ਅਪਰਾਧ
ਪੰਜ ਦਿਨ ਪਹਿਲਾਂ ਰੱਖੇ ਨੌਕਰ ਨੇ ਮੈਡੀਕਲ ਸਟੋਰ ‘ਚੋਂ ਚੋਰੀ ਕੀਤੇ ਢਾਈ ਲੱਖ ਰੁਪਏ ਤੋਂ ਵੱਧ
Published
3 years agoon
ਲੁਧਿਆਣਾ : 5 ਦਿਨ ਪਹਿਲਾਂ ਰੱਖੇ ਨੌਕਰ ਨੇ ਦੁਕਾਨ ਦੀ ਡੁਪਲੀਕੇਟ ਚਾਬੀ ਬਣਾ ਕੇ ਮੈਡੀਕਲ ਸਟੋਰ ‘ਚੋਂ 2 ਲੱਖ 60 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਇਸ ਮਾਮਲੇ ਵਿਚ ਥਾਣਾ ਕੋਤਵਾਲੀ ਦੀ ਪੁਲਿਸ ਨੇ ਮੈਡੀਕਲ ਸਟੋਰ ਦੇ ਮਾਲਕ ਸੁਨੰਦਨ ਵਰਮਾ ਦੀ ਸ਼ਿਕਾਇਤ ਲੈ ਕੇ ਕੇਸ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਜਾਣਕਾਰੀ ਦਿੰਦਿਆਂ ਸੁਨੰਦਨ ਵਰਮਾ ਨੇ ਦੱਸਿਆ ਕਿ ਪਿੰਡੀ ਗਲੀ ਵਿੱਚ ਉਨ੍ਹਾਂ ਦਾ ਵਰਮਾ ਬ੍ਰਦਰ ਟ੍ਰੇਡਰਜ਼ ਨਾਮ ਦਾ ਮੈਡੀਕਲ ਸਟੋਰ ਹੈ। ਤਕਰੀਬਨ 5 ਦਿਨ ਪਹਿਲਾਂ ਉਨ੍ਹਾਂ ਨੇ ਮੈਡੀਕਲ ਸਟੋਰ ਵਿੱਚ ਮਿਅੰਕ ਨਾਮ ਦੇ ਨੌਕਰ ਨੂੰ ਰੱਖਿਆ ਸੀ। ਮਨ ਹੀ ਮਨ ਚੋਰੀ ਦੀ ਵਿਉਂਤ ਘੜੀ ਬੈਠੇ ਮਿਅੰਕ ਨੇ ਦੁਕਾਨ ਦੀ ਡੁਪਲੀਕੇਟ ਚਾਬੀਆਂ ਤਿਆਰ ਕਰਵਾਈਆਂ ਅਤੇ ਸੋਮਵਾਰ ਤੜਕੇ 5 ਵਜੇ ਦੇ ਕਰੀਬ ਦੁਕਾਨ ਦੇ ਤਾਲੇ ਖੋਲ੍ਹ ਕੇ ਅੰਦਰੋਂ 2ਲੱਖ 60 ਹਜਾਰ ਰੁਪਏ ਚੋਰੀ ਕਰ ਲਏ।
ਵਾਰਦਾਤ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਿਆ ਵਿੱਚ ਕੈਦ ਹੋ ਗਈਆਂ। ਸੋਮਵਾਰ ਸ਼ਾਮ ਨੂੰ ਸੁਨੰਦਨ ਵਰਮਾਂ ਨੇ ਜਾਂਚ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਦਿੱਤੀ। ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਮੇਜਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜਾਂਚ ਦੇ ਦੌਰਾਨ ਸਾਹਮਣੇ ਆਇਆ ਹੈ ਕਿ ਸੁਨੰਦਨ ਨੇ ਮਿਅੰਕ ਦੀ ਪੁਲਿਸ ਵੈਰੀਫਿਕੇਸ਼ਨ ਨਹੀਂ ਸੀ ਕਰਵਾਈ। ਪੁਲਿਸ ਸਾਰੇ ਮਾਮਲੇ ਵਿੱਚ ਡੂੰਗਾਈ ਨਾਲ ਪੜਤਾਲ ਕਰਨ ਵਿੱਚ ਜੁੱਟ ਗਈ ਹੈ।
You may like
-
ਲੁਧਿਆਣਾ ਪੁਲਿਸ ਦਾ ਵੱਡਾ ਐਲਾਨ, ਦਿੱਤਾ ਜਾਵੇਗਾ 5 ਲੱਖ ਦਾ ਇਨਾਮ, ਜਾਣੋ ਕਿਉਂ…
-
ਲੁਧਿਆਣਾ ਪੁਲਿਸ ਦੀ ਨ. ਸ਼ਾ ਤ/ਸਕਰਾਂ ਖਿਲਾਫ ਕਾਰਵਾਈ, ਹੈ/ਰੋਇਨ ਸਮੇਤ 2 ਗ੍ਰਿਫਤਾਰ
-
Breaking: ਲੁਧਿਆਣਾ ਪੁਲਿਸ ਨੇ ਸ਼ਹਿਰ ਦੇ ਐਂਟਰੀ ਪੁਆਇੰਟ ਕੀਤੇ ਸੀਲ, ਇਲਾਕੇ ਬਣੇ ਛਾਉਣੀਆਂ ਵਿੱਚ
-
ਪੁਲਿਸ ਦੇ ਅੜਿਕੇ ਆਏ ਭਰਾ-ਭੈਣ , ਲੋਕਾਂ ਨਾਲ ਕਰਦੇ ਸਨ ਠੱਗੀ
-
ਲੁਧਿਆਣਾ ਪੁਲਿਸ ਪ੍ਰਸ਼ਾਸਨ ‘ਚ ਵੱਡਾ ਫੇਰਬਦਲ, SHO ਦਾ ਤਬਾਦਲਾ, ਪੜ੍ਹੋ ਸੂਚੀ
-
ਗੋਦਾਮ ‘ਚ ਭਾਰੀ ਮਾਤਰਾ ‘ਚ ਸਟੋਰ ਕੀਤੇ ਗਏ ਪਟਾਕੇ ਬਰਾਮਦ
