ਅਪਰਾਧ

5 ਸਾਲ ਪਹਿਲਾਂ ਸ਼ਰਾਬ ਤਸਕਰੀ ਦੇ ਮਾਮਲੇ ਵਿੱਚ ਲੋੜੀਂਦਾ ਭਗੌੜਾ ਗਿ੍ਫਤਾਰ

Published

on

ਲੁਧਿਆਣਾ  :  ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਪੀਓ ਸਟਾਫ ਨੇ ਸ਼ਰਾਬ ਤਸਕਰੀ ਦੇ ਮਾਮਲੇ ਵਿੱਚ ਭਗੌੜਾ ਕਰਾਰ ਦਿੱਤਾ ਮੁਲਜ਼ਮ ਗਿ੍ਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮ ਦੀ ਪਛਾਣ ਜੱਜੀ ਵਰਮਾ ਵਾਸੀ ਰਾਇਲ ਕਾਲੋਨੀ ਥਾਣਾ ਟਿੱਬਾ ਦੇ ਰੂਪ ਵਿਚ ਹੋਈ ਹੈ।

ਪੀਓ ਸਟਾਫ ਦੇ ਮੁਖੀ ਥਾਣੇਦਾਰ ਬਲਵਿੰਦਰ ਸਿੰਘ ਮੁਤਾਬਕ ਥਾਣਾ ਬਸਤੀ ਜੋਧੇਵਾਲ ਪੁਲਿਸ ਵੱਲੋਂ ਸਾਲ 2017 ਅਪਰੈਲ ਮਹੀਨੇ ਵਿੱਚ ਜੱਜੀ ਵਰਮਾ ਪੁੱਤਰ ਚਰਨ ਦਾਸ ਦੇ ਖ਼ਿਲਾਫ਼ ਸ਼ਰਾਬ ਤਸਕਰੀ ਸਬੰਧੀ ਆਬਕਾਰੀ ਐਕਟ ਅਧੀਨ ਪਰਚਾ ਦਰਜ ਕੀਤਾ ਗਿਆ ਸੀ। ਉਕਤ ਮਾਮਲੇ ਵਿਚ ਲਗਾਤਾਰ ਗੈਰ ਹਾਜ਼ਰ ਰਹਿਣ ਕਾਰਨ ਜੇਐਮਆਈਸੀ ਸੁਮਿਤ ਗਰਗ ਦੀ ਅਦਾਲਤ ਵੱਲੋਂ 3 ਜਨਵਰੀ ਨੂੰ ਜੱਜੀ ਵਰਮਾ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ।

Facebook Comments

Trending

Copyright © 2020 Ludhiana Live Media - All Rights Reserved.