ਪੰਜਾਬੀ

ਲੁਧਿਆਣਾ ਸਾਈਕਲ ਉਦਯੋਗ ‘ਚ ਧੋਖਾਧੜੀ ਰੋਕਣ ਲਈ ਨਵੀਂ ਪਹਿਲ, ਡਿਫਾਲਟਰਾਂ ਦੀ ਸੂਚੀ ਤਿਆਰ ਕਰੇਗਾ UCPMA

Published

on

ਲੁਧਿਆਣਾ : ਸਾਈਕਲ ਉਦਯੋਗ ‘ਚ ਲਗਾਤਾਰ ਵਧ ਰਹੀ ਧੋਖਾਧੜੀ ਰੋਕਣ ਲਈ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ ਵੱਲੋਂ ਅਜਿਹੀ ਸੂਚੀ ਤਿਆਰ ਕੀਤੀ ਜਾਵੇਗੀ ਜਿਸ ‘ਚ ਧੋਖਾਧੜੀ ਕਰਨ ਵਾਲੀਆਂ ਕੰਪਨੀਆਂ ਦੇ ਨਾਵਾਂ ਦੇ ਨਾਲ-ਨਾਲ ਫਰਾਡ ਕਰਨ ਵਾਲੇ ਕਾਰੋਬਾਰੀ, ਉਨ੍ਹਾਂ ਨੇ ਕਿਨ੍ਹਾਂ-ਕਿਨ੍ਹਾਂ ਨਾਲ ਧੋਖਾਧੜੀ ਕੀਤੀ ਜਾਂ ਕਾਰੋਬਾਰ ਕ ਰਕੇ ਕਈ ਕੰਪਨੀਆਂ ਨੂੰ ਅਦਾਇਗੀ ਨਹੀਂ ਕੀਤੀ, ਉਨ੍ਹਾਂ ਦੀ ਸੂਚੀ ਜਨਤਕ ਕੀਤੀ ਜਾਵੇਗੀ ਤਾਂ ਜੋ ਕੋਈ ਵੀ ਵਪਾਰੀ ਉਨ੍ਹਾਂ ਨਾਲ ਵਪਾਰ ਕਰਨ ਤੋਂ ਪਹਿਲਾਂ ਚੁਕੰਨਾ ਹੋ ਜਾਵੇ।

ਦੱਸਣਯੋਗ ਹੈ ਕਿ ਸਾਈਕਲ ਸਨਅਤ ਵੱਲੋਂ ਹਾਲ ਹੀ ‘ਚ ਇੰਡਸਟਰੀ ਨਾਲ 30 ਕਰੋੜ ਰੁਪਏ ਦੀ ਠੱਗੀ ਕਰਨ ਵਾਲੇ ਇਕ ਵਿਅਕਤੀ ਨੂੰ ਫੜੇ ਜਾਣ ਤੋਂ ਬਾਅਦ ਹੁਣ ਕਈ ਮਾਮਲੇ ਸਾਹਮਣੇ ਆ ਰਹੇ ਹਨ ਤੇ ਇੰਡਸਟਰੀ ਇਕ ਪਲੇਟਫਾਰਮ ’ਤੇ ਆ ਕੇ ਚਰਚਾ ਵਿਚ ਹੈ। ਇਸ ਸਬੰਧੀ ਹੁਣ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ ਵੱਲੋਂ ਧੋਖਾਧੜੀ ਕਰਨ ਵਾਲਿਆਂ ਦੀ ਸੂਚੀ ਤਿਆਰ ਕੀਤੀ ਜਾਵੇਗੀ ਤੇ ਇਸ ਦੀ ਜਾਣਕਾਰੀ ਸਮੁੱਚੀ ਸਾਈਕਲ ਸਨਅਤ ਨਾਲ ਸਾਂਝੀ ਕੀਤੀ ਜਾਵੇਗੀ ।

ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡੀਐਸ ਚਾਵਲਾ ਨੇ ਦੱਸਿਆ ਕਿ ਪਿਛਲੇ ਦੋ-ਤਿੰਨ ਸਾਲਾਂ ਤੋਂ ਲੁਧਿਆਣਾ ਦੀ ਇੰਡਸਟਰੀ ਨਾਲ ਧੋਖਾਧੜੀ ਦਾ ਸਿਲਸਿਲਾ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਦੇ ਲਈ ਉਨ੍ਹਾਂ ਨੇ ਜਾਲ ਵਿਛਾ ਕੇ ਕੁਝ ਲੋਕਾਂ ਨੂੰ ਫੜਿਆ ਹੈ ਪਰ ਇਹ ਰੁਝਾਨ ਤੇਜ਼ ਹੋਣ ਕਾਰਨ ਕਈ ਲੋਕ ਇਸ ਨਾਲ ਜੁੜ ਗਏ ਹਨ ਤੇ ਵੱਡੀ ਗਿਣਤੀ ਕੰਪਨੀਆਂ ਨਾਲ ਧੋਖਾਧੜੀ ਕੀਤੀ ਜਾ ਰਹੀ ਹੈ।

ਹਾਲ ਹੀ ‘ਚ ਫੜੇ ਗਏ ਮਾਮਲੇ ‘ਚ ਖਰੀਦਦਾਰ ਖੁਦ ਡਲਿਵਰੀ ਲੈਣ ਲਈ ਫੈਕਟਰੀਆਂ ‘ਚ ਕਿਰਾਏ ‘ਤੇ ਟੈਂਪੂ ਭੇਜ ਕੇ ਰਸਤੇ ‘ਚ ਆਪਣੀ ਗੱਡੀ ‘ਚ ਸ਼ਿਫਟ ਕਰ ਕੇ ਲੈ ਜਾਂਦਾ ਸੀ ਤਾਂ ਜੋ ਕਿਸੇ ਨੂੰ ਨਾ ਤਾਂ ਮਟੀਰੀਅਲ ਕਿੱਥੇ ਗਿਆ, ਉਸ ਦਾ ਟਿਕਾਣਾ ਮਿਲੇ ਤੇ ਪੇਮੈਂਟ ਲੈਣ ਲਈ ਉਸ ਨੂੰ ਕੋਈ ਫਾਲੋਅਪ ਨਾ ਕਰ ਸਕੇ। ਅਜਿਹੇ ਕਈ ਮਾਮਲੇ ਹੁਣ ਐਸੋਸੀਏਸ਼ਨ ਦੇ ਸਾਹਮਣੇ ਆ ਰਹੇ ਹਨ। ਕਈ ਫਰਾਡ ਖਰੀਦਦਾਰ ਤਾਂ ਦੋ ਤਿੰਨ ਬਿੱਲ ਦਾ ਮਟੀਰੀਅਲ ਲੈ ਕੇ ਬਾਅਦ ‘ਚ ਕਿਸੇ ਹੋਰ ਕੰਪਨੀ ਤੋਂ ਕਾਰੋਬਾਰ ਕਰਨ ਲੱਗਦੇ ਹਨ ਤੇ ਕਰੋੜਾਂ ਰੁਪਏ ਦਾ ਚੂਨਾ ਲਗਾ ਜਾਂਦੇ ਹਨ।

Facebook Comments

Trending

Copyright © 2020 Ludhiana Live Media - All Rights Reserved.