ਪੰਜਾਬੀ

ਭਾਰਤੀ ਵਿਕਾਸ ਵਿਚ ਸਥਿਰਤਾ: ਸਥਿਤੀ, ਸੰਭਾਵਨਾਵਾਂ ਤੇ ਸਰੋਕਾਰ ‘ਤੇ ਰਾਸ਼ਟਰੀ ਸੈਮੀਨਾਰ

Published

on

ਲੁਧਿਆਣਾ : ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ, ਲੁਧਿਆਣਾ ਵਿਖੇ ਭਾਰਤੀ ਵਿਕਾਸ ਵਿਚ ਸਥਿਰਤਾ: ਸਥਿਤੀ, ਸੰਭਾਵਨਾਵਾਂ ਤੇ ਸਰੋਕਾਰ ਵਿਸ਼ੇ ‘ਤੇ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਡਾ, ਐਸ. ਐਸ. ਜੋਹਲ, ਸਾਬਕਾ ਚਾਂਸਲਰ, ਸੈਂਟਰਲ ਯੂਨੀਵਰਸਿਟੀ ਵਲੋਂ ਕੀਤੀ ਗਈ। ਸੈਮੀਨਾਰ ਦੇ ਆਰੰਭ ਵਿਚ ਡਾ. ਸ. ਪ. ਸਿੰਘ ਨੇ ਕਿਹਾ ਕਿ ਇਸ ਸਮੇਂ ਭਾਰਤੀ ਜਨਸੰਖਿਆ 15 ਬਿਲੀਅਨ ਦੇ ਕਰੀਬ ਹੈ ਸੋ ਇਸ ਸਮੇਂ ਭਾਰਤੀ ਅਰਥ ਵਿਵਸਥਾ ਦੇ ਦਰਪੇਸ਼ ਅਨੇਕਾਂ ਵੱਡੀਆ ਚੁਣੌਤੀਆਂ ਹਨ, ਜਿਨ੍ਹਾਂ ਤੇ ਵਿਚਾਰ ਚਰਚਾ ਕਰਨ ਤਹਿਤ ਇਹ ਸੈਮੀਨਾਰ ਆਯੋਜਿਤ ਕੀਤਾ ਗਿਆ ਹੈ।

ਡਾ. ਸੰਜੇ ਕੌਸ਼ਿਕ ਪੰਜਾਬ ਯੂਨੀਵਰਸਿਟੀ ਨੇ ਇਸ ਮੌਕੇ ਭਾਰਤੀ ਵਣਜ ਵਪਾਰ ਵਿਚਲੀ ਸਥਿਰਤਾ ਤੇ ਇਸ ਨੂੰ ਪ੍ਰਭਾਵਿਤ ਕਰਨ ਵਾਲੇ ਵਿਭਿੰਨ ਕਾਰਨਾਂ ਤੇ ਵਿਚਾਰ ਚਰਚਾ ਕੀਤੀ। ਡਾ. ਬੀ. ਐਸ. ਭਾਟੀਆ ਰਿਮਟ ਯੂਨੀਵਰਸਿਟੀ ਨੇ ਭਾਰਤੀ ਅਰਥ-ਵਿਵਸਥਾ ਦੇ ਵਿਕਾਸ, ਟੀਚੇ ਤੇ ਤਰੱਕੀ ਨੂੰ ਜਾਰੀ ਰੱਖਣ ਸਬੰਧੀ ਚਰਚਾ ਕੀਤੀ। ਡਾ. ਐਸ. ਐਸ. ਜੋਹਲ ਨੇ ਭਾਰਤ ਦੇ ਵਿਕਾਸ ਵਿਚ ਰੁਕਾਵਟਾਂ ਵਜੋਂ ਗਰੀਬੀ, ਬੇਰੁਜ਼ਗਾਰੀ ਵਰਗੇ ਮੁੱਦਿਆਂ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ। ਕਾਲਜ ਪ੍ਰਿੰਸੀਪਲ ਡਾ: ਅਰਵਿੰਦਰ ਸਿੰਘ ਭੱਲਾ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ ਅਤੇ ਪ੍ਰਬੰਧਕੀ ਟੀਮ ਦੇ ਸਾਂਝੇ ਉਪਰਾਲੇ ਦੀ ਸ਼ਲਾਘਾ ਕੀਤੀ।

Facebook Comments

Trending

Copyright © 2020 Ludhiana Live Media - All Rights Reserved.