ਅਪਰਾਧ

ਲੁਧਿਆਣਾ ’ਚ ਕਾਰੋਬਾਰੀ ਦੇ ਘਰੋਂ 15 ਲੱਖ ਚੋਰੀ ਕਰਕੇ ਨੇਪਾਲੀ ਨੌਕਰ ਹੋਇਆ ਫਰਾਰ

Published

on

ਲੁਧਿਆਣਾ :   ਕਾਰੋਬਾਰੀ ਵੱਲੋਂ ਢਾਈ ਸਾਲ ਪਹਿਲਾਂ ਰੱਖੇ ਨੇਪਾਲੀ ਨੌਕਰ ਨੇ ਅਲਮਾਰੀ ਦੀ ਕੁੰਡੀ ਤੋੜ ਕੇ ਅੰਦਰੋਂ 15 ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ। ਇਸ ਮਾਮਲੇ ਵਿਚ ਥਾਣਾ ਦੁੱਗਰੀ ਦੀ ਪੁਲਿਸ ਨੇ ਅਰਬਨ ਅਸਟੇਟ ਦੁੱਗਰੀ ਦੇ ਰਹਿਣ ਵਾਲੇ ਕਾਰੋਬਾਰੀ ਕਵਲਜੀਤ ਸਿੰਘ ਦੇ ਬਿਆਨ ਉੱਪਰ ਨਿਰਮਲ ਨਗਰ ਦੁੱਗਰੀ ਦੇ ਰਹਿਣ ਵਾਲੇ ਨੇਪਾਲੀ ਨੌਕਰ ਅਮਰ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ ।

ਥਾਣਾ ਦੁੱਗਰੀ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਕਵਲਜੀਤ ਸਿੰਘ ਨੇ ਦੱਸਿਆ ਉਨ੍ਹਾਂ ਨੇ ਢਾਈ ਸਾਲ ਪਹਿਲਾਂ ਖਾਣਾ ਬਣਾਉਣ ਲਈ ਨੇਪਾਲੀ ਨੌਕਰ ਰੱਖਿਆ ਸੀ। ਨੌਕਰ ਅਮਰ ਨੇ ਪੂਰੇ ਪਰਿਵਾਰ ਉੱਪਰ ਇਸ ਕਦਰ ਵਿਸ਼ਵਾਸ ਬਣਾ ਲਿਆ ਕੇ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਕਿ ਉਹ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਦੇਵੇਗਾ। ਕਵਲਜੀਤ ਸਿੰਘ ਦੇ ਮੁਤਾਬਕ ਨੇਪਾਲੀ ਘਰ ‘ਚੋਂ 15 ਲੱਖ ਰੁਪਏ ਦੀ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਿਆ। ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਥਾਣੇਦਾਰ ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਅਮਰ ਸਿੰਘ ਖਿਲਾਫ ਚੋਰੀ ਦਾ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।

Facebook Comments

Trending

Copyright © 2020 Ludhiana Live Media - All Rights Reserved.