Connect with us

ਪੰਜਾਬੀ

ਹਲਕੇ ਦਾਖਾ ਅੰਦਰ ਵਿਕਾਸ ਕਾਰਜਾਂ ਦੀ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ – ਕੈਪਟਨ ਸੰਧੂ

Published

on

No stone will be left unturned for development works in Halqa Dakha - Capt. Sandhu

ਲੁਧਿਆਣਾ : ਪਿੰਡ ਮੋਹੀ ਵਿਖੇ ਹਲਕਾ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਵਲੋਂ ਪਿੰਡ ਮੋਹੀ ਤੋਂ ਸਹੌਲੀ ਲਿੰਕ ਸੜਕ ਦੇ ਪੁੁਲ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਹਲਕੇ ਦਾਖੇ ਅੰਦਰ ਵਿਕਾਸ ਕਾਰਜਾਂ ਦੀ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਹਲਕੇ ਦਾਖੇ ਦੇ ਲੋਕ ਮੇਰੇ ਆਪਣੇ ਹਨ।

ਲੋਕਾਂ ਦੀ ਕੋਈ ਵੀ ਮੁੁਸ਼ਕਲ ਨੂੰ ਹਰ ਹੀਲੇ ਵਸੀਲੇ ਨਾਲ ਹੱਲ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਹਲਕੇ ਦੇ ਲੋਕਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਹੱਲ ਕਰਵਾਉਣ ਅਤੇ ਹਲਕੇ ਅੰਦਰ ਕੀਤੇ ਵਿਕਾਸ ਕਾਰਜਾਂ ਬਦਲੇ ਲੋਕਾਂ ਵਲੋਂ ਮਿਲੇ ਮਾਣ ਸਨਮਾਨ ਨੂੰ ਕਦੇ ਵੀ ਨਹੀਂ ਭੁੱਲਣਗੇ।

ਇਸ ਮੌਕੇ ਸਰਪੰਚ ਗੁੁਰਮਿੰਦਰ ਸਿੰਘ, ਪਰਮਜੀਤ ਸਿੰਘ ਮੋਹੀ, ਹਿੰਮਤ ਸਿੰਘ, ਅਮਰ ਸਿੰਘ, ਸੋਹਣ ਸਿੰਘ, ਅਮਰ ਸਿੰਘ, ਗੁੁਰਜੀਤ ਸਿੰਘ ਗੋਗੀ, ਜਗਮੋਹਨ ਸਿੰਘ, ਬਾਈ ਦਰਸ਼ਨ ਸਿੰਘ, ਸੁੁਖਦੀਪ ਸਿੰਘ ਦੀਪਾ ਜੇਈ, ਗੁੁਰਦੀਪ ਸਿੰਘ ਖਾਲਸਾ ਪ੍ਰਧਾਨ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਕਲੱਬ ਮੋਹੀ ਆਦਿ ਹਾਜ਼ਰ ਸਨ।

Facebook Comments

Trending