Connect with us

ਪੰਜਾਬੀ

ਐਨ.ਐਚ.ਏ.ਆਈ. ਵੱਲੋਂ ਜਗਰਾਓਂ ‘ਚ ਸਰਵਿਸ ਲੇਨਾਂ ਦੀ ਮੁਰੰਮਤ ਸ਼ੁਰੂ

Published

on

NHAI Repair of service lanes in Jagraon started by

ਜਗਰਾਉਂ (ਲੁਧਿਆਣਾ) : ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਵੱਲੋਂ ਜ਼ਿਲ੍ਹੇ ਦੀ ਜਗਰਾਉਂ ਸਬ-ਡਵੀਜ਼ਨ ਵਿੱਚ ਨੈਸ਼ਨਲ ਹਾਈਵੇਅ ਦੇ ਨਾਲ-ਨਾਲ ਸਰਵਿਸ ਲੇਨਾਂ ਦੀ ਮੁਰੰਮਤ ਸ਼ੁਰੂ ਕਰ ਦਿੱਤੀ ਗਈ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਵਿਕਾਸ ਹੀਰਾ ਨੇ ਦੱਸਿਆ ਕਿ ਸਰਵਿਸ ਲੇਨਾਂ ਦੀ ਮੁਰੰਮਤ ਅਤੇ ਸੜ੍ਹਕ ਨੂੰ ਵਾਹਨਾਂ ਦੀ ਆਵਾਜਾਈ ਯੋਗ ਬਣਾਉਣ ਲਈ ਪ੍ਰਸ਼ਾਸਨ ਪਿਛਲੇ ਸਾਲ ਤੋਂ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਕੋਲ ਲਗਾਤਾਰ ਮੁੱਦਾ ਚੁੱਕ ਰਿਹਾ ਸੀ। ਉਨ੍ਹਾਂ ਕਿਹਾ ਕਿ ਵੱਡੇ-ਵੱਡੇ ਖੱਡਿਆਂ ਵਾਲੀਆਂ ਸਰਵਿਸ ਲੇਨਾਂ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਹੁੰਦੀ ਹੈ, ਦੁਰਘਟਨਾਵਾਂ ਦੇ ਕਾਰਨ ਬਣਦੇ ਹਨ ਅਤੇ ਬਰਸਾਤ ਦੌਰਾਨ ਇੱਥੇ ਕਾਫੀ ਮਾਤਰੀ ਵਿੱਚ ਪਾਣੀ ਭਰ ਜਾਂਦਾ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਐਨ.ਐਚ.ਏ.ਆਈ. ਵੱਲੋਂ ਇਸ ਵਿਸ਼ੇਸ਼ ਹਾਈਵੇਅ ਦੇ ਠੇਕੇਦਾਰ ਨੂੰ ਵੀ ਬਲੈਕਲਿਸਟ ਕੀਤਾ ਗਿਆ ਜੋ ਸਰਵਿਸ ਲੇਨਾਂ ਨੂੰ ਸੁਚਾਰੂ ਰੱਖਣ ਵਿੱਚ ਨਾਕਾਮ ਰਿਹਾ ਹੈ। ਸ੍ਰੀ ਹੀਰਾ ਨੇ ਦੱਸਿਆ ਕਿ ਐਨ.ਐਚ.ਏ.ਆਈ. ਦੇ ਅਧਿਕਾਰੀਆਂ ਵੱਲੋਂ 26 ਜੁਲਾਈ, 2022 ਨੂੰ ਜੰਗਲਾਤ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨਾਲ ਹੋਈ ਮੀਟਿੰਗ ਦੌਰਾਨ ਮੁਰੰਮਤ ਦਾ ਕੰਮ ਸ਼ੁਰੂ ਕਰਨ ਦਾ ਵਾਅਦਾ ਕੀਤਾ ਗਿਆ ਸੀ।

ਮੀਟਿੰਗ ਦੌਰਾਨ ਹਲਕਾ ਜਗਰਾਉਂ ਦੀ ਵਿਧਾਇਕਾ ਸ੍ਰੀਮਤੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਵੀ ਇਹ ਮੁੱਦਾ ਚੁੱਕਿਆ ਗਿਆ ਸੀ। ਉਪ ਮੰਡਲ ਮੈਜਿਸਟ੍ਰੇਟ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਚੱਲ ਰਹੇ ਮੁਰੰਮਤ ਕਾਰਜ਼ਾਂ ਦੀ ਵੀ ਨਿਗਰਾਨੀ ਕੀਤੀ ਜਾ ਰਹੀ ਹੈ ਜਿਹੜੇ ਕਿ ਐਨ.ਐਚ.ਏ.ਆਈ. ਵੱਲੋਂ ਇਸ ਹਫ਼ਤੇ ਅੰਦਰ ਮੁਕੰਮਲ ਕਰ ਲਏ ਜਾਣਗੇ।

Facebook Comments

Trending