Connect with us

ਪੰਜਾਬੀ

ਸਿਹਤ ਵਿਭਾਗ ਦੀ ਟੀਮ ਵਲੋਂ ਸ਼ੱਕੀ 27 ਕੁਇੰਟਲ ਦੇਸੀ ਘਿਓ ਬਰਾਮਦ

Published

on

Health department team recovered 27 quintals of suspected ghee

ਲੁਧਿਆਣਾ : ਸਿਹਤ ਵਿਭਾਗ ਦੀ ਇਕ ਟੀਮ ਵਲੋਂ ਸ਼ਹਿਰ ‘ਚ ਇਕ ਗੁਦਾਮ ਵਿਚ ਅਚਾਨਕ ਛਾਪੇਮਾਰੀ ਦੌਰਾਨ ਵੱਡੀ ਮਾਤਰਾ ‘ਚ ਦੇਸੀ ਘਿਓ ਬਰਾਮਦ ਕਰਕੇ ਸੀਲ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ ਸਿਹਤ ਵਿਭਾਗ ਦੀ ਇਕ ਟੀਮ ਵਲੋਂ ਜਲੰਧਰ ਬਾਈਪਾਸ ਲਾਗੇ ਇਕ ਕਰਿਆਨਾ ਸਟੋਰ ‘ਤੇ ਛਾਪੇਮਾਰੀ ਦੌਰਾਨ ਦੇਸੀ ਘਿਓ ਦਾ ਇਕ ਵੱਡਾ ਗੁਦਾਮ ਫੜਿਆ ਹੈ, ਜਿਥੇ ਹਰਿਆਣਾ ਦਾ ਬਣਿਆ ਹੋਇਆ ਮਾਰਵਲ ਨਾਂਅ ਦੀ ਕੰਪਨੀ ਦਾ 27 ਕੁਇੰਟਲ ਦੇਸੀ ਪਿਆ ਸੀ।

ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬਰਾਮਦ ਕੀਤਾ ਦੇਸੀ ਘਿਓ ਦੀ ਗੁਣਵੱਤਾ ਦਾ ਪੱਧਰ ਸ਼ੱਕੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਟੀਮ ਵਲੋਂ ਬਰਾਮਦ ਕੀਤਾ ਦੇਸੀ ਘਿਓ ਸੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸੀਲ ਕੀਤੇ ਘਿਓ ਦੇ ਨਮੂਨੇ ਭਰੇ ਗਏ ਹਨ। ਸਿਹਤ ਵਿਭਾਗ ਦੀ ਟੀਮ ਨੇ ਵੱਖ-ਵੱਖ ਥਾਵਾਂ ਤੋਂ ਘਿਓ ਤੇ ਸਰੋਂ ਦੇ ਤੇਲ ਦੇ 6 ਨਮੂਨੇ ਭਰ ਕੇ ਜਾਂਚ ਲਈ ਪ੍ਰਯੋਗਸ਼ਾਲਾ ਵਿਚ ਭੇਜੇ ਹਨ।

Facebook Comments

Trending