ਪੰਜਾਬੀ

ਸੁਧਾਰ ਕਾਲਜ ਵਿਚ ਸੌ ਤੋਂ ਵੱਧ ਅਧਿਆਪਕਾਂ ਦਾ ਕੀਤਾ ਗਿਆ ਸਨਮਾਨ

Published

on

ਲੁਧਿਆਣਾ : ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ, ਗੁਰੂਸਰ ਸਧਾਰ, ਲੁਧਿਆਣਾ ਵਿਖੇ ਵਿੱਦਿਅਕ ਖੇਤਰ ਦੇ ਵੱਖ-ਵੱਖ ਪੱਖਾਂ; ਪ੍ਰਬੰਧਕੀ, ਅਕਾਦਮਿਕ ਤੇ ਖੇਡ ਖੇਤਰ ਵਿਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਸੌਂ ਤੋਂ ਵੱਧ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲਾਂ, ਐਕਟੀਵਿਟੀ ਇੰਚਾਰਜਾਂ ਤੇ ਖੇਡ ਇੰਚਾਰਜਾਂ ਨੂੰ ਸਨਮਾਨਿਤ ਕੀਤਾ ਗਿਆ। ਕਾਲਜ ਦੇ ਸੈਮੀਨਾਰ ਹਾਲ ਵਿਚ ਹੋਏ ਇਸ ਸਨਮਾਨ ਸਮਾਗਮ ਦਾ ਆਰੰਭ ਕਾਲਜ ਸ਼ਬਦ ‘ਦੇਹਿ ਸ਼ਿਵਾ ਵਰ ਮੋਹਿ ਇਹੈ’ ਨਾਲ ਹੋਇਆ।

ਗੌਰਮਿੰਟ ਸਕੂਲ, ਬੱਦੋਵਾਲ ਦੀ ਦਰਦਨਾਕ ਘਟਨਾ ਵਿਚ ਜਾਨ ਗੁਆਉਣ ਵਾਲੀ ਅਧਿਆਪਕਾ ਸ਼੍ਰੀਮਤੀ ਰਵਿੰਦਰ ਕੌਰ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ. ਉਪਰੰਤ ਕਾਲਜ ਆਫ਼ ਫਾਰਮੇਸੀ ਦੇ ਪ੍ਰਿੰਸੀਪਲ ਡਾ. ਸਤਵਿੰਦਰ ਕੌਰ ਨੇ ਇਸ ਸਮਾਗਮ ਵਿਚ ਭਾਗ ਲੈਣ ਵਾਲੇ ਸਾਰੇ ਅਧਿਆਪਕਾਂ ਨੂੰ ‘ਜੀ ਆਇਆਂ’ ਆਖਿਆ। ਕਾਲਜ ਪਿੰ੍ਰਸੀਪਲ ਡਾ. ਹਰਪ੍ਰੀਤ ਸਿੰਘ ਨੇ ਸਮਾਗਮ ਵਿਚ ਸ਼ਾਮਲ ਅਧਿਆਪਕਾਂ ਵਿਚਕਾਰ ਸੰਵਾਦ ਰਚਾਉਂਦਿਆਂ ਵਿਦਿਆਰਥੀ ਜੀਵਨ ਵਿਚੋਂ ਪੁਸਤਕਾਂ ਘਟਣ ਅਤੇ ਮੋਬਾਇਲ ਦੀ ਵਰਤੋਂ ਵਧਣ ‘ਤੇ ਚਿੰਤਾ ਦਾ ਪ੍ਰਗਟਾਵਾ ਕੀਤਾ।

. ਇਸ ਸੰਵਾਦ ਵਿਚ ਵੱਖ-ਵੱਖ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੇ ਭਾਗ ਲੈਂਦਿਆਂ ਵਿਦਿਆਰਥੀਆਂ ਦੀ ਸਿਹਤ, ਭਾਵਨਾਵਾਂ, ਪਰਸਪਰ ਸੰਬੰਧਾਂ, ਸਮਾਜਕ ਪ੍ਰਬੰਧ ਆਦਿ ‘ਤੇ ਪੈਣ ਵਾਲੇ ਪ੍ਰਭਾਵਾਂ ਨੂੰ ਵਿਸਥਾਰਤ ਰੂਪ ਵਿਚ ਵਿਚਾਰਿਆ.ਗਿਆ। ਇਸ ਸੰਵਾਦ ਨੂੰ ਸਮੇਟਦਿਆਂ ਰਿਟਾਇਰਡ ਪ੍ਰਿੰਸੀਪਲ ਸ. ਜਗਜੀਤ ਸਿੰਘ ਬਰਾੜ ਨੇ ਕਿਹਾ ਕਿ ਵਿਦਿਆਰਥੀ ਜੀਵਨ ਸੰਬੰਧੀ ਪੈਦਾ ਹੋਈ ਇਸ ਸਥਿਤੀ ਵਿਚੋਂ ਨਿਕਲਣ ਲਈ ਮਾਪਿਆਂ ਅਤੇ ਅਧਿਆਪਕਾਂ ਨੂੰ ਮਿਲ-ਜੁਲ ਕੇ ਕੰਮ ਕਰਨਾ ਪਵੇਗਾ।

ਕਾਲਜ ਵਲੋਂ ਰਿਟਾ. ਪ੍ਰਿੰਸੀਪਲ ਸ. ਜਗਜੀਤ ਸਿੰਘ ਬਰਾੜ, ਡਾ. ਹਰਪ੍ਰੀਤ ਸਿੰਘ, ਡਾ. ਸਤਵਿੰਦਰ ਕੌਰ ਤੇ ਡਾ. ਪਰਗਟ ਸਿੰਘ ਗਰਚਾ ਨੇ ਵੱਖ-ਵੱਖ ਪ੍ਰਿੰਸੀਪਲਾਂ ਅਤੇ ਅਧਿਆਪਕ ਇੰਚਾਰਜਾਂ ਨੂੰ ਸਨਮਾਨਿਤ ਕੀਤਾ। ਸਮਾਗਮ ਦੇ ਅੰਤ ਵਿਚ ਕਾਲਜ ਆਫ਼ ਐਜੂਕੇਸ਼ਨ ਦੇ ਪ੍ਰਿੰਸੀਪਲ ਡਾ. ਪਰਗਟ ਸਿੰਘ ਗਰਚਾ ਨੇ ਸਾਰਿਆਂ ਦਾ ਧੰਨਵਾਦ ਕੀਤਾ।

Facebook Comments

Trending

Copyright © 2020 Ludhiana Live Media - All Rights Reserved.