Connect with us

ਖੇਡਾਂ

 ਮੁੱਲਾਂਪੁਰ ਵੱਲੋਂ ਪੰਜ ਰੋਜ਼ਾ ਕ੍ਰਿਕਟ ਖੇਡ ਮੇਲਾ ਕਰਵਾਇਆ, ਬਲਟਾਣਾ ਨੇ ਜਿੱਤਿਆ ਕ੍ਰਿਕਟ ਕੱਪ

Published

on

Mullanpur hosts five-day cricket fair, Baltana wins Cricket Cup

ਮੁੱਲਾਂਪੁਰ ਦਾਖਾ/ ਲੁਧਿਆਣਾ : ਮੁਸ਼ਕਿਆਣਾ ਸਾਹਿਬ ਕ੍ਰਿਕਟ ਕਲੱਬ ਪਿੰਡ ਮੁੱਲਾਂਪੁਰ ਵੱਲੋਂ ਪੰਜ ਰੋਜ਼ਾ ਕ੍ਰਿਕਟ ਖੇਡ ਮੇਲਾ ਕਰਵਾਇਆ ਗਿਆ। ਸਵ. ਪ੍ਰੀਤਮ ਸਿੰਘ ਯਾਦਗਾਰੀ ਸਟੇਡੀਅਮ ਦੀ ਖੇਡ ਗਰਾਉਂਡ ‘ਚ ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀ ਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਸ਼ਹੀਦ ਸਿੰਘ ਸਿੰਘਣੀਆਂ ਦੀ ਯਾਦ ‘ਚ ਤੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕਰਵਾਏ ਗਏ ਇਸ ਟੂਰਨਾਮੈਂਟ ‘ਚ 32 ਨਾਮਵਰ ਕ੍ਰਿਕਟ ਟੀਮਾਂ ਨੇ ਆਪਣੀ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕੀਤਾ।

ਬਲਟਾਣਾ ਤੇ ਸਵੱਦੀ ਕਲਾਂ ਆਪਣੇ ਵਿਰੋਧੀਆਂ ਨੂੰ ਹਰਾ ਕੇ ਫਾਈਨਲ ‘ਚ ਪੁੱਜੀਆਂ। ਦਰਸ਼ਕਾਂ ਦੀ ਵੱਡੀ ਗਿਣਤੀ ਵਿੱਚ ਖੇਡਿਆ ਗਿਆ ਫਾਈਨਲ ਮੁਕਾਬਲਾ ਬਲਟਾਣਾ ਦੀ ਟੀਮ ਨੇ ਸਵੱਦੀ ਕਲਾਂ ਨੂੰ 116 ਦੇ ਮੁਕਾਬਲੇ 122 ਰਨ ਬਣਾਕੇ ਕ੍ਰਿਕਟ ਕੱਪ ‘ਤੇ ਕਬਜ਼ਾ ਜਮਾਇਆ ਤੇ 31 ਹਜ਼ਾਰ ਦਾ ਨਕਦ ਇਨਾਮ ਤੇ ਟਰਾਫੀ ਹਾਸਲ ਕੀਤੀ। ਦੂਜੇ ਨੰਬਰ ‘ਤੇ ਸਵੱਦੀ ਕਲਾਂ ਨੂੰ 21 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਤੇ ਯਾਦਗਾਰੀ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ।

ਇਸੇ ਤਰ੍ਹਾਂ ਬੈਸਟ ਬੱਲੇਬਾਜ਼ ਗੌਰਵ ਲੁਧਿਆਣਾ ਤੇ ਬੈਸਟ ਬਾਲਰ ਤੇਜਪਾਲ ਜੋਧਾਂ ਚੁਣੇ ਗਏ। ਟੂਰਨਾਮੈਂਟ ਦੌਰਾਨ ਤੀਜੇ ਤੋਂ ਅੱਠਵੇਂ ਸਥਾਨ ਤਕ ਰਹੀਆਂ ਟੀਮਾਂ ਨੂੰ ਵੀ ਨਕਦ ਇਨਾਮਾਂ ਨਾਲ ਸਨਮਾਨਿਆ ਗਿਆ। ਹਲਕਾ ਇੰਚਾਰਜ਼ ਕੈਪਟਨ ਸੰਦੀਪ ਸੰਧੂ, ਸਰਪੰਚ ਕਮਲਜੀਤ ਕੌਰ ਗਿੱਲ, ਗੁਰਦੁਆਰਾ ਪ੍ਰਧਾਨ ਸੁਰਿੰਦਰਪਾਲ ਸਿੰਘ ਮਿੱਠੂ ਆਦਿ ਦਾ ਇਸ ਖੇਡ ਮੇਲੇ ਲਈ ਵੱਡਾ ਯੋਗਦਾਨ ਰਿਹਾ।

Facebook Comments

Trending