Connect with us

ਭਾਰਤ

ਅੱਜ ਤੋਂ ਦੇਸ਼ ਭਰ ‘ਚ ਜਾਰੀ ਪੈਟਰੋਲ-ਡੀਜ਼ਲ ਦੀਆਂ ਨਵੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ ਦੇ ਰੇਟ

Published

on

ਨਵੀਂ ਦਿੱਲੀ : ਸਰਕਾਰੀ ਤੇਲ ਕੰਪਨੀਆਂ ਨੇ ਅੱਜ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ ਲਾਗੂ ਕਰ ਦਿੱਤੀਆਂ ਹਨ। ਅੱਜ ਸਵੇਰੇ 6 ਵਜੇ ਤੋਂ ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਤੁਹਾਨੂੰ ਦੱਸ ਦੇਈਏ ਕਿ ਕੁਝ ਰਾਜਾਂ ਵਿੱਚ ਪੈਟਰੋਲ ਅਤੇ ਡੀਜ਼ਲ ਵੀ ਸਸਤਾ ਹੋ ਗਿਆ ਹੈ। ਆਓ ਜਾਣਦੇ ਹਾਂ ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ।

ਦਿੱਲੀ ‘ਚ ਪੈਟਰੋਲ ਦੀ ਕੀਮਤ 94.72 ਰੁਪਏ – ਡੀਜ਼ਲ 87.62 ਰੁਪਏ ਪ੍ਰਤੀ ਲੀਟਰ ਹੈ।
ਮੁੰਬਈ ‘ਚ ਪੈਟਰੋਲ ਦੀ ਕੀਮਤ 104.21 ਰੁਪਏ – ਡੀਜ਼ਲ 92.15 ਰੁਪਏ ਪ੍ਰਤੀ ਲੀਟਰ।
ਕੋਲਕਾਤਾ ‘ਚ ਪੈਟਰੋਲ ਦੀ ਕੀਮਤ 103.94 ਰੁਪਏ ਅਤੇ ਡੀਜ਼ਲ ਦੀ ਕੀਮਤ 90.76 ਰੁਪਏ ਪ੍ਰਤੀ ਲੀਟਰ ਹੈ।
ਚੇਨਈ ‘ਚ ਪੈਟਰੋਲ ਦੀ ਕੀਮਤ 100.75 ਰੁਪਏ – ਡੀਜ਼ਲ 92.34 ਰੁਪਏ ਪ੍ਰਤੀ ਲੀਟਰ ਹੈ।
ਗੋਆ ‘ਚ ਪੈਟਰੋਲ 4 ਪੈਸੇ ਘੱਟ ਕੇ 95.36 ਰੁਪਏ ਅਤੇ ਡੀਜ਼ਲ 4 ਪੈਸੇ ਘੱਟ ਕੇ 87.92 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
ਗੁਜਰਾਤ ਵਿੱਚ ਪੈਟਰੋਲ 6 ਪੈਸੇ ਘੱਟ ਕੇ 94.44 ਰੁਪਏ ਅਤੇ ਡੀਜ਼ਲ 6 ਪੈਸੇ ਘੱਟ ਕੇ 90.11 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
ਹਰਿਆਣਾ ‘ਚ ਪੈਟਰੋਲ 3 ਪੈਸੇ ਘੱਟ ਕੇ 95.46 ਰੁਪਏ ਅਤੇ ਡੀਜ਼ਲ 3 ਪੈਸੇ ਘੱਟ ਕੇ 88.29 ਰੁਪਏ ਪ੍ਰਤੀ ਲੀਟਰ ‘ਤੇ ਆ ਗਿਆ ਹੈ।
ਹਿਮਾਚਲ ‘ਚ ਪੈਟਰੋਲ 7 ਪੈਸੇ ਘੱਟ ਕੇ 93.73 ਰੁਪਏ ਅਤੇ ਡੀਜ਼ਲ 7 ਪੈਸੇ ਘੱਟ ਕੇ 86.09 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
ਜੰਮੂ-ਕਸ਼ਮੀਰ ‘ਚ ਪੈਟਰੋਲ 14 ਪੈਸੇ ਘਟ ਕੇ 95.56 ਰੁਪਏ ਅਤੇ ਡੀਜ਼ਲ 26 ਪੈਸੇ ਘੱਟ ਕੇ 83.89 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
ਕਰਨਾਟਕ ‘ਚ ਪੈਟਰੋਲ 11 ਪੈਸੇ ਘੱਟ ਕੇ 100.50 ਰੁਪਏ ਅਤੇ ਡੀਜ਼ਲ 9 ਪੈਸੇ ਘੱਟ ਕੇ 86.56 ਰੁਪਏ ਪ੍ਰਤੀ ਲੀਟਰ ‘ਤੇ ਆ ਗਿਆ ਹੈ।
ਕੇਰਲ ‘ਚ ਪੈਟਰੋਲ 70 ਪੈਸੇ ਘੱਟ ਕੇ 105.60 ਰੁਪਏ ਅਤੇ ਡੀਜ਼ਲ 65 ਪੈਸੇ ਘੱਟ ਕੇ 94.59 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
ਮਹਾਰਾਸ਼ਟਰ ‘ਚ ਪੈਟਰੋਲ ਦੀ ਕੀਮਤ ‘ਚ 62 ਪੈਸੇ ਦਾ ਵਾਧਾ ਹੋਇਆ ਹੈ
ਮਹਾਰਾਸ਼ਟਰ ‘ਚ ਹੁਣ ਪੈਟਰੋਲ 104.49 ਰੁਪਏ ਪ੍ਰਤੀ ਲੀਟਰ ‘ਤੇ ਉਪਲਬਧ ਹੈ।
ਡੀਜ਼ਲ ਦੀ ਕੀਮਤ 59 ਪੈਸੇ ਵਧ ਕੇ 91.01 ਰੁਪਏ ਪ੍ਰਤੀ ਲੀਟਰ ਹੋ ਗਈ ਹੈ।
ਇਸ ਤੋਂ ਇਲਾਵਾ ਅਸਾਮ, ਬਿਹਾਰ, ਛੱਤੀਸਗੜ੍ਹ, ਝਾਰਖੰਡ, ਪੰਜਾਬ, ਰਾਜਸਥਾਨ, ਤ੍ਰਿਪੁਰਾ, ਯੂਪੀ ਅਤੇ ਪੱਛਮੀ ਬੰਗਾਲ ਵਿੱਚ ਪੈਟਰੋਲ ਅਤੇ ਡੀਜ਼ਲ ਮਹਿੰਗਾ ਹੋ ਗਿਆ।

Facebook Comments

Advertisement

Trending