ਪੰਜਾਬੀ
ਲੁਧਿਆਣਾ ਦੇ ਸਾਰੇ ਡਾਕਘਰਾਂ ‘ਚ ਰਾਸ਼ਟਰੀ ਝੰਡੇ ਉਪਲਬਧ – ਡਾ. ਅਮਨਪ੍ਰੀਤ ਸਿੰਘ
Published
2 years agoon

ਲੁਧਿਆਣਾ : ਡਾਕਘਰ ਲੁਧਿਆਣਾ ਦੇ ਸੀਨੀਅਰ ਸੁਪਰਡੈਂਟ ਡਾ. ਅਮਨਪ੍ਰੀਤ ਸਿੰਘ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਡਾਕ ਵਿਭਾਗ ਹਰ ਘਰ ਤਿਰੰਗਾ-2023 ਮੁਹਿੰਮ ਤਹਿਤ ਸਾਰੇ ਡਾਕਘਰਾਂ ਵਿੱਚ ਨਾਗਰਿਕਾਂ ਨੂੰ ਰਾਸ਼ਟਰੀ ਝੰਡੇ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿਸਦੇ ਤਹਿਤ ਨਾਗਰਿਕਾਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ 13-15 ਅਗਸਤ ਤੱਕ ਆਪਣੇ-ਆਪਣੇ ਘਰਾਂ ‘ਤੇ ਰਾਸ਼ਟਰੀ ਝੰਡਾ ਲਹਿਰਾਉਣ।
ਉਨ੍ਹਾਂ ਅੱਗੇ ਦੱਸਿਆ ਕਿ ਰਾਸ਼ਟਰੀ ਝੰਡੇ ਡਾਕਘਰਾਂ ਵਿਖੇ ਉਪਲਬਧ ਕਰਵਾਏ ਗਏ ਹਨ, ਜਿਨ੍ਹਾਂ ਨੂੰ ਸਿਰਫ 25 ਰੁਪਏ ਪ੍ਰਤੀ ਝੰਡਾ ਦੇ ਕੇ ਖਰੀਦ ਸਕਦੇ ਹਨ। ਡਾ. ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਡਾਕ ਵਿਭਾਗ ਭਾਰਤ ਦੇ ਲੋਕਾਂ ਨੂੰ ਘਰ-ਘਰ ਅਤੇ ਡਾਕਖਾਨੇ ਦੇ ਕਾਊਂਟਰਾਂ ੋਤੇ ਤਿਰੰਗਾ ਮੁਹੱਈਆ ਕਰਵਾ ਕੇ ਲੋਕਾਂ ਦੀ ਸਹੂਲਤ ਲਈ ਅਹਿਮ ਭੂਮਿਕਾ ਨਿਭਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਹਰ ਘਰ ਤਿਰੰਗਾ ਮੁਹਿੰਮ ਨੂੰ ਸ਼ਾਨਦਾਰ ਢੰਗ ਨਾਲ ਸਫ਼ਲ ਬਣਾਉਣ ਲਈ ਅਤੇ ਆਪਣੇ ਪਿਆਰੇ ਦੇਸ਼ ਪ੍ਰਤੀ ਦੇਸ਼ ਭਗਤੀ ਦਾ ਜਜ਼ਬਾ ਦਿਖਾਉਣ ਲਈ ਜ਼ਰੂਰੀ ਹੈ ਕਿ ਭਾਰਤ ਦਾ ਹਰ ਨਾਗਰਿਕ ਇਸ ਮੁਹਿੰਮ ਦੌਰਾਨ ਆਪਣਾ ਯੋਗਦਾਨ ਦੇਵੇ। ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਡਾਕ ਅਧਿਕਾਰੀਆਂ ਤੋਂ ਰਾਸ਼ਟਰੀ ਝੰਡਾ ਲੈਣ ਵਿੱਚ ਦਿੱਕਤ ਆਉਂਦੀ ਹੈ ਤਾਂ ਉਹ ਲੋਕ ਸੰਪਰਕ ਇੰਸਪੈਕਟਰ ਨਾਲ ਸੰਪਰਕ ਕਰ ਸਕਦੇ ਹਨ।
You may like
-
ਸੁਤੰਤਰਤਾ ਦਿਵਸ: ਪੰਜਾਬ ਪੁਲਿਸ ਅਲਰਟ ‘ਤੇ! ਸ਼ਹਿਰ ਦੇ ਐਂਟਰੀ ਪੁਆਇੰਟਾਂ ‘ਤੇ ਜਾਣ ਵਾਲੇ ਧਿਆਨ ਦੇਣ…
-
ਸੁਤੰਤਰਤਾ ਦਿਵਸ: ਮੁੱਖ ਮੰਤਰੀ ਭਗਵੰਤ ਮਾਨ ਇਸ ਜ਼ਿਲ੍ਹੇ ‘ਚ ਲਹਿਰਾਉਣਗੇ ਤਿਰੰਗਾ
-
ਅਜ਼ਾਦੀ ਦਿਵਸ ਦੇ ਮੱਦੇਨਜ਼ਰ ਪੰਜਾਬ ਪੁਲਿਸ ਨੇ ਸਖ਼ਤੀ, ਬੱਸ ਅੱਡਿਆਂ ‘ਤੇ ਚਲਾਇਆ ਸਰਚ ਅਭਿਆਨ
-
ਸੁਤੰਤਰਤਾ ਦਿਵਸ: ਅਧਿਕਾਰੀਆਂ ਨੂੰ ਸਨਮਾਨਿਤ ਕਰਨ ਲਈ ਨੋਟੀਫਿਕੇਸ਼ਨ ਜਾਰੀ, ਇਹ ਜ਼ਿਲ੍ਹਾ ਪਹਿਲੇ ਨੰਬਰ ‘ਤੇ
-
ਖਾਲਸਾ ਕਾਲਜ ‘ਚ ਥੀਮ ‘ਨੇਸ਼ਨ ਫਸਟ, ਆਲਵੇਜ਼ ਫਸਟ’ ਤਹਿਤ ਕਰਵਾਏ ਭਾਸ਼ਣ ਮੁਕਾਬਲੇ
-
ਲੁਧਿਆਣਾ ਦੀਆਂ ਸਨਅਤੀ ਐਸੋਸੀਏਸ਼ਨਾਂ ਨੇ ਫਿਕੋ ਦੀ ਅਗਵਾਈ ‘ਚ ਲਹਿਰਾਇਆ ਰਾਸ਼ਟਰੀ ਝੰਡਾ