ਪੰਜਾਬ ਨਿਊਜ਼
ਪੰਜਾਬ ‘ਚ ਮੌਨਸੂਨ ਦੀ ਦਸਤਕ, ਅੱਜ ਵੀ ਕਈ ਜ਼ਿਲ੍ਹਿਆਂ ‘ਚ ਭਾਰੀ ਮੀਂਹ ਦੀ ਸੰਭਾਵਨਾ
Published
3 years agoon
ਲੁਧਿਆਣਾ: ਮੌਨਸੂਨ ਨੇ ਆਖਰਕਾਰ ਪੰਜਾਬ ‘ਚ ਦਸਤਕ ਦੇ ਦਿੱਤੀ ਹੈ। ਵੀਰਵਾਰ ਨੂੰ ਕਈ ਜ਼ਿਲ੍ਹਿਆਂ ‘ਚ ਭਾਰੀ ਮੀਂਹ ਪਿਆ। ਅੱਜ ਸ਼ੁੱਕਰਵਾਰ ਨੂੰ ਵੀ ਮੌਨਸੂਨ ਹੋਰ ਹਿੱਸਿਆਂ ‘ਚ ਸਰਗਰਮ ਰਹੇਗਾ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਅਜੇ 1 ਜੁਲਾਈ ਨੂੰ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਆਉਣ ਵਾਲੇ ਇੱਕ ਹਫ਼ਤੇ ਤੱਕ ਸੂਬੇ ਵਿੱਚ ਚੰਗੀ ਬਾਰਿਸ਼ ਹੋਣ ਦੀ ਵੀ ਸੰਭਾਵਨਾ ਹੈ।
ਪੀਏਯੂ ਦੇ ਮੌਸਮ ਵਿਭਾਗ ਦੇ ਮੁਖੀ ਡਾ.ਪੀਕੇ ਕਿੰਗਰਾ ਨੇ ਦੱਸਿਆ ਕਿ ਮੌਨਸੂਨ ਪੰਜਾਬ ਦੇ ਉੱਤਰ-ਪੂਰਬੀ ਖੇਤਰ ਜਿਵੇਂ ਕਿ ਪਠਾਨਕੋਟ, ਹੁਸ਼ਿਆਰਪੁਰ ਖੇਤਰ ‘ਚ ਦਾਖਲ ਹੋ ਗਿਆ ਹੈ, ਜਦਕਿ ਲੁਧਿਆਣਾ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ‘ਚ ਹਾਲੇ ਪ੍ਰੀ-ਮੌਨਸੂਨ ਮੰਨਿਆ ਜਾ ਰਿਹਾ ਹੈ। ਵੀਰਵਾਰ ਨੂੰ ਪਠਾਨਕੋਟ, ਜਲੰਧਰ, ਰੂਪਨਗਰ, ਨਵਾਂਸ਼ਹਿਰ ਸਮੇਤ ਕਈ ਜ਼ਿਲ੍ਹਿਆਂ ‘ਚ ਭਾਰੀ ਮੀਂਹ ਪਿਆ।
ਮੌਸਮ ਵਿਗਿਆਨੀਆਂ ਨੇ ਭਵਿੱਖਬਾਣੀ ਕੀਤੀ ਹੈ ਕਿ ਮੀਂਹ ਦਾ ਸਿਲਸਿਲਾ 3 ਜੁਲਾਈ ਤਕ ਜਾਰੀ ਰਹੇਗਾ। ਖੇਤੀ ਵਿਗਿਆਨੀ ਡਾ.ਆਰਕੇ ਆਨੰਦ ਨੇ ਦੱਸਿਆ ਕਿ ਮੌਨਸੂਨ ਦੀ ਬਾਰਿਸ਼ ਝੋਨੇ ਦੀ ਲੁਆਈ ‘ਚ ਵਧੇਰੇ ਮਦਦ ਕਰੇਗੀ। ਜਿਨ੍ਹਾਂ ਕਿਸਾਨਾਂ ਦੀ ਨਰਸਰੀ ਤਿਆਰ ਹੈ, ਉਹ ਜਲਦੀ ਹੀ ਲੁਆਈ ਸ਼ੁਰੂ ਕਰ ਸਕਦੇ ਹਨ। ਜਿਹੜੇ ਕਿਸਾਨ ਨਰਸਰੀ ਨਹੀਂ ਲਗਾ ਸਕੇ ਜਾਂ ਉਹ ਖਰਾਬ ਹੋ ਗਈ ਹੈ, ਉਹ ਹੁਣ ਡਰੰਮ ਸੀਡਰ ਮਸ਼ੀਨ ਨਾਲ ਝੋਨੇ ਦੀ ਸਿੱਧੀ ਬਿਜਾਈ ਕਰ ਸਕਦੇ ਹਨ।
You may like
-
ਇਸ ਸਾਲ ਭਾਰੀ ਹੋਵੇਗੀ ਬਾਰਿਸ਼, ਇਸ ਮਹੀਨੇ ਤੋਂ ਸ਼ੁਰੂ ਹੋਵੇਗਾ ਮਾਨਸੂਨ
-
ਪੰਜਾਬ ਦੇ ਮੌਸਮ ਬਾਰੇ ਨਵੀਂ ਅਪਡੇਟ, ਜਾਣੋ ਆਉਣ ਵਾਲੇ ਦਿਨਾਂ ‘ਚ ਕਿਹੋ ਜਿਹੇ ਰਹਿਣਗੇ ਹਾਲਾਤ…
-
ਪੰਜਾਬ ‘ਚ ਹੋਵੇਗੀ ਭਾਰੀ ਬਾਰਿਸ਼, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ
-
ਅੱਜ ਰਾਤ ਭਾਰੀ ਬਰਸਾਤ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ
-
ਪੰਜਾਬ ‘ਚ ਭਾਰੀ ਮੀਂਹ, ਅਲਰਟ ‘ਤੇ ਇਹ ਸ਼ਹਿਰ, ਜਾਣੋ ਕਿਵੇਂ ਦੀ ਰਹੇਗੀ ਠੰਡ!
-
ਪੰਜਾਬ ‘ਚ ਭਾਰੀ ਮੀਂਹ ਦੇ ਨਾਲ ਹੀ ਪੈਣਗੇ ਗੜੇ, ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ
