ਪੰਜਾਬੀ

ਰੂਸ-ਯੂਕਰੇਨ ਯੁੱਧ ਨਾਲ ਐੱਮ ਐੱਸ ਐੱਮ ਈ ਉਦਯੋਗ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ

Published

on

ਲੁਧਿਆਣਾ : ਪਿਛਲੇ ਕੁੱਝ ਦਿਨਾਂ ਤੋਂ ਰੂਸ-ਯੂਕਰੇਨ ਯੁੱਧ ਕਾਰਨ ਇਨ੍ਹਾਂ ਦੇਸ਼ਾਂ ਚੋਂ ਆਉਣ ਵਾਲਾ ਜਿੰਕ, ਨਿਕਲ, ਕਰੋਮ ਤੇ ਐਲਮੀਨੀਅਮ ਪੂਰੀ ਤਰ੍ਹਾਂ ਨਾਲ ਰੁਕ ਚੁੱਕਾ ਹੈ। ਐਮ ਐਸ ਐਮ ਈ ਉਦਯੋਗਾਂ ਵਿਚ ਇਨ੍ਹਾਂ ਵਸਤੂਆਂ ਦੀ ਭਾਰੀ ਜ਼ਰੂਰਤ ਹੁੰਦੀ ਹੈ ਤੇ ਵੱਡੇ ਪੱਧਰ ‘ਤੇ ਇਸਤੇਮਾਲ ਕੀਤਾ ਜਾਂਦਾ ਹੈ। ਐੱਮ ਐੱਸ ਐੱਮ ਈ ਉਦਯੋਗ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਚੁੱਕੀ ਹੈ ਤੇ ਉਦਯੋਗਪਤੀ ਵੀ ਭਾਰੀ ਆਰਥਿਕ ਸੰਕਟ ਦਾ ਸਾਹਮਣਾ ਕਰਨ ਰਹੇ ਹਨ।

ਇਕੱਲੇ ਪੰਜਾਬ ‘ਚ ਹੀ 1 ਲੱਖ 60 ਹਜ਼ਾਰ ਤੋਂ ਵੱਧ ਇੰਡਸਟੀਅਲ ਯੂਨਿਟ ਹਨ ਤੇ ਇਨ੍ਹਾਂ ‘ਚ ਜਿਆਦਾਤਰ ਜਲੰਧਰ, ਲੁਧਿਆਣਾ ਤੇ ਅੰਮਿ੍ਤਸਰ ਵਿੱਚ ਸਥਾਪਤ ਹਨ। ਕੱਚੇ ਮਾਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਤੇ ਪਿਛਲੇ ਦੋ ਮਹੀਨਿਆਂ ਤੋਂ ਲਗਾਤਾਰ ਵਧ ਰਹੀਆਂ ਕੀਮਤਾਂ ਨੇ ਉਦਯੋਗਪਤੀਆਂ ਨੂੰ ਚਿੰਤਾ ‘ਚ ਪਾ ਦਿੱਤਾ ਹੈ। ਨਿਕਲ ਦੀਆਂ ਕੀਮਤਾਂ ਪਿਛਲੇ 10 ਦਿਨਾਂ ‘ਚ 60 ਫੀਸਦੀ ਵਧ ਚੁੱਕੀਆਂ ਹਨ। ਅਲਮੀਨੀਅਮ ਦੀ ਕੀਮਤਾਂ ‘ਚ ਵੀ ਭਾਰੀ ਵਾਧਾ ਵੇਖਣ ਨੂੰ ਮਿਲ ਰਿਹਾ ਹੈ।

ਸਾਈਕਲ, ਸਿਲਾਈ ਮਸ਼ੀਨ, ਆਟੋ ਪਾਰਟਸ, ਮਸ਼ੀਨ ਟੂਲਜ਼ ਉਦਯੋਗ, ਸਪੋਰਟਸ, ਐਗਰੀਕਲਚਰ, ਹੈਂਡ ਟੂਲ, ਰੋਲਿੰਗ ਮਿੱਲਾਂ, ਅਤੇ ਲੈਦਰ ਇੰਡਸਟਰੀ ਸਮੇਤ ਹੋਰ ਬਹੁਤ ਸਾਰੇ ਉਦਯੋਗਾਂ ‘ਚ ਬਾਹਰ ਤੋਂ ਆਉਣ ਵਾਲੇ ਕੈਮੀਕਲਾਂ ਦੀ ਅਣਹੋਂਦ ਕਰਕੇ ਉਤਪਾਦਨ ਬੰਦ ਹੋਣ ਕਿਨਾਰੇ ਪਹੁੰਚ ਚੁੱਕਾ ਹੈ। ਇਨ੍ਹਾਂ ਨਾਲ ਸਬੰਧਤ ਸਹਾਇਕ ਉਦਯੋਗ ਵੀ ਬੰਦ ਹੋਣ ਕਿਨਾਰੇ ਪਹੁੰਚ ਚੁੱਕੇ ਹਨ। ਲੋਹਾ , ਸਟੀਲ ਅਤੇ ਇਸਪਾਤ ਸਮੇਤ ਤੇਲ ਦੀਆਂ ਕੀਮਤਾਂ ਲਗਾਤਾਰ ਵਧਣ ਨਾਲ ਹਰ ਸੈਕਟਰ ਵਿਚ ਭਾਰੀ ਉਥਲ ਪੁਥਲ ਦੇਖਣ ਨੂੰ ਮਿਲ ਰਿਹਾ ਹੈ।

ਯੂ ਸੀ ਪੀ ਐਮ ਏ ਦੇ ਸੀਨੀਅਰ ਵਾਈਸ ਪ੍ਰਧਾਨ ਗੁਰਚਰਨ ਸਿੰਘ ਜੈਮਕੋ, ਰਾਮਗੜ੍ਹੀਆ ਬ੍ਰਦਰਹੁੱਡ ਮਹਾਂ ਸਭਾ ਦੇ ਜਨਰਲ ਸਕੱਤਰ ਜਸਵਿੰਦਰ ਸਿੰਘ ਬਿਰਦੀ ਤੇ ਲੁਧਿਆਣਾ ਇੰਡਸਟ੍ਰੀਅਲ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਹਰੀਸ਼ ਢਾਂਡਾ ਸਮੇਤ ਹੋਰ ਬਹੁਤ ਸਾਰੇ ਕਾਰਖਾਨੇਦਾਰਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕੱਚੇ ਮਾਲ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਟਰਾਈ ਦੀ ਤਰ੍ਹਾਂ ਕਿਸੇ ਰੈਗੂਲੇਟਰੀ ਅਥਾਰਿਟੀ ਦੀ ਸਥਾਪਨਾ ਕੀਤੀ ਜਾਵੇ।

Facebook Comments

Trending

Copyright © 2020 Ludhiana Live Media - All Rights Reserved.