ੀਟ ਜਾਰੀ ਕੀਤੀ ਸੀ। ਇਹ ਪ੍ਰੀਖਿਆਵਾਂ ਤਿੰਨ ਦਿਨਾਂ ਵਿਚ ਮੁਕੰਮਲ ਹੋ ਜਾਣਗੀਆਂ। 5ਵੀਂ ਦੇ ਪੰਜ ਵਿਸ਼ਿਆਂ ਤੇ 8ਵੀਂ ਦੇ ਛੇ ਵਿਸ਼ਿਆਂ ਦੀ ਪ੍ਰੀਖਿਆ ਤਿੰਨ ਦਿਨਾਂ ਵਿਚ ਲੈਣ ਦਾ ਫੈਸਲਾ ਕੀਤਾ ਗਿਆ ਹੈ। ਸਕੂਲ ਜਥੇਬੰਦੀਆਂ ਨੇ ਵੀ ਬੋਰਡ ਦੇ ਚੇਅਰਮੈਨ ਤੋਂ ਇਸ ਸਬੰਧੀ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਹੈ।

ਸਿੱਖਿਆ ਦੇ ਅਧਿਕਾਰ ਕਾਨੂੰਨ ਤਹਿਤ 8ਵੀਂ ਜਮਾਤ ਤਕ ਪ੍ਰੀਖਿਆ ਨਾ ਦੇਣ ਦੀ ਵਿਵਸਥਾ ਹੈ। ਇਸ ਦੇ ਨਾਲ ਹੀ ਪੰਜਾਬ ਸਕੂਲ ਸਿੱਖਿਆ ਬੋਰਡ 5ਵੀਂ ਤੇ 8ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਲੈ ਰਿਹਾ ਹੈ। ਇੰਨਾ ਹੀ ਨਹੀਂ ਬੋਰਡ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ਤੇ ਇਕ ਦਿਨ ਵਿਚ 5ਵੀਂ ਤੇ 8ਵੀਂ ਜਮਾਤ ਦੇ ਦੋ ਵਿਸ਼ੇ ਲਏ ਜਾ ਰਹੇ ਹਨ, ਜਿਸ ਕਾਰਨ ਬੱਚੇ ਮਾਨਸਿਕ ਤਣਾਅ ਵਿਚ ਆ ਜਾਣਗੇ।

ਮੋਹਿਤ ਸ਼ਰਮਾ ਦਾ ਕਹਿਣਾ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਪਹਿਲੀ ਵਾਰ ਉੱਤਰ ਪੱਤਰੀ ਦੀ ਬਜਾਏ OMR ਸ਼ੀਟ ਲਾਗੂ ਕਰ ਰਿਹਾ ਹੈ। ਬੱਚੇ ਪਹਿਲੀ ਵਾਰ OMR ਸ਼ੀਟ ‘ਤੇ ਪੇਪਰ ਭਰਨਗੇ। ਇਹ ਉਨ੍ਹਾਂ ਲਈ ਨਵਾਂ ਸਿਸਟਮ ਹੋਵੇਗਾ। ਬੱਚੇ ਯਕੀਨੀ ਤੌਰ ‘ਤੇ ਨਵੀਂ ਪ੍ਰਣਾਲੀ ਦੇ ਦਬਾਅ ਹੇਠ ਹੋਣਗੇ।

Facebook Comments

Trending