ਪੰਜਾਬੀ
ਐਨ.ਸੀ.ਸੀ. ਲੁਧਿਆਣਾ ਦੀ 3 ਪੰਜਾਬ ਬਟਾਲੀਅਨ (ਲੜਕੀਆਂ) ਵੱਲੋਂ ਸ਼ਹੀਦ ਮੇਜ਼ਰ ਭੁਪਿੰਦਰ ਸਿੰਘ ਨੂੰ ਸ਼ਰਧਾਂਜਲੀ
Published
3 years agoon

ਲੁਧਿਆਣਾ : ਭਾਰਤ-ਪਾਕਿਸਤਾਨ ਜੰਗ 1965 ਦੌਰਾਨ ਲਾਸਾਨੀ ਕੁਰਬਾਨੀ ਦੇਣ ਵਾਲੇ ਨਿਡਰ ਯੋਧੇ ਮੇਜਰ ਭੁਪਿੰਦਰ ਸਿੰਘ, ਜਿਨ੍ਹਾਂ ਨੂੰ ਮਹਾਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ, ਨੂੰ ਸਰਧਾਂਜਲੀ ਭੇਂਟ ਕਰਦਿਆਂ ਐਨ.ਸੀ.ਸੀ. ਗਰੁੱਪ ਲੁਧਿਆਣਾ (ਐਨ.ਸੀ.ਸੀ. ਡੀ.ਟੀ.ਈ., ਪੀ.ਐਚ.ਐਚ.ਪੀ. ਤੇ ਚੰਡੀਗੜ੍ਹ) ਦੀ ਅਗਵਾਈ ਹੇਠ 3 ਪੰਜਾਬ ਬਟਾਲੀਅਨ (ਲੜਕੀਆਂ) ਵੱਲੋਂ ਸਥਾਨਕ ਨਹਿਰੂ ਰੋਜ਼ ਗਾਰਡਨ, ਸਿਵਲ ਲਾਈਨ ਵਿਖੇ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
ਇਸ ਪ੍ਰੋਗਰਾਮ ਵਿੱਚ ਲੁਧਿਆਣਾ ਦੇ ਗਰੁੱਪ ਕਮਾਂਡਰ ਬ੍ਰਿਗੇਡੀਅਰ ਜਸਜੀਤ ਘੁੰਮਣ, ਲੁਧਿਆਣਾ ਦੇ ਵੱਖ-ਵੱਖ ਯੂਨਿਟਾਂ ਦੇ ਕਮਾਂਡਿੰਗ ਅਫਸਰਾਂ ਅਤੇ ਲੁਧਿਆਣਾ ਦੇ ਐਨ.ਸੀ.ਸੀ. ਅਧਿਕਾਰੀਆਂ ਤੋਂ ਇਲਾਵਾ ਐਨ.ਸੀ.ਸੀ. ਕੈਡਿਟਾਂ ਨੇ ਵੀ ਸ਼ਮੂਲੀਅਤ ਕੀਤੀ।
ਇਸ ਪ੍ਰੋਗਰਾਮ ਦੌਰਾਨ ਨਿਧੱੜਕ ਯੋਧੇ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਵਿਤਾਵਾਂ ਤੇ ਦੇਸ਼ ਭਗਤੀ ਦੇ ਗੀਤਾਂ ਦੀ ਪੇਸ਼ਕਾਰੀ ਨੇ ਹਾਜ਼ਰ ਸਾਰਿਆਂ ਦੇ ਦਿਲਾਂ ਅਤੇ ਰੂਹਾਂ ਨੂੰ ਛੂਹ ਲਿਆ। ਪ੍ਰੋਗਰਾਮ ਦੀ ਸਮਾਪਤੀ ਐਨ.ਸੀ.ਸੀ. ਤੇ ਰਾਸ਼ਟਰੀ ਗੀਤ ਦੇ ਗਾਇਨ ਨਾਲ ਹੋਈ। ਇਸ ਤੋਂ ਬਾਅਦ ਸਾਰਿਆਂ ਨੇ ਚਾਹ ਪੀਤੀ।
ਕਰਨਲ ਅਮਨ ਯਾਦਵ ਕਮਾਂਡਿੰਗ ਅਫਸਰ 3 ਪੰਜਾਬ (ਲੜਕੀਆਂ) ਲੁਧਿਆਣਾ ਅਤੇ ਮੇਜਰ ਸੋਨੀਆ ਸੋਨੀ ਐਡਮਿਨ ਅਫਸਰ 3 ਪੰਜਾਬ (ਲੜਕੀਆਂ) ਲੁਧਿਆਣਾ ਨੇ ਇਸ ਸਮਾਗਮ ਦਾ ਆਯੋਜਨ ਕਰਕੇ ਬਹਾਦਰ ਨਾਇਕ ਪ੍ਰਤੀ ਸਾਰਿਆਂ ਦਾ ਧੰਨਵਾਦ ਕੀਤਾ।
ਆਪਣੇ ਸੰਬੋਧਨ ਵਿੱਚ ਜਿੱਥੇ ਇੱਕ ਪਾਸੇ ਬ੍ਰਿਗੇਡੀਅਰ ਜਸਜੀਤ ਘੁੰਮਣ, ਗਰੁੱਪ ਕਮਾਂਡਰ ਲੁਧਿਆਣਾ ਨੇ ਸਾਡੇ ਬਹਾਦਰ ਸਿਪਾਹੀ ਦੀ ਕੁਰਬਾਨੀ ਨੂੰ ਯਾਦ ਕੀਤਾ, ਉੱਥੇ ਉਨ੍ਹਾਂ ਕੈਡਿਟਾਂ ਨੂੰ ਵੀ ਸੁਚੇਤ ਰਹਿਣ ਅਤੇ ਸਾਡੀ ਮਾਤ ਭੂਮੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਾ ਛੱਡਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਰਾਖੀ ਕਰਦਿਆਂ ਸ਼ਹੀਦ ਹੋਣਾ ਸਭ ਤੋਂ ਵੱਡੀ ਕੁਰਬਾਨੀ ਹੈ।
You may like
-
ਦੇਸ਼ ਲਈ ਸ਼ਹਾਦਤ ਪਾਉਣ ਵਾਲੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਮੁੱਖ ਟੀਚਾ : ਵਿਧਾਇਕ ਗਰੇਵਾਲ ਭੋਲਾ
-
ਸਾਬਕਾ ਮੰਤਰੀ ਆਸ਼ੂ ਦੀ ਗ੍ਰਿਫਤਾਰੀ ਤੋਂ ਬਾਅਦ ਧਰਨੇ ‘ਤੇ ਬੈਠੇ ਕਾਂਗਰਸੀ ਵਰਕਰ
-
SKM ਦੇ ਸੱਦੇ ‘ਤੇ ਲਖੀਮਪੁਰ ਖੀਰੀ ਵਿਚ 75 ਘੰਟੇ ਦੇ ਧਰਨੇ ਤੇ’ ਪੰਜਾਬ ਵਿੱਚੋ ਕਿਸਾਨਾਂ ਦੇ ਵੱਡੇ ਜਥੇ ਪਾਉਣਗੇ ਚਾਲੇ
-
ਸੱਚਖੰਡ ਵਾਸੀ ਸੰਤ ਬਾਬਾ ਦਇਆ ਸਿੰਘ ਦੀ ਬਰਸੀ ‘ਤੇ ਲਗਾਇਆ ਖ਼ੂਨਦਾਨ ਕੈਂਪ
-
ਡੀ.ਸੀ. ਤੇ ਪੁਲਿਸ ਕਮਿਸ਼ਨਰ ਨੇ ਪਰਮਜੀਤ ਪੰਮ ਦਾ ਗੀਤ `ਸ਼ਹੀਦ ਊਧਮ ਸਿੰਘ` ਕੀਤਾ ਰਿਲੀਜ਼
-
ਅੱਜ ਤੋਂ ਪੰਜਾਬ ’ਚ ਆਨਲਾਈਨ ਮਿਲਣਗੇ ਈ-ਅਸ਼ਟਾਮ