Connect with us

ਅਪਰਾਧ

ਮੋਹਾਲੀ ਪੁਲਿਸ ਨੇ 2 ਨਸ਼ਾ ਤਸਕਰਾਂ ਨੂੰ 7 ਕਿਲੋ ਅਫੀਮ ਅਤੇ ਇਕ ਦੇਸੀ ਪਿਸਟਲ ਸਮੇਤ ਕੀਤਾ ਕਾਬੂ

Published

on

Mohali police arrested 2 drug smugglers with 7 kg opium and a home-made pistol

ਐਸਏਐਸ ਨਗਰ : ਸੀ ਆਈ.ਏ ਸਟਾਫ ਮੋਹਾਲੀ ਦੀ ਟੀਮ ਵੱਲੋਂ 2 ਨਸ਼ਾ ਤਸਕਰਾਂ ਨੂੰ 7 ਕਿਲੋ ਅਫੀਮ ਅਤੇ ਇਕ ਦੇਸੀ ਪਿਸਟਲ 315 ਬੋਰ ਸਮੇਤ ਗੱਡੀ ਨੰਬਰੀ PB01-4-9700 ਮਾਰਕਾ ਸਵਿਫਟ ਡੀਜਾਇਰ ਰੰਗ ਚਿੱਟਾ ਦੇ ਗ੍ਰਿਫਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।

ਐਸ.ਐਸ.ਪੀ ਮੋਹਾਲੀ ਨੇ ਦੱਸਿਆ ਕਿ ਸੀ.ਆਈ.ਏ. ਸਟਾਫ ਮੋਹਾਲੀ ਦੀ ਪੁਲਿਸ ਪਾਰਟੀ ਨੂੰ ਇਕ ਖੂਫੀਆ ਇਤਲਾਹ ਮਿਲੀ ਸੀ ਕਿ ਦੋ ਮੁੱਲਾ ਫੈਸ਼ਨ ਵਿਅਕਤੀ ਗਡੀ ਨੰਬਰੀ P801-A-9700 ਮਾਰਕਾ ਸਵਿੱਫਟ ਡੀਜ਼ਾਇਰ ਰੰਗ ਚਿੱਟਾ (ਟੈਕਸੀ) ਵਿਚ ਅਫੀਮ ਸਮੇਤ ਨਜਾਇਜ ਅਸਲੇ ਦੀ ਵੱਡੀ ਖੇਪ ਲੈ ਕੇ ਆ ਰਹੇ ਹਨ।

ਸੀ.ਆਈ.ਏ ਸਟਾਫ ਮੋਹਾਲੀ ਦੀ ਪੁਲਿਸ ਪਾਰਟੀ ਨੇ ਟੀ-ਪੁਆਇੰਟ ਪਿੰਡ ਭਾਗੋ ਮਾਜਰਾ, ਖਰੜ ਦੋਰਾਨੇ ਨਾਕਾਬੰਦੀ ਉਕਤ ਸਵਿੱਫਟ ਡੀਜ਼ਾਇਰ ਗੱਡੀ ਨੂੰ ਕਾਬੂ ਕਰਕੇ ਸਰਚ ਕਰਨ ਤੋਂ ਗੱਡੀ ਵਿੱਚੋਂ ਜਸਵੀਰ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਪਿੰਡ ਦੁਰਾਲੀ ਜ਼ਿਲ੍ਹਾ ਐਸ.ਏ.ਐਸ ਨਗਰ ਅਤੇ ਆਸ਼ੂ ਹੰਸ ਪੁੱਤਰ ਰਾਜ ਕੁਮਾਰ ਵਾਸੀ #291 ਵਾਸੀ-1 ਰਾਮਦਰਬਾਰ ਚੰਡੀਗੜ ਪਾਸੋਂ 7 ਕਿਲੋ ਅਫੀਮ ਅਤੇ ਇਕ ਦੇਸੀ ਪਿਸਟਲ 315 ਬੋਰ ਬਰਾਮਦ ਹੋਣ ਤੇ ਇਨ੍ਹਾਂ ਵਿਰੁੱਧ ਮੁਕੱਦਮਾਥਾਣਾ ਸਦਰ ਖਰੜ ‘ਚ ਦਰਜ ਕਰਵਾ ਕੇ ਉਕਤਾਨ ਦੋਨਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀਆਨ ਉਕਤਾਨ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਮੁਕੱਦਮੇ ਦੀ ਤਫਤੀਸ਼ ਜਾਰੀ ਹੈ।

Facebook Comments

Trending