ਅਪਰਾਧ

ਨੱਬੇ ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਸਕੇ ਭਰਾ ਕਾਬੂ

Published

on

ਸਮਰਾਲਾ : ਸਮਰਾਲਾ ਪੁਲਿਸ ਵੱਲੋਂ 90 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਸਕੇ ਭਰਾਵਾਂ ਨੂੰ ਕਾਬੂ ਕੀਤੀ ਗਿਆ ਹੈ। ਐੱਸਐੱਸਪੀ ਖੰਨਾ ਰਵੀ ਕੁਮਾਰ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਬਾਈਪਾਸ ਦਿਆਲਪੁਰਾ ਪੁੱਲ ਦੇ ਨੇੜੇ ਤੋਂ ਰਾਹੁਲ ਸ਼ਰਮਾ ਪੁੱਤਰ ਰਮੇਸ਼ ਕੁਮਾਰ ਤੇ ਰਾਜਨ ਸ਼ਰਮਾ ਵਾਸੀ ਬਾਬਾ ਜੀਵਨ ਸਿੰਘ ਨਗਰ ਤੀਰਥ ਰੋਡ ਪਿੰਡ ਮਾਹਲ, ਛੇਹਰਟਾ ਅੰਮਿ੍ਤਸਰ ਨੂੰ ਕਾਬੂ ਕੀਤਾ।

ਮੁਲਜ਼ਮਾਂ ਤੋਂ 90000 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਉਨ੍ਹਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਅਧੀਨ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Facebook Comments

Trending

Copyright © 2020 Ludhiana Live Media - All Rights Reserved.