Connect with us

ਪੰਜਾਬ ਨਿਊਜ਼

ਅੱਜ ਤੋਂ ਪੰਜਾਬ ਦੇ ਟੋਲ ਪਲਾਜ਼ਾ ਦੀ ਫੀਸ ‘ਚ ਹੋਇਆ ਵਾਧਾ, ਇਥੇ ਵੇਖੋ ਨਵੀਂ ਰੇਟ ਲਿਸਟ

Published

on

There has been an increase in the fee of the toll plaza of Punjab from today, see the new rate list here

ਨੈਸ਼ਨਲ ਹਾਈਵੇ ’ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ ਬੈਰੀਅਰ ’ਤੇ ਹਰ ਸਾਲ ਵਾਂਗ ਇਸ ਸਾਲ ਵੀ ਟੋਲ ਫੀਸ ’ਚ ਵਾਧਾ ਕੀਤਾ ਗਿਆ ਹੈ, ਜੋ ਅੱਜ ਯਾਨੀ 1 ਸਤੰਬਰ ਤੋਂ ਲਾਗੂ ਹੋ ਗਿਆ ਹੈ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਪਾਣੀਪਤ ਤੋਂ ਲੈ ਕੇ ਅੰਮ੍ਰਿਤਸਰ ਤੱਕ ਸਾਰੇ ਟੋਲ ਪਲਾਜ਼ਿਆਂ ਦੇ ਰੇਟਾਂ ਵਿਚ 31 ਅਗਸਤ ਦੀ ਰਾਤ 12 ਵਜੇ ਤੋਂ ਟੋਲ ਫੀਸ ’ਚ ਵਾਧਾ ਕਰ ਕੇ ਹੁਣ 10 ਤੋਂ 15 ਫੀਸਦੀ ਜ਼ਿਆਦਾ ਟੋਲ ਵਸੂਲਿਆ ਜਾਵੇਗਾ।

ਲਾਡੋਵਾਲ ਟੋਲ ਪਲਾਜ਼ਾ ’ਤੇ ਪੁਰਾਣੀਆਂ ਰੇਟ ਲਿਸਟਾਂ ਉਤਾਰ ਕੇ ਨਵੀਆਂ ਵਧੇ ਹੋਏ ਰੇਟਾਂ ਦੀਆਂ ਲਿਸਟਾਂ ਲਗਾ ਦਿੱਤੀਆਂ ਗਈਆਂ ਹਨ ਅਤੇ ਰਾਤ 12 ਵਜੇ ਤੋਂ ਇਹ ਨਵੀਆਂ ਦਰਾਂ ਵਾਹਨਾਂ ’ਤੇ ਲਾਗੂ ਕਰ ਦਿੱਤੀਆਂ ਗਈਆਂ ਹਨ । ਜਦੋਂ ਇਸ ਟੋਲ ਰੇਟ ’ਚ ਹੋਏ ਵਾਧੇ ਸਬੰਧੀ ਲਾਡੋਵਾਲ ਟੋਲ ਪਲਾਜ਼ਾ ਦੇ ਮੈਨੇਜਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਾਡੀ ਕੰਪਨੀ ਵੱਲੋਂ ਲੋਕਲ ਮਹੀਨਾ ਪਾਸ ਪੁਰਾਣੇ ਰੇਟ ’ਤੇ ਹੀ ਬਣਾਏ ਜਾ ਰਹੇ ਹਨ। ਉਨ੍ਹਾਂ ’ਚ ਕੋਈ ਵੀ ਵਾਧਾ ਨਹੀਂ ਹੋਇਆ ਹੈ।

Facebook Comments

Trending