Connect with us

ਪੰਜਾਬ ਨਿਊਜ਼

ਜੁਲਾਈ ਦੇ ਪਹਿਲੇ ਹਫ਼ਤੇ ਪੰਜਾਬ ‘ਚ ਪਹੁੰਚੇਗਾ ਮੌਨਸੂਨ, ਹਾਲੇ 3 ਦਿਨ ਤਕ ਸੂਬੇ ਦੇ ਲੋਕਾਂ ਨੂੰ ਸਤਾਏਗੀ ਗਰਮੀ

Published

on

Monsoon to reach Punjab in first week of July

ਲੁਧਿਆਣਾ : ਪੰਜਾਬ ਵਿੱਚ ਇਸ ਸਾਲ ਮੌਨਸੂਨ ਦੇ ਦੇਰੀ ਨਾਲ ਆਉਣ ਦੀ ਸੰਭਾਵਨਾ ਹੈ। ਸੂਬੇ ਵਿੱਚ ਜੁਲਾਈ ਦੇ ਪਹਿਲੇ ਹਫ਼ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਵੀਰਵਾਰ ਤੋਂ ਮੌਸਮ ਸਾਫ਼ ਹੋਣ ਤੋਂ ਬਾਅਦ ਗਰਮੀ ਨੇ ਫਿਰ ਜ਼ੋਰ ਫੜ ਲਿਆ ਹੈ। ਅੱਜ ਸ਼ਨੀਵਾਰ ਨੂੰ ਵੀ ਕਈ ਜ਼ਿਲ੍ਹਿਆਂ ‘ਚ ਦਿਨ ਭਰ ਤੇਜ਼ ਧੁੱਪ ਕਾਰਨ ਤਾਪਮਾਨ ‘ਚ ਵਾਧਾ ਦਰਜ ਕੀਤਾ ਗਿਆ। ਪੰਜਾਬ ਦਾ ਸਭ ਤੋਂ ਗਰਮ ਸਥਾਨ ਬਠਿੰਡਾ ਰਿਹਾ। ਜਿੱਥੇ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਮੌਸਮ ਕੇਂਦਰ ਚੰਡੀਗੜ੍ਹ ਦੀ ਭਵਿੱਖਬਾਣੀ ਅਨੁਸਾਰ 27 ਜੂਨ ਤਕ ਪੰਜਾਬ ਵਿੱਚ ਮੌਸਮ ਖੁਸ਼ਕ ਰਹੇਗਾ। 28 ਜੂਨ ਤੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਪ੍ਰੀ-ਮੌਨਸੂਨ ਮੀਂਹ ਪਵੇਗਾ। ਮੌਸਮ ਵਿਗਿਆਨੀਆਂ ਅਨੁਸਾਰ ਮੌਨਸੂਨ ਜੁਲਾਈ ਦੇ ਪਹਿਲੇ ਹਫ਼ਤੇ ਪੰਜਾਬ ਵਿੱਚ ਪਹੁੰਚ ਜਾਵੇਗਾ। ਕੱਲ੍ਹ ਤੇ ਪਰਸੋਂ ਵੀ ਧੁੱਪ ਹੈ।

ਵੈਸਟਰਨ ਡਿਸਟਰਬੈਂਸ ਕਾਰਨ ਲੁਧਿਆਣਾ ‘ਚ ਇਕ ਹਫਤੇ ਤੋਂ ਬੱਦਲਾਂ ਨੇ ਡੇਰੇ ਲਾਈ ਰੱਖੇ, ਜਿਸ ਕਾਰਨ ਬੂੰਦਾ-ਬਾਂਦੀ ਤੇ ਮੀਂਹ ਪੈਂਦਾ ਰਿਹਾ ਅਤੇ ਲੋਕਾਂ ਨੂੰ ਪੈ ਰਹੀ ਗਰਮੀ ਤੋਂ ਰਾਹਤ ਮਿਲੀ। ਪਰ ਪਿਛਲੇ ਦੋ ਦਿਨਾਂ ਤੋਂ ਗਰਮੀ ਫਿਰ ਵਧ ਗਈ ਹੈ। ਸ਼ਨੀਵਾਰ ਨੂੰ ਵੀ ਲੁਧਿਆਣਾ ‘ਚ ਸਵੇਰੇ ਛੇ ਵਜੇ ਤੇਜ਼ ਧੁੱਪ ਨਿਕਲੀ। ਜਿਵੇਂ-ਜਿਵੇਂ ਦਿਨ ਚੜ੍ਹਦਾ ਗਿਆ, ਸੂਰਜ ਦੀ ਤਪਸ਼ ਤੇਜ ਹੁੰਦੀ ਗਈ।

ਸਵੇਰੇ 8 ਵਜੇ ਪਾਰਾ 25 ਡਿਗਰੀ ਸੈਲਸੀਅਸ ‘ਤੇ ਰਿਹਾ ਜਦੋਂਕਿ ਏਅਰ ਕੁਆਲਿਟੀ ਇੰਡੈਕਸ 174 ‘ਤੇ ਰਿਹਾ। ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਅੱਜ ਪੂਰਾ ਦਿਨ ਧੁੱਪ ਰਹੇਗੀ, ਜਿਸ ਕਾਰਨ ਪਾਰਾ ਵਧੇਗਾ। ਇਸ ਤੋਂ ਬਾਅਦ ਮੌਨਸੂਨ ਜੁਲਾਈ ਦੇ ਪਹਿਲੇ ਹਫ਼ਤੇ ਆ ਜਾਵੇਗਾ। ਪਹਿਲਾਂ ਮੌਨਸੂਨ ਨੇ 2 ਜੁਲਾਈ ਤਕ ਪੰਜਾਬ ਪਹੁੰਚ ਜਾਣਾ ਸੀ, ਪਰ ਹੁਣ ਥੋੜ੍ਹੀ ਦੇਰੀ ਦੱਸੀ ਜਾ ਰਹੀ ਹੈ।

Facebook Comments

Trending