ਪੰਜਾਬੀ

ਨਨਕਾਣਾ ਸਕੂਲ ਨੂੰ ਸਕੂਲ ਸਿੱਖਿਆ ਦੇ ਖੇਤਰ ਵਿਚ ਵਡਮੁੱਲੇ ਯੋਗਦਾਨ ਲਈ ਮਿਲਿਆ ਅੰਤਰਰਾਸ਼ਟਰੀ ਪੁਰਸਕਾਰ

Published

on

ਲੁਧਿਆਣਾ : ਇੱਕ ਵਾਰ ਫਿਰ ਨਨਕਾਣਾ ਸਾਹਿਬ ਪਬਲਿਕ ਸਕੂਲ, ਗਿੱਲ ਪਾਰਕ, ਲੁਧਿਆਣਾ ਨੇ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ ਹੈ ਕਿਉਂਕਿ ਇਸ ਨੂੰ ਸਿੱਖਿਆ ਵਿੱਚ ਉੱਤਮਤਾ ਲਈ ਅੰਤਰਰਾਸ਼ਟਰੀ ਪੁਰਸਕਾਰ -2023′ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਵੱਕਾਰੀ ਪੁਰਸਕਾਰ ਸ਼੍ਰੀਲੰਕਾ ਦੇ ਕੋਲੰਬੋ ਵਿਖੇ ਆਯੋਜਿਤ ਦੂਜੇ ਭਾਰਤ-ਲੰਕਾ ਸਿੱਖਿਆ ਸਿਖਰ ਸੰਮੇਲਨ ਅਤੇ ਪੁਰਸਕਾਰ ਸਮਾਰੋਹ -2023 ਦੌਰਾਨ ਪ੍ਰਦਾਨ ਕੀਤਾ ਗਿਆ। ਸਕੂਲ ਨੂੰ ਇਹ ਪੁਰਸਕਾਰ ਸਕੂਲ ਸਿੱਖਿਆ ਦੇ ਖੇਤਰ ਵਿਚ ਵਡਮੁੱਲੇ ਯੋਗਦਾਨ ਲਈ ਮਿਲਿਆ ਹੈ।

ਇਸ ਦਾ ਆਯੋਜਨ ਮਾਈਂਡ-ਮਿਕਲੇ ਅਤੇ ਸ੍ਰੀ ਲੰਕਾ ਯੂਨਾਈਟਿਡ ਨੇਸ਼ਨਜ਼ ਫੈਲੋਸ਼ਿਪ ਆਰਗੇਨਾਈਜ਼ੇਸ਼ਨ (SUNFO) ਦੁਆਰਾ ਕੀਤਾ ਗਿਆ ਸੀ। ਸਕੂਲ ਪ੍ਰਿੰਸੀਪਲ ਸ੍ਰੀਮਤੀ ਹਰਮੀਤ ਕੌਰ ਵੜੈਚ ਨੂੰ ਸ੍ਰੀਲੰਕਾ ਦੇ ਸਿੱਖਿਆ ਮੰਤਰੀ ਸ੍ਰੀ ਅਰਵਿੰਦ ਕੁਮਾਰ ਵੱਲੋਂ ਇਹ ਐਵਾਰਡ ਦਿੱਤਾ ਗਿਆ। ਇਸ ਅਵਸਰ ‘ਤੇ ਸ੍ਰੀ ਲੰਕਾ ਦੇ ਟੈਕਨੋਲੋਜੀ ਰਾਜ ਮੰਤਰੀ ਸ਼੍ਰੀ ਕਨਕਾ ਹੇਰਾਥ ਅਤੇ ਨਿਆਂ, ਜੇਲ੍ਹ ਮਾਮਲਿਆਂ ਅਤੇ ਸੰਵਿਧਾਨਕ ਸੁਧਾਰਾਂ ਬਾਰੇ ਰਾਜ ਮੰਤਰੀ ਵਿਜੈਦਾਸਾ ਰਾਜਪਕਸ਼ੇ ਨੇ ਵੀ ਸ਼ਿਰਕਤ ਕੀਤੀ।

ਸ੍ਰੀਲੰਕਾ ਦੀ ਸਰਕਾਰ ਨੇ ਮਹਾਂਮਾਰੀ ਦੌਰਾਨ ਭਾਰਤ ਦੇ ਸਕੂਲਜ਼ ਨੇ ਆਸਾਨੀ ਨਾਲ ਆਨਲਾਈਨ ਮੋਡ ਵਿੱਚ ਤਬਦੀਲ ਹੋਣ ਦੇ ਤਰੀਕੇ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਭਾਰਤੀ ਸਕੂਲ ਦੇ ਪ੍ਰਿੰਸੀਪਲਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੀਆਂ ਸਰਬੋਤਮ ਪ੍ਰਥਾਵਾਂ ਨੂੰ ਸ੍ਰੀ ਲੰਕਾ ਦੇ ਸਕੂਲ ਮੁਖੀਆਂ ਨਾਲ ਸਾਂਝਾ ਕਰਨ ਅਤੇ ਉਨ੍ਹਾਂ ਨੂੰ ਸਿੱਖਿਆ ਸ਼ਾਸਤਰ ਵਿੱਚ ਵਿਦਿਅਕ ਸਹਾਇਤਾ ਦੇਣ। ਸ਼੍ਰੀਲੰਕਾ ਵਿੱਚ ਸਿੱਖਿਆ ਬੱਚਿਆਂ ਨੂੰ ਪੂਰੀ ਤਰ੍ਹਾਂ ਮੁਫਤ ਦਿੱਤੀ ਜਾਂਦੀ ਹੈ। ਬਹੁਤ ਘੱਟ ਪ੍ਰਾਈਵੇਟ ਸਕੂਲ ਹਨ।

Facebook Comments

Trending

Copyright © 2020 Ludhiana Live Media - All Rights Reserved.