ਪੰਜਾਬ ਨਿਊਜ਼
ਇਕ ਦਿਨ ਦੇ ਇਜਲਾਸ ਦੌਰਾਨ ਕੋਈ ਠੋਸ ਹੱਲ ਸੰਭਵ ਨਹੀਂ – ਹਰਪਾਲ ਚੀਮਾ
Published
2 years agoon

ਚੰਡੀਗੜ੍ਹ : ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਗਾਮੀ 8 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਦਾ ਮਹਿਜ਼ ਇਕ ਰੋਜ਼ਾ ਇਜਲਾਸ ਸੱਦਿਆ ਗਿਆ ਹੈ। ਜਿੰਨੇ ਮੁੱਦੇ ਅਤੇ ਮਸਲੇ ਲਟਕੇ ਹੋਏ ਹਨ, ਉਨ੍ਹਾਂ ਦਾ ਇਕ ਦਿਨ ਦੇ ਇਜਲਾਸ ਦੌਰਾਨ ਕੋਈ ਠੋਸ ਹੱਲ ਸੰਭਵ ਨਹੀਂ ਹੈ, ਜਦਕਿ ਸੰਵਿਧਾਨਿਕ ਅਤੇ ਤਕਨੀਕੀ ਤੌਰ ’ਤੇ ‘ਮੌਨਸੂਨ ਇਜਲਾਸ’ ਲੰਬਿਤ ਪਿਆ ਹੈ।

No concrete solution possible during one day session – Harpal Cheema
ਚੰਨੀ ਸਰਕਾਰ ਨੂੰ ਇਕ ਦਿਨ ਦੇ ਇਜਲਾਸ ਨਾਲ ਖਾਨਾਪੂਰਤੀ ਦੀ ਥਾਂ ਮੌਨਸੂਨ ਦੇ ਲੰਬਿਤ ਇਜਲਾਸ ਬਾਰੇ ਗੰਭੀਰਤਾ ਦਿਖਾਉਣੀ ਚਾਹੀਦੀ ਹੈ। ਚੀਮਾ ਨੇ ਚੰਨੀ ਸਰਕਾਰ ਵੱਲੋਂ ਲਏ ਜਾ ਰਹੇ ਫ਼ੈਸਲਿਆਂ ਦੇ ਅਮਲ ’ਤੇ ਵੱਡੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਹਰ ਫ਼ੈਸਲੇ ਪਿੱਛੇ ਚੋਣ ਸਟੰਟ ਅਤੇ ਡਰਾਮੇਬਾਜ਼ੀ ਸਾਫ਼ ਨਜ਼ਰ ਆਉਂਦੀ ਹੈ ਪਰ ਇਸ ਦਿਖਾਵੇ ਬਾਜ਼ੀ ਨੂੰ ਪੰਜਾਬ ਦੀ ਜਨਤਾ ਬੜੀ ਡੂੰਘੀ ਅੱਖ ਨਾਲ ਦੇਖ ਰਹੀ ਹੈ।
ਚੀਮਾ ਨੇ ਕਿਹਾ ਕਿ ਜਦੋਂ 3 ਸਤੰਬਰ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 400 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਵਿਧਾਨ ਸਭਾ ਇਕ ਦਿਨ ਦਾ ਵਿਸ਼ੇਸ਼ ਇਜਲਾਸ ਬੁਲਾਇਆ ਗਿਆ ਸੀ, ਤਾਂ ਉਸ ਦਿਨ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਵਿਸ਼ਵਾਸ ਦਿਵਾਇਆ ਸੀ ਕਿ 15-20 ਦਿਨਾਂ ਵਿਚ ਇਜਲਾਸ ਫਿਰ ਤੋਂ ਬੁਲਾਇਆ ਜਾਵੇਗਾ, ਜਿਸ ਵਿਚ ਸਾਰੇ ਰਹਿੰਦੇ ਮੁੱਦਿਆਂ ’ਤੇ ਚਰਚਾ ਕੀਤੀ ਜਾਵੇਗੀ ਪਰ 2 ਮਹੀਨੇ ਬੀਤ ਜਾਣ ਉਪਰੰਤ ਹੁਣ ਸਿਰਫ਼ ਇਕ ਦਿਨ ਦੇ ਇਜਲਾਸ ਦੀ ਖਾਨਾਪੂਰਤੀ ਕੀਤੀ ਜਾ ਰਹੀ ਹੈ।
ਚੀਮਾ ਨੇ ਕਿਹਾ, ‘ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਕੋਟਕਪੂਰਾ ਗੋਲੀ ਕਾਂਡ, ਬੀਐੱਸਐੱਫ ਦੇ ਅਧਿਕਾਰ ਖੇਤਰ ’ਚ ਵਾਧਾ, ਕੇਂਦਰ ਵੱਲੋਂ ਸੰਘੀ ਢਾਂਚੇ ਅਤੇ ਰਾਜਾਂ ਦੇ ਅਧਿਕਾਰਾਂ ’ਤੇ ਡਾਕਾ, ਬੇਰੁਜ਼ਗਾਰੀ, ਕਰਜ਼ਾ ਮਾਫ਼ੀ, ਪ੍ਰਾਈਵੇਟ ਬਿਜਲੀ ਖ਼ਰੀਦ ਸਮਝੌਤਿਆਂ ਅਤੇ ਮਗਨਰੇਗਾ ਘੁਟਾਲਿਆਂ ਸਮੇਤ ਨਸ਼ਾ, ਰੇਤ, ਸ਼ਰਾਬ, ਟਰਾਂਸਪੋਰਟ, ਕੇਬਲ, ਲੈਂਡ ਅਤੇ ਮੰਡੀ ਆਦਿ ਮਾਫ਼ੀਆ ਰਾਜ ਦੇ ਮੁੱਦੇ ਜਿਉਂ ਦੇ ਤਿਉਂ ਪਏ ਹਨ।
You may like
-
ਪੰਜਾਬੀ ਲੇਖਕ ਗੁਰਭਜਨ ਗਿੱਲ ਦੀਆਂ ਕਿਤਾਬਾਂ ਪੰਜਾਬ ਵਿਧਾਨ ਸਭਾ ਦੀ ਲਾਇਬ੍ਰੇਰੀ ਲਈ ਭੇਂਟ
-
ਨਸ਼ਿਆਂ ਦੀ ਸਮੱਸਿਆ ‘ਤੇ ਚਰਚਾ ਕਰਨ ਲਈ ਬੁਲਾਇਆ ਜਾਵੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ – ਡਾ. ਇੰਦਰਜੀਤ ਸਿੰਘ
-
ਵਿਧਾਇਕ ਬੱਗਾ ਵਲੋਂ ਹਲਕਾ ਉੱਤਰੀ ਲਈ ਨਿੱਜੀ ਤਹਿਸੀਲ ਮੁਹੱਈਆ ਕਰਵਾਉਣ ਦੀ ਕੀਤੀ ਅਪੀਲ
-
ਵਿਧਾਨ ਸਭਾ ਸ਼ੈਸ਼ਨ ਦੌਰਾਨ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਦਾ ਚੁੱਕਿਆ ਮੁੱਦਾ
-
ਵਿਦਿਆਰਥਣਾਂ ਨੇ ਪੰਜਾਬ ਵਿਧਾਨ ਸਭਾ ਅਤੇ ਪੰਜਾਬ ਯੂਨੀਵਰਸਿਟੀ ਦਾ ਕੀਤਾ ਵਿਦਿਅਕ ਟੂਰ
-
ਵਿਧਾਇਕ ਮਨਪ੍ਰੀਤ ਸਿੰਘ ਇਆਲੀ ਵੱਲੋਂ ਖੰਨਾ ਤੇ ਜਗਰਾਓਂ ਨੂੰ ਵੱਖਰੇ ਜ਼ਿਲ੍ਹੇ ਬਣਾਉਣ ਦੀ ਕੀਤੀ ਮੰਗ